ਗੁਰੂ ਕਿਰਪਾ ਮੋਟਰਜ਼ ਬਜਾਜ ਮੋਟਰਸਾਇਕਲ ਏਜੰਸੀ ਜੈਤੋ ਦੇ ਸ਼ੋ ਰੂਮ ਦਾ ਕੀਤਾ ਉਦਘਾਟਨ

Spread the love

ਜੈਤੋ,13 ਅਪ੍ਰੈਲ (ਮਨਜੀਤ ਸਿੰਘ ਢੱਲਾ)- ਤਹਿਸੀਲ ਕੰਪਲੈਕਸ ਅਤੇ ਨੇੜੇ ਡੀਐਸਪੀ ਦਫ਼ਤਰ ਜੈਤੋ ਨਜ਼ਦੀਕ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ “ਗੁਰੂ ਕਿਰਪਾ ਮੋਟਰਜ਼” (ਬਜਾਜ ਮੋਟਰਸਾਇਕਲ ਦੇ ਸ਼ੋ ਰੂਮ) ਦੀ ਨਵੀ ਬਣੀ ਬਿਲਡਿੰਗ ਦਾ ਸ਼ੁਭ ਮਹੂਰਤ ਸਮੇਂ ਉਦਘਾਟਨ ਕੀਤਾ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਪਾਠੀ ਸਿੰਘਾਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਨਵੇਂ ਬਣੇ ਬਜਾਜ ਮੋਟਰਸਾਈਕਲ ਏਜੰਸੀ ਦੇ ਉਦਘਾਟਨ ਮੌਕੇ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਸੰਤ ਬਾਬਾ ਰਿਸ਼ੀ ਰਾਮ ਬ੍ਰਾਂਚ ਡੇਰਾ ਜਲਾਲ ਜੈਤੋ ਵੱਲੋਂ ਨਵੇਂ ਬਣੇ ਬਜਾਜ ਮੋਟਰਸਾਈਕਲ ਏਜੰਸੀ ਦੇ ਰਸਮੀ ਉਦਘਾਟਨ ਮੌਕੇ ਰੀਬਨ ਕੱਟਿਆ ਗਿਆ ਏਜੰਸੀ ਦੇ ਮਾਲਕ ਯਾਦਵਿੰਦਰ ਸਿੰਘ (ਹੈਰੀ ਕੋਚਰ) ਅਤੇ ਉਨ੍ਹਾਂ ਦੇ ਸਮੂਹ ਕੋਚਰ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਏਜੰਸੀ ਦੇ ਮਾਲਕ ਹੈਰੀ ਕੋਚਰ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹੇਸ਼ਇੰਦਰ ਸਿੰਘ ਕੋਚਰ,ਸਿਵਇੰਦਰ ਸਿੰਘ ਕੋਚਰ, ਮਨਿੰਦਰ ਸਿੰਘ ਮਿੱਕੀ ਕੋਚਰ, ਡਾਕਟਰ ਤਮੰਨਾ ਕੋਚਰ ਕੈਨੇਡਾ , ਕਮਾਲ ਸਿੰਘ ਮਰੋਕ ਕੈਨੇਡਾ, ਪੱਤਰਕਾਰ ਮਨਜੀਤ ਸਿੰਘ ਢੱਲਾ ਤੋਂ ਇਲਾਵਾ ਦੋਸਤ ਅਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *