ਗੋਇੰਦਵਾਲ ਸਾਹਿਬ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮਦਿਨ ਮਨਾਇਆ ਗਿਆ

Spread the love

ਸ੍ਰੀ ਗੋਇੰਦਵਾਲ ਸਾਹਿਬ 14ਅਪ੍ਰੈਲ (ਕਰਨੈਲ ਸਿੰਘ ਰਿੰਕੂ )ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ  134ਵੇਂ ਜਨਮਦਿਨ ਦੇ ਮੌਕੇ ਤੇ ਥੀਮ ਪਾਰਕ ਗੋਇੰਦਵਾਲ ਸਾਹਿਬ ਵਿਖੇ  ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਡੀ ਐਸ ਪੀ ਅਤੁਲ ਸੋਨੀ ਅਤੇ ਥਾਣਾ ਮੁਖੀ ਗੋਇੰਦਵਾਲ ਸਾਹਿਬ ਪ੍ਰਭਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਰਭਜਨ ਸਿੰਘ ਰਾਠੌਰ ਨੇ ਕਿਹਾ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 14 ਅਪ੍ਰੈਲ 1891 ਨੂੰ ਜਨਮੇ ਡਾ. ਅੰਬੇਡਕਰ ਜੀ ਨੇ ਐਸੇ ਸਮੇਂ ਵਿੱਚ ਜਨਮ ਲਿਆ, ਜਦੋਂ ਭਾਰਤੀ ਸਮਾਜ ਵਿੱਚ ਛੂਆ-ਛਾਤ ਅਤੇ ਜਾਤੀ ਪ੍ਰਥਾ ਨੇ ਡੂੰਘੀਆਂ ਜੜਾਂ ਪਾਈਆਂ ਹੋਈਆਂ ਸਨ ਪਰ ਉਨ੍ਹਾਂ ਨੇ ਹਰ ਰੁਕਾਵਟ ਦਾ ਸਾਹਮਣਾ ਕਰਕੇ ਆਪਣਾ ਰਸਤਾ ਖੁਦ ਬਣਾਇਆ। ਉਹ ਇੱਕ ਮਹਾਨ ਕਾਨੂੰਨ ਵਿਦਵਾਨ ਤੇ ਅਰਥਸ਼ਾਸਤਰੀ ਸਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਪੰਚ ਨਿਰਮਲ ਢੋਟੀ, ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਨਾਮ ਸਿੰਘ ਲਾਡੀ, ਪ੍ਰਧਾਨ ਗੁਰਮੀਤ ਸਿੰਘ, ਬਲਵਿੰਦਰ ਸਿੰਘ ਬਲਾਕ ਸੰਮਤੀ, ਸਰਪੰਚ ਜਸਵੰਤ ਸਿੰਘ ਧੂੰਦਾ, ਵਰਿੰਦਰ ਜੋਤੀ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਸਾਬਕਾ ਜਗਤਾਰ ਸਿੰਘ ਧੂੰਦਾ ਆਦਿ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੈਂਬਰ ਗੁਰਸਾਹਿਬ ਸਿੰਘ ਸਾਂਬੀ, ਗੁਰਲਾਲ ਰੁਹਾਨੀ, ਸੁਖਬੀਰ ਸਿੰਘ ਫੋਜੀ,ਜਗਤਾਰ ਸਿੰਘ, ਰੁਪਿੰਦਰ ਸਿੰਘ ਲਹੋਰੀਆ, ਰਾਜਾ,ਮਿੱਠੂ, ਦਵਿੰਦਰ ਸਿੰਘ,ਜਗਜੀਤ ਸੰਧੂ,ਬਲਪ੍ਰੀਤ ਰਾਜਾ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *