ਨੂਰਪੁਰ ਬੇਦੀ 10 ਅਪ੍ਰੈਲ ਦਲਜੀਤ ਚਨੌਲੀ ਗ੍ਰਾਮ ਸਭਾ ਆਬਾਦੀ ਬਾਹਤੀਆਂ ਦਾ ਆਮ ਇਜਲਾਸ ਸੈਕਟਰੀ ਕਪਿਲ ਚੌਹਾਨ ਦੀ ਅਗਵਾਈ ਹੇਠ ਹੋਇਆ। ਜਿਸ ਵਿੱਚ ਨਗਰ ਦੀ ਸਰਪੰਚ ਸ਼੍ਰੀਮਤੀ ਕਮਲੇਸ਼ ਕੌਰ ਪਤਨੀ ਸੁਰਿੰਦਰ ਪਾਲ ਨੈ ਸਮੂਲੀਅਤ ਕਰਕੇ ਨਗਰ ਦੇ ਵੱਖ-ਵੱਖ ਵਿਕਾਸ ਦੇ ਮੁੱਦਿਆਂ ਤੇ ਚਾਨਣਾ ਪਾਇਆ ਜਿਸ ਵਿੱਚ ਨਗਰ ਵਾਸੀਆਂ ਨੇ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਪੰਚਾਇਤ ਅਤੇ ਮੈਂਬਰਾਂ ਵੱਲੋਂ ਮਨਰੇਗਾ ਦੁਆਰਾ ਕੰਮ ਕਰਵਾਕੇ ਨਗਰ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਨਰੇਗਾ ਜੇਈ ਰਾਜਕੁਮਾਰ ਨੇ ਮਨਰੇਗਾ ਦੁਆਰਾ ਕੀਤੇ ਜਾ ਰਹੇ ਕੰਮ ਅਤੇ ਹੋਰ ਵੀ ਜੋ ਪਿੰਡ ਵਾਸੀਆਂ ਵੱਲੋਂ ਮਨਰੇਗਾ ਦੁਆਰਾ ਹੋਣ ਵਾਲੇ ਕੰਮਾਂ ਦੇ ਮੱਤੇ ਵੀ ਪਾਏ ਗਏ ਉਹਨਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਪਿੰਡ ਬਾਦੀ ਘਰਾਠੀਆਂ ਅਤੇ ਸਮੂਹ ਮਨਰੇਗਾ ਜੀਐਸਆਰ ਅਤੇ ਪਿੰਡ ਵਾਸੀ ਹਾਜ਼ਰ ਸਨ







