“ਚਮਚਿਆਂ ਦੀ ਭਰਮਾਰ” (ਕਾਵਿ ਵਿਅੰਗ) 

Spread the love
ਚਮਚਿਆਂ ਦੀ ਭਰਮਾਰ ਦੋਸਤੋ ਚਮਚਿਆਂ ਦੀ ਭਰਮਾਰ ਕਈ ਤਾਂ ਚਮਚੇ ਡੋਬ ਦਿੰਦੇ ਤੇ ਕਈ ਲਗਾਉਂਦੇ ਪਾਰ।
 ਚਮਚਿਆਂ ਦੀ ਭਰਮਾਰ, ਦੋਸਤੋ ਚਮਚਿਆਂ ਦੀ ਭਰਮਾਰ।
ਚਮਚਿਆਂ ਦਾ ਹੈ ਬੋਲ ਬਾਲਾ ਤੇ ਚਮਚਿਆਂ ਬਿਨ ਨਹੀਂ ਸਰਦਾ।
ਹਰ ਇੱਕ ਹੀ ਲੀਡਰ ਵੇਖੋ ਸ਼ਾਨੀ ਇਨ੍ਹਾਂ ਦੀ ਭਰਦਾ।।
ਇਹਨਾਂ ਬਿਨਾਂ ਨਹੀਂ ਸਰਦਾ ਵੀਰੋ ਲਾਉਂਦੇ ਇਹੋ ਹੀ ਪਾਰ–
ਚਮਚਿਆਂ ਦੀ ਭਰਮਾਰ ਦੋਸਤੋ ਚਮਚਿਆਂ ਦੀ ਭਰਮਾਰ।
ਚਮਚਿਆਂ ਦੇ ਬਿਨ ਅੰਦਰਲੀ ਗੱਲ ਦੀ ਭਿਣਕ ਕਦੇ ਨਾ ਪੈਂਦੀ।
ਚਮਚੇ ਅੰਦਰਲੀ ਗੱਲ ਉਗਲਦੇ ਹਰ ਜ਼ੁਬਾਨ ਇਹ ਕਹਿੰਦੀ।।
ਸਾਰੀ ਧਰੀ ਧਰਾਈ ਗੱਲ ਇਹ ਦੱਸ ਦਿੰਦੇ ਨੇ ਬਾਹਰ– ਚਮਚਿਆਂ ਦੀ ਭਰਮਾਰ ਦੋਸਤੋ, ਚਮਚਿਆਂ ਦੀ ਭਰਮਾਰ।
ਚਮਚਿਆਂ ਦੇ ਬਿਨ ਕੋਈ ਲੀਡਰ ਵੀ ਕਾਮਯਾਬ ਨਾ ਹੋਵੇ।
ਕੋਈ ਨਾ ਕੋਈ ਚਮਚਾ ਦੋਸਤੋ ਹਰ ਲੀਡਰ ਕੋਲ ਹੋਵੇ।।
ਲੀਡਰ ਆਪਣੇ ਚਮਚਿਆਂ ਦਾ ਹੀ ਕਰਦੇ ਨੇ ਸਤਿਕਾਰ ਦੋਸਤੋ – – ਚਮਚਿਆਂ ਦੀ ਭਰਮਾਰ, ਦੋਸਤੋ
ਕੋਈ ਮਹਿਕਮਾ ਚਮਚਿਆਂ ਦੇ ਬਿਨ ਨਹੀਓਂ ਨਜਰੀਂ ਪੈਂਦਾ।
ਸ਼ਰਮਾ ਦੱਦਾਹੂਰੀਆ ਦੋਸਤੋ ਖਰੀਆਂ ਗੱਲਾਂ ਕਹਿੰਦਾ।।
ਇਹਨਾਂ ਬਿਨਾਂ ਜਦ ਕੰਮ ਨਹੀਂ ਹੋਣਾ ਦੱਸੋ ਕਾਹਤੋਂ ਖਾਈਏ ਖਾਰ? – –
ਚਮਚਿਆਂ ਦੀ ਭਰਮਾਰ ਦੋਸਤੋ ।ਚਮਚਿਆਂ ਦੀ ਭਰਮਾਰ।
ਜਿਹੜੇ ਲੀਡਰ ਚਮਚਿਆਂ ਕੋਲੋਂ ਕੰਨੀ ਨੇ ਕਤਰਾਉਂਦੇ।
ਓਹੀ ਲੀਡਰ ਵੇਖੇ ਸੱਜਣੋਂ ਕਈ ਵਾਰ ਪਛਤਾਉਂਦੇ।।
ਵੋਟਾਂ ਵੇਲੇ ਹੁੰਦੀ ਦੋਸਤੋ ਉਹਨਾਂ ਦੀ ਫਿਰ ਹਾਰ—
 ਚਮਚਿਆਂ ਦੀ ਭਰਮਾਰ। ਦੋਸਤੋ ਚਮਚਿਆਂ ਦੀ ਭਰਮਾਰ ।
ਚਮਚਿਆਂ ਦੇ ਨਾਲ ਸਾਫ ਕਰ ਦੀਏ ਬਾਟੀ ਵੀਰੋ ਸਾਰੀ।
ਨਾ ਬਾਹਲਾ ਘਰੋੜ ਕੇ ਚਮਚਾ ਮਾਰਿਓ ਕਿਤੇ ਕਲੀ ਨਾ ਲਹਿਜੇ ਸਾਰੀ
ਹਾਰੀ ਸਾਰੀ ਦਾ ਹੈ ਅੱਜ ਕੱਲ ਚਮਚਾ ਇਕ ਹਥਿਆਰ– ਚਮਚਿਆਂ ਦੀ ਪਰਮਾਰ ਦੋਸਤ ਤੋਂ ਚਮਚਿਆਂ ਦੀ ਭਰਮਾਰ ।
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691-49556
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *