ਚੇਤਰ ਮਹੀਨੇ ਨੂੰ ਸਮਰਪਿਤ ਬਾਬਾ ਬਾਲਕ ਨਾਥ ਜੀ ਦਾ ਝੰਡਾ ਕੱਢਿਆ ਗਿਆ ਤੇ ਬੜੀ ਸ਼ਰਧਾ ਭਾਵਨਾ ਨਾਲ ਜਾਗਰਣ ਕਰਵਾਇਆ ਗਿਆ

Spread the love
ਫਿਰੋਜ਼ਪੁਰ 12 ਅਪ੍ਰੈਲ (ਅਸ਼ੋਕ ਭਾਰਦਵਾਜ) ਹਰ ਸਾਲ ਦੀ ਤਰਾ ਇਸ ਸਾਲ ਵੀ ਦਿਉਟ ਸਿੱਧ ਮੰਦਿਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਅਤੇ ਬਾਬਾ ਬਾਲਕ ਨਾਥ ਵੈਲਫੇਅਰ ਸੋਸਾਇਟੀ ਵਲੋ ਸਾਲਾਨਾ 23ਵਾਂ ਵਿਸ਼ਾਲ ਝੰਡਾ ਕੱਢਿਆ ਗਿਆ ਤੇ ਝੰਡੇ ਨੂੰ ਸਮਰਪਿਤ ਬੜੀ ਸ਼ਰਧਾ ਭਾਵਨਾ ਨਾਲ ਬਾਬਾ ਜੀ ਦਾ ਸਾਲਾਨਾ ਜਾਗਰਣ ਕਰਵਾਇਆ ਗਿਆ। ਝੰਡਾ ਲਈ ਸ਼ੋਭਾ ਯਾਤਰਾ ਅਰੁਣ ਜਯੋਤੀ ਸਕੂਲ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਬਾਜਾਰਾਂ ਵਿੱਚ ਦੀ ਹੁੰਦੇ ਹੋਏ। ਸਿੱਧ ਪੀਠ ਮੰਦਿਰ ਬਾਬਾ ਬਾਲਕ ਨਾਥ ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ ਚ ਸਮਾਪਤ ਹੋਈ। ਬਾਬਾ ਜੀ ਦੀਆਂ ਸੰਗਤਾਂ ਵਲੋ ਝੰਡੇ ਦਾ ਸਵਾਗਤ ਕਰਨ ਲਈ ਜਗਾ ਜਗਾ ਤੇ ਲੰਗਰ ਲਗਾਏ ਗਏ ਝੰਡੇ ਉਪਰੰਤ ਬਾਬਾ ਜੀ ਦਾ ਵਿਸ਼ਾਲ ਜਾਗਰਣ ਮੰਦਿਰ ਸਥਾਨ ਤੇ ਕੀਤਾ ਗਿਆ। ਜਾਗਰਣ ਚ ਦੂਰ ਦੁਰਾਡੇ ਤੋ ਸੰਗਤਾਂ ਆ ਕੇ ਨਤਮਸਤਕ ਹੋਈਆਂ। ਮੰਦਿਰ ਚ ਬਾਬਾ ਜੀ ਦੀ ਗੱਦੀਨਸ਼ੀਨ ਬਾਬਾ ਬਲਦੇਵ ਗਿਰੀ ਜੀ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *