ਜਨ ਕਲਿਆਣ

Spread the love

ਅੰਮ੍ਰਿਤਸਰ 9 ਅਪ੍ਰੈਲ(ਦਿਨੇਸ਼ ਸੋਨੀ)ਕੁੜੀ ਅਤੇ ਮੁੰਡੇ ਨੂੰ ਇਕ ਸਮਾਨ ਦਰਜ਼ਾ ਦਿਵਾਉੁਣ ਦੇ ਉਦੇਸ਼ ਨਾਲ ਜਨ ਕਲਿਆਣ ਸੰਗਠਨ ਅਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ (1968 ਤੋਂ ਸੰਚਾਲਿਤ) ਵੱਲੋਂ “ਭਰੂਣ ਹੱਤਿਆ ਸਮਾਜ ਦੇ ਲਈ ਘਾਤਕ” ਸੈਮੀਨਾਰ ਦੋਨਾਂ ਸੰਸਥਾਵਾ ਦੀ ਸੰਸਥਾਪਕ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਅਤੇ ਮੁੱਖ ਸਲਾਹਕਾਰ ਸ਼੍ਰੀਮਤੀ ਸੁਰਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਧੀਆਂ ਦੇਸ਼ ਦੀ ਕੀਮਤੀ ਵਿਰਾਸਤ ਹੈ। ਭਰੂਣ ਹੱਤਿਆ ਘੋਰ ਅਪਰਾਧ ਹੈ। ਭਰੂਣ ਹੱਤਿਆ ਕਰਨ ਵਾਲੇ ਨੂੰ ਉਮਰ ਕੈਦ ਅਤੇ ਫਾਂਸੀ ਹੋਣੀ ਚਾਹੀਦੀ ਹੈ। ਧੀ ਨੂੰ ਬਚਾਓਣ ਦਾ ਸੰਕਲਪ ਲੈਣਾ ਜਰੂਰੀ ਹੈ।ਭਰੂਣ ਹੱਤਿਆ ਦਾ ਮੁੱਖ ਕਾਰਨ ਦਾੱਜ ਹੈ। ਦਾਜ ਲਾਲਚੀਆਂ ਦਾ ਸਾਮਾਜਿਕ ਬਹੀਸ਼ਕਾਰ ਹੋਣਾ ਚਾਹੀਦਾ ਹੈ। ਸ਼੍ਰੀ ਮਤੀ ਸੁਰਜੀਤ ਕੌਰ, ਗੀਤਾ ਨਰੂਲਾ, ਜਸਵਿੰਦਰ ਕੌਰ, ਪਰਵੀਨ ਬਤਰਾ, ਗੁਰਿੰਦਰ ਕੌਰ, ਮਹਿੰਦਰ ਕੌਰ, ਕੁਲਵੰਤ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ  ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਜਿਹੜੇ ਕਲੀਨੀਕ ਲਿੰਗ ਨਿਰਧਾਰਣ ਟੈਸਟ ਕਰਦੇ ਹਨ ਉਹਨਾਂ ਦੇ ਲਾਇਸੰਸ ਕੈਂਸਲ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ। ਰਾਜਿੰਦਰ ਕੌਰ, ਗੋਲਡੀ ਕੁਮਾਰੀ, ਦਵਿੰਦਰ ਕੌਰ, ਸਿਮਰ ਕੌਰ, ਦਲਜੀਤ ਕੌਰ, ਜਗਜੀਤ ਕੌਰ, ਅਨਿਤਾ, ਮਨੂੰ, ਰੂਸ਼ੀ ਕੁਮਾਰੀ, ਆਸ਼ਾ ਕੁਮਾਰੀ ਨੇ ਦੱਸਿਆ ਕਿ ਧੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਮ ਉਚਾ ਕਰ ਰਹੀਆਂ ਹਨ। ਕੁੜੀ-ਮੁੰਡੇ ਵਿੱਚ ਭੇਦਭਾਵ ਖਤਮ ਕਰਨਾ ਜਰੂਰੀ ਹੈ ਡਾ. ਸਵਰਾਜ ਗਰੋਵਰ ਨੇ ਸਾਰਿਆਂ ਨੂੰ ਭਰੂਣ ਹੱਤਿਆ ਦੇ ਵਿਰੁਧ ਆਵਾਜ਼ ਚੁੱਕਣ ਲਈ ਸੰਕਲਪ ਦਿਵਾਇਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *