ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋ ਕੰਪਲੈਕਸ ਮਲੋਟ ਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ

Spread the love

ਸ਼੍ਰੀ ਮੁਕਤਸਰ ਸਾਹਿਬ, 17 ਜੂਨ (ਵਰਿੰਦਰ ਕਬੋਜ)- ਮਲੋਟ ਵਰਿੰਦਰ ਬੱਬੂ ਅਦਾਲਤੀ ਕੰਪਲੈਕਸ ਮਲੋਟ ਵਿਖੇ ਅੱਜ ਸ੍ਰੀ ਮਹਿੰਦਰ ਪ੍ਰਤਾਪ ਸਿੰਘ ਲਿਬੜਾ, ਸਿਵਲ ਜੱਜ (ਜੂਨੀਅਰ ਡਿਵੀਜਨ) ਮਲੋਟ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਮਾਨਯੋਗ ਜੱਜ ਸਾਹਿਬ ਨੇ ਕਿਹਾ ਕਿ ਚੰਗੇ ਤੇ ਸ਼ਾਂਤ ਵਾਤਾਵਰਨ ਵਿਚ ਚੰਗੀ ਸਖਸ਼ੀਅਤ ਦਾ ਵਿਕਾਸ ਪੈਦਾ ਹੁੰਦਾ ਹੈ । ਪ੍ਰਦੂਸ਼ਨ ਦੀ ਸਮੱਸਿਆ ਦੇ ਹੱਲ ਲਈ 1952 ਵਿਚ ਸੁਯੰਕਤ ਰਾਸ਼ਟਰ ਸੰਘ ਨੇ ਸਟਾਕਹੋਮ (ਸਵੀਡਨ) ਵਿਚ ਦੁਨੀਆ ਦਾ ਪਹਿਲਾ ਵਾਤਾਵਰਨ ਸਮੇਲਨ ਆਯੋਜਿਤ ਕੀਤਾ ਸੀ। ਓਹਨਾਂ ਕਿਹਾ ਕਿ ਦਰੱਖਤਾ ਦੀ ਕਟਾਈ ਕਾਰਨ ਸਾਨੂੰ ਮੀਹ ਦੀ ਘਾਟ ਅਤੇ ਤਾਪਮਾਨ ਵਿੱਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਾਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਫਰਜ਼ ਬਣਦਾ ਹੈ। ਓਹਨਾਂ ਆਪਣੇ ਹੱਥਾਂ ਨਾਲ ਕਚਹਿਰੀ ਕੰਪਲੈਕਸ, ਮਲੋਟ ਵਿਖੇ ਲਗਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਓਹਨਾਂ ਕਿਹਾ ਕਿ ਵਾਤਾਵਰਣ ਜਿਸ ਦਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਕਾਰਨ ਨੁਕਸਾਨ ਹੋ ਰਿਹਾ ਹੈ, ਨੂੰ ਪੁਨਰਜੀਵਿਤ ਕਰਨ ਦਾ ਫਰਜ਼ ਵੀ ਮਨੁੱਖ ਦਾ ਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪ੍ਰਦੂਸ਼ਣ ਨੂੰ ਘਟਾ ਕੇ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਅਸੀ ਸਾਰੇ ਹੀ ਘੱਟੋ ਘੱਟ ਆਪਣੇ-ਆਪਣੇ ਜਨਮ ਦਿਹਾੜੇ ਤੇ ਘੱਟੋ ਘੱਟ ਇੱਕ ਰੁੱਖ ਲਾਈਏ ਤਾਂ ਜੋ ਖੁਸੀ ਦੇ ਮੌਕੇ ਨੂੰ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਮਨਾਇਆ ਜਾ ਸਕੇ। ਇਸ ਮੋਕੇ ਲੀਗਲ ਸਰਵਿਸ ਅਥਾਰਟੀ ਮਲੋਟ ਦੇ ਵਕੀਲ ਸਾਹਿਬਾਨ ਮਿਸ ਸੁਖਦੀਪ ਕੌਰ ਸੰਧੂ, ਮਿਸ ਅਰਸ਼ਦੀਪ ਕੌਰ ਅਤੇ ਪੀ ਐਲ ਵੀ ਪਰਮਪਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।
ਕੈਪਸ਼ਨ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋ ਕਚਹਿਰੀ ਕੰਪਲੈਕਸ ਮਲੋਟ ਵਿਖੇ, ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ।
ਫੋਟੋ ਫਾਇਲ: ਐਮਕੇਐਸ 17-12

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *