ਜਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ ਦੇ ਆਹੁਦੇਦਾਰ ਪੁੱਜੇ ਬਿਰਧ ਆਸ਼ਰਮ

Spread the love

ਸ਼੍ਰੀ ਮੁਕਤਸਰ ਸਾਹਿਬ, 13 ਜੂਨ ()-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸ਼੍ਰੀ ਹਿਮਾਂਸ਼ੂ ਅਰੋੜਾ ਸਿਵਲ (ਜੱਜ ਸੀਨੀਅਰ ਡਿਵੀਜਨ)/ਚੀਫ਼ ਜੂਡੀਸ਼ੀਅਲ ਮੈਜਿਸਟੇ੍ਰਟ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਯੋਗ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਬਿਰਧ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਦਾ ਹਾਲ ਜਾਨਣ ਦੇ ਨਾਲ ਨਾਲ ਉਨ੍ਹਾਂ Maintenance and welfare of parents and Senior 3iti੍ਰens 1ct 2007 ਦੇ ਤਹਿਤ ਮਾਤਾ ਪਿਤਾ ਅਤੇ ਬਜ਼ੁਰਗ ਨਾਗਰਿਕ (60 ਸਾਲ ਜਾਂ ਇਸ ਤੋ ਵੱਧ) ਨੂੰ ਉਨ੍ਹਾਂ ਨੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਹਰ ਉਹ ਮਾਂ-ਬਾਪ ਜੋ ਆਪਣੇ ਖਰਚੇ ਆਪ ਨਹੀਂ ਕਰ ਸਕਦੇ, ਉਹ ਆਪਣੇ ਪੁੱਤਰ-ਪੁੱਤਰੀ, ਪੋਤਾ-ਪੋਤੀ ਜੋ 18 ਸਾਲ ਤੋਂ ਵੱਧ ਹੋਵੇ ਉਸ ਤੋਂ ਖਰਚਾ ਲੈ ਸਕਦੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਹ ਬਜ਼ੁਰਗ ਨਾਗਰਿਕ ਜੋ ਬੇ ਔਲਾਦ ਹੋਣ ਅਤੇ ਆਪਣਾ ਖਰਚਾ ਆਪ ਕਰਨ ਤੋਂ ਅਸਮਰੱਥ ਹੋਣ, ਉਹ ਆਪਣੇ ਕਾਨੂੰਨੀ ਵਾਰਸਿਾਂ ਤੋਂ ਖਰਚਾ ਲੈ ਸਕਦੇ ਹਨ, ਤੇ ਜਿਹੜੇ ਬਜ਼ੁਰਗ ਨਾਗਰਿਕਾਂ ਦੀ ਜਾਇਦਾਦ ਦੇ ਕਾਬਜ਼ ਹੋਣ ਜਾ ਉਸ ਦੀ ਮੌਤ ਤੋਂ ਬਾਅਦ ਉਸ ਦੀ ਚੱਲ ਅਚੱਲ ਸੰਪਤੀ ਦੇ ਹੱਕਦਾਰ ਹੋਣ, ਇਸ ਖਰਚੇ ਵਿੱਚ ਖਾਣਾ, ਕੱਪੜਾ, ਰਿਹਾਇਸ਼ ਅਤੇ ਡਾਕਟਰੀ ਇਲਾਜ਼ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਸ਼੍ਰੀ ਹਿਮਾਂਸ਼ੂ ਅਰੋੜਾ ਨੇ ਉਨ੍ਹਾਂ ਨੂੰ ਇੱਕ ਖਾਸ ਐਕਟ ਤੋਂ ਜਾਣੂ ਕਰਾਉਦੇ ਹੋਏ ਦੱਸਿਆ ਕਿ ਅੱਜ ਸਮਾਜ ਵਿੱਚ ਬਜ਼ੁਰਗਾਂ ਨੂੰੰ ਇੱਕ ਸਮੱਸਿਆ ਆ ਰਹੀ ਹੈ ਕਿ ਜਦੋਂ ਵੀ ਔਲਾਦ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਜਾਇਦਾਦ ਆਪਣੇ ਨਾਮ ਕਰਵਾ ਲੈਂਦੀ ਹੈ ਤਾਂ ਉਸ ਤੋਂ ਬਾਅਦ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨਾ ਛੱਡ ਦਿੱਤਾ ਜਾਂਦਾ ਹੈ, ਅਜਿਹੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਜੇਕਰ ਸਮਾਜ ਵਿੱਚ ਅਜਿਹਾ ਵਰਤਾਰਾਂ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਐਕਟ ਰਾਹੀਂ ਆਪਣੇ ਬੱਚਿਆਂ ਦੇ ਖਿਲਾਫ਼ ਇੱਕ ਅਰਜ਼ੀ ਲਗਾ ਕੇ ਉਨ੍ਹਾਂ ਦੇ ਨਾਮ ਕੀਤੀ ਗਈ ਜਾਇਦਾਦ ਨੂੰ ਵਾਪਿਸ ਲੈ ਸਕਦੇ ਹਨ, ਇਸ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੱਕ ਪਹੁੰਚ ਕਰ ਸਕਦੇ ਹਨ। ਇਸ ਮੌਕੇ ਅੱਤ ਦੀ ਗਰਮੀ ਤੇ ਬਜ਼ੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਥਾਰਟੀ ਦੇ ਆਹੁਦੇਦਾਰਾਂ ਵੱਲੋਂ ਬਜ਼ੁਰਗਾਂ ਨੂੰ ਸ਼ਿਕੰਜਵੀ ਤੇ ਫਲ ਫਰੂਟ ਵੀ ਵੰਡੇ। ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜ ਕੁਮਾਰ ਨੇ ਵੀ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾ ਦਾ ਹਾਲ ਜਾਣਿਆ।
ਕੈਪਸ਼ਨ: ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਸ਼੍ਰੀ ਹਿਮਾਸ਼ੂ ਅਰੋੜਾ।
ਫੋਟੋ ਫਾਇਲ: ਐਮਕੇਐਸ 13-05

  • Related Posts

    ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ 

    Spread the love

    Spread the loveਘਨੌਰ 9 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਪਟਿਆਲਾ ਰੁਰਲ ਦੇ ਪਿੰਡ ਸਿਉਣਾਂ ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ…

    ਨਹਿਰ ਵਿੱਚ ਡੁੱਬੇ ਪਿੰਡ ਚਾਹਲਾਂ ਦੇ ਨੌਜਵਾਨ ਨਿਖਿਲ ਦੀ ਲਾਸ਼ 9 ਦਿਨਾਂ ਬਾਅਦ ਬਰਾਮਦ, ਗ਼ਮਗੀਨ ਮਾਹੌਲ ‘ਚ ਹੋਇਆ ਸੰਸਕਾਰ

    Spread the love

    Spread the loveਨਵਾਂਸ਼ਹਿਰ /ਕਾਠਗੜ੍ਹ 9 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) :ਹਲਕਾ ਬਲਾਚੌਰ ਦੇ ਪਿੰਡ ਚਾਹਲਾਂ ਦਾ ਨੌਜਵਾਨ ਨਿਖਿਲ, ਜੋ ਕਿ ਬੀਤੀ 30 ਜੂਨ ਨੂੰ ਇੱਕ ਹਾਦਸੇ ਦੌਰਾਨ ਬਿਸਤ-ਦੁਆਬ ਨਹਿਰ…

    Leave a Reply

    Your email address will not be published. Required fields are marked *