ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ : ਗੁਰਤੇਜ ਸਿੰਘ

Spread the love
ਕੋਟਕਪੂਰਾ,  ਜੂਨ (ਟਿੰਕੂ ਕੁਮਾਰ) :- ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਦੇਣ ਦੇ ਮਕਸਦ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਗ੍ਰੈਂਡ ਵਿਲਾ (ਢੀਂਗਰਾ ਪੈਲੇਸ ਪੁਰਾਣਾ ਸੰਧੂ ਪੈਲੇਸ), ਤਲਵੰਡੀ ਬਾਈਪਾਸ,  ਰੈੱਡ ਕਰਾਸ ਬਿਰਧ ਆਸ਼ਰਮ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਮਿਤੀ 10-06-2025 ਨੂੰ ਸਮਾਂ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗੁਰਤੇਜ ਸਿੰਘ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਟਾਟਾ ਆਈ.ਏ.ਆਈ. ਲਾਈਫ ਇੰਸੋਰੈਂਸ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਟੀਮ ਲੀਡਰ, ਸੇਲਜ਼ ਐਗਜੀਕਿਊਟਿਵ, ਸੇਲਜ਼ ਆਫ਼ਿਸਰ, ਯੂਨਿਟ ਮੈਨੇਜਰ ਦੀ ਆਸਾਮੀ ਲਈ ਇੰਟਰਵਿਊ ਲਈ ਜਾਣੀ ਹੈ। ਇਸ ਪਲੇਸਮੈਂਟ ਕੈਂਪ ਵਿੱਚ ਲੜਕੇ/ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਯੋਗਤਾ ਐਮ.ਬੀ.ਏ, ਐਮ.ਕਾਮ., ਐਮ.ਏ., ਐਮ.ਸੀ.ਏ., ਬੀ.ਕਾਮ, ਬੀ.ਏ., ਬੀ.ਸੀ.ਏ, ਬੀ.ਬੀ.ਏ, ਬੀ.ਐਸ.ਸੀ.ਬੀ. (ਆਈ.ਟੀ) ਅਤੇ ਬਾਰਵੀ ਹੈ। ਜਿਸ ਲਈ ਤਨਖਾਹ 15000 ਤੋਂ 18000 ਹੋਵੇਗੀ ਅਤੇ ਉਮਰ 18 ਤੋਂ 45 ਸਾਲ ਹੋਵੇ। ਪ੍ਰਾਰਥੀ ਆਪਣਾ ਆਧਾਰ ਕਾਰਡ, ਜਾਤੀ ਸਰਟੀਫਿਕੇਟ, ਪੈਨ ਕਾਰਡ, ਰੀਜਿਊਮ, ਪਾਸਪੋਰਟ ਫੋਟੋ, ਬੈਂਕ ਪਾਸਬੁੱਕ, ਸਾਰੇ ਅਸਲ ਦਸਤਾਵੇਜ਼ ਅਤੇ ਫੋਟੋ ਕਾਪੀਆਂ, ਰੀਜਿਊਮ ਆਦਿ ਨਾਲ ਲੈ ਕੇ ਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹਾ ਫ਼ਰੀਦਕੋਟ ਦੇ ਬੇਰੁਜਗਾਰ ਪ੍ਰਾਰਥੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫ਼ਤਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫ਼ਰੀਦਕੋਟ ਵਿਖੇ ਆ ਕੇ ਪੰਜਾਬ ਸਰਕਾਰ ਦੇ ਪੋਰਟਲ: www.pgrkam.com ’ਤੇ ਆਪਣਾ ਨਾਮ ਦਰਜ ਕਰਵਾਉਣ ਅਤੇ ਵਟਸਐਪ ਗਰੁੱਪ, ਸ਼ੋਸਲ ਮੀਡੀਆ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟੇਲੀਗ੍ਰਾਮ ਆਦਿ ਨੂੰ ਫੌਲੋ ਕਰਨ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਕੈਂਪਾਂ ਸਵੈ—ਰੋਜ਼ਗਾਰ ਅਤੇ ਸਕਿੱਲ ਕੋਰਸਾਂ ਅਤੇ ਹੋਰ ਜਾਣਕਾਰੀ ਸਮੇਂ ਸਿਰ ਮਿਲ ਸਕੇ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193 ’ਤੇ ਸੰਪਰਕ ਕਰ ਸਕਦੇ ਹਨ।
  • Related Posts

    ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕਰਨਗੀਆਂ ਡਿਜੀਟਲ ਵੈਨਾਂ: ਚੇਅਰਮੈਨ ਸਤਨਾਮ ਜਲਾਲਪੁਰ ​ਬਲਾਚੌਰ ਦੇ ਟੁੰਡੇਵਾਲ ਵਿਖੇ ਹੋਇਆ ਵਿਸ਼ਾਲ ਇਕੱਠ, ‘ਆਪ’ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ

    Spread the love

    Spread the love ਬਲਾਚੌਰ, 8 ਜੁਲਾਈ (  ਜਤਿੰਦਰ ਪਾਲ ਸਿੰਘ ਕਲੇਰ ):ਜ਼ਿਲ੍ਹਾ ਪਲੈਨਿੰਗ ਬੋਰਡ ਐਸ.ਬੀ.ਐਸ. ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅੱਜ ਪਿੰਡ ਟੁੰਡੇਵਾਲ ਵਿਖੇ ਇੱਕ ਵਿਸ਼ਾਲ ਜਨਤਕ ਇਕੱਠ…

    ਮੈਂਬਰ ਪਾਰਲੀਮੈਂਟ ਮੀਤ ਹੇਅਰ ਵੱਲੋਂ ਬਰਨਾਲਾ ਤੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ LED ਸਕ੍ਰੀਨ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

    Spread the love

    Spread the loveਬਰਨਾਲਾ : 07.07.2026 — ਬਲਵੰਤ ਸਿੰਘ ਸਿੱਧੂ ਬਰਨਾਲਾ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ, ਬਾਣੀ ਅਤੇ ਮਹਾਨ ਉਪਦੇਸ਼ਾਂ ਨੂੰ ਘਰ-ਘਰ ਤੱਕ…

    Leave a Reply

    Your email address will not be published. Required fields are marked *