ਡਾ. ਭਵਨਦੀਪ ਉੱਪਲ ਵਿਸ਼ਵ ਵਿਆਪੀ ਪੁਰਸਕਾਰ ਜੇਤੂਆਂ ਵਿੱਚ ਸ਼ਾਮਲ

Spread the love

 ਜੈਤੋ, 14 ਅਪ੍ਰੈਲ ( ) ਸਥਾਨਕ ਯੂਨੀਵਰਸਿਟੀ ਕਾਲਜ ਵਿਖੇ ਕੰਮ ਕਰ ਰਹੇ ਭੌਤਿਕ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਭਵਨਦੀਪ ਉੱਪਲ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ  ਲਾਰਜ ਹੈਡਰਨ ਕੋਲਾਈਡਰ (LHC) ਪ੍ਰਯੋਗ ‘ਤੇ ਕੰਮ ਕਰਨ ਲਈ ਬ੍ਰੇਕਥਰੂ ਪੁਰਸਕਾਰ- 2025 ਦੇ ਜੇਤੂਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰੇਕਥਰੂ ਪੁਰਸਕਾਰ, ਜਿਸਨੂੰ  “ਵਿਗਿਆਨ ਦਾ ਆਸਕਰ” ਕਿਹਾ ਜਾਂਦਾ ਹੈ, ਦੁਨੀਆ ਦੇ ਸਭ ਤੋਂ ਉਦਾਰ ਵਿਗਿਆਨ ਪੁਰਸਕਾਰਾਂ ਵਿੱਚੋਂ ਇੱਕ ਹੈ।ਡਾ. ਭਵਨਦੀਪ ਉੱਪਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਦਾ ਹਿੱਸਾ ਸਨ । ਜਿਨ੍ਹਾਂ ਨੇ ਸੀ ਐਮ ਐਸ  ਕੋਲਾਬ੍ਰੇਸ਼ਨ ਵਿੱਚ ਆਪਣੀ ਸ਼ਮੂਲੀਅਤ ਦੁਆਰਾ ਇਸ ਵਿਸ਼ਵ ਵਿਆਪੀ ਪੁਰਸਕਾਰ ਹਾਸਿਲ ਕਰਨ ਲਈ ਨਿਰੰਤਰ ਯੋਗਦਾਨ ਪਾਇਆ ਹੈ। ਇਹ ਸਨਮਾਨ  ਗਲੋਬਲ ਮੈਗਾ ਸਾਇੰਸ ਪ੍ਰੋਜੈਕਟ ‘ਤੇ ਨਿਰੰਤਰ ਟੀਮ ਵਰਕ ਦੁਆਰਾ ਸੰਭਵ ਹਾਸਿਲ ਹੋਇਆ ਹੈ । ਇਸ ਉਪਲਬਧੀ ਲਈ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰਿੰਸੀਪਲ ਡਾ ਸਮਰਾਟ ਖੰਨਾ,ਡਾ ਭਵਨਦੀਪ  ਉਪੱਲ ਦੇ ਪਤੀ ਸਾਇੰਸ ਮਾਸਟਰ ਅਮਨਦੀਪ ਦਿਓੜਾ, ਪਿਤਾ ਪ੍ਰਿਤਪਾਲ ਉੱਪਲ, ਮਾਤਾ ਸੰਤੋਸ਼ ਰੰਧਾਵਾ ਅਤੇ ਸਹੁਰਾ ਪਰਿਵਾਰ ਵੱਲੋਂ  ਰਜਿੰਦਰ ਕੁਮਾਰ ਦਿਓੜਾ ਅਤੇ  ਕਿਰਨ ਬਾਲਾ ਦਿਓੜਾ ਦਾ ਭਰਪੂਰ ਸਹਿਯੋਗ ਰਿਹਾ ਹੈ। ਗੌਰਮਿੰਟ  ਸਕੂਲ ਟੀਚਰਜ਼  ਯੂਨੀਅਨ  ਪੰਜਾਬ ਦੇ ਸੂਬਾ ਸਲਾਹਕਾਰ  ਪ੍ਰੇਮ ਚਾਵਲਾ ਅਤੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ  ਸ਼ਿੰਦਰਪਾਲ ਸਿੰਘ ਢਿੱਲੋ  ਨੇ  ਡਾਕਟਰ ਭਵਨਦੀਪ ਉੱਪਲ ਨੂੰ ਵਿਸ਼ਵ ਵਿਆਪੀ ਪੁਰਸਕਾਰ  ਮਿਲਣ ਤੇ  ਮੁਬਾਰਕਬਾਦ ਦਿੱਤੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *