ਬਠਿੰਡਾ 10ਅਪ੍ਰੈਲ(ਐੱਸ ਐੱਸ ਰਾਹੀ):ਡਾ.ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਜੋਤੀ ਰਾਓ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਮਿਤੀ 9 ਅਪ੍ਰੈਲ ਨੂੰ ਦਸਵਾਂ ਚੇਤਨਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਪ੍ਰਾਇਮਰੀ ਸਕੂਲ ਕੋਟਫੱਤਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੂਰੇ ਪਿੰਡ ਨੇ ਸ਼ਿਰਕਤ ਕੀਤੀ ਅਤੇ ਆਸ ਪਾਸ ਦੇ ਗੁਆਂਢੀ ਪਿੰਡਾਂ ਨੇ ਵੀ ਪਹੁੰਚ ਕੇ ਚੇਤਨਾ ਸਮਾਗਮ ਤੇ ਨਾਟਕ ਮੇਲੇ ਦੀ ਰੌਣਕ ਵਧਾਈ। ਮਿਸਟਰ ਸਿੰਘ ਕਿਤਾਬ ਘਰ ਵੱਲੋਂ ਚੇਤਨਾ ਸਮਾਗਮ ਅਤੇ ਨਾਟਕ ਮੇਲੇ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਪ੍ਰੋ.ਅਰੁਣ ਕੁਮਾਰ (ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਟਰ,ਬਠਿੰਡਾ) ਜੀ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਉਨ੍ਹਾਂ ਦਾ ਸਿੱਖਿਆ ਸੰਬੰਧੀ ਵਿਸਥਾਰ ਵਿੱਚ ਕੁੰਜੀਬੱਧ ਭਾਸ਼ਣ ਦਿੱਤਾ।
ਮੁੱਖ ਮਹਿਮਾਨ ਰਿਟਾਇਰਡ ਪੀ.ਸੀ.ਐਸ ਅਧਿਕਾਰੀ ਸ੍ਰ. ਗੋਪਾਲ ਸਿੰਘ ਜੀ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਕਿਤਾਬਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਐਮ ਐਲ ਏ ਅਮਿਤ ਰਤਨ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਦੀ ਫ਼ਸਟ ਸਟੈਪ ਪ੍ਰੋਡੱਕਸ਼ਨ, ਬਠਿੰਡਾ (ਨਾਟਕ ਮੰਡਲੀ) ਦੁਆਰਾ ਕਿਤਾਬਾਂ ਦੇ ਮਹੱਤਵ ਨੂੰ ਪੇਸ਼ ਕਰਦੇ ਹੋਏ ਅਤੇ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਨੂੰ ਪੇਸ਼ ਕਰਦਾ ਨਾਟਕ ਪੇਸ਼ ਕੀਤਾ ।ਇਸ ਮੌਕੇ ਹਾਜ਼ਰ ਲੋਕਾਂ ਦੇ ਭਰੇ ਪੰਡਾਲ ਵਿੱਚ ਜਾਗਰੂਕ ਲੋਕਾਂ ਨੇ ਟਿਕਟਿਕੀ ਲਗਾ ਕੇ ਨਾਟਕ ਦੇਖਿਆ ਅਤੇ ਪੂਰੇ ਪਿੰਡ ਤੇ ਪਿੰਡ ਤੋਂ ਬਾਹਰੋਂ ਆਏ ਚੇਤੰਨ ਲੋਕਾਂ ਨੇ ਬਹੁਤ ਵਧੀਆ ਫੀਡਬੈਕ ਕਾਰਡਾਂ ਤੇ ਅਤੇ ਜ਼ੁਬਾਨੀ ਦਿੱਤੀ। ਮਾਤਾਵਾਂ ਤੇ ਭੈਣਾਂ, ਬੱਚਿਆਂ ਤੇ ਨੌਜਵਾਨਾਂ ਨੇ ਬਹੁ ਗਿਣਤੀ ਵਿੱਚ ਪਹੁੰਚ ਕੇ ਚੇਤਨਾ ਸਮਾਗਮ ਤੇ ਨਾਟਕ ਮੇਲੇ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਅਜਿਹੀ ਹੌਸਲਾ ਅਫ਼ਜ਼ਾਈ ਨੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕਣ ਲਈ ਡਾ.ਅੰਬੇਡਕਰ ਪਬਲਿਕ ਲਾਇਬ੍ਰੇਰੀ ਕੋਟ ਫੱਤਾ ਨੌਜ਼ਵਾਨਾਂ ਦਾ ਹੌਸਲਾ ਵਧਾਇਆ।

ਲਾਇਬ੍ਰੇਰੀ ਮੈਂਬਰ ਮਨਪ੍ਰੀਤ ਸਿੰਘ ਲਾਇਬ੍ਰੇਰੀ ਇੰਚਾਰਜ,ਮਾ.ਸੁਖਵੀਰ ਸਿੰਘ, ਹੁਸਨਿੰਦਰ ਸਿੰਘ, ਨਰਿੰਦਰ ਸਿੰਘ, ਮਾ. ਹਰਜਿੰਦਰ ਸਿੰਘ, ਮਾ. ਰਵਿੰਦਰ ਰਵੀ,ਮਾ. ਗੁਰਪ੍ਰੀਤ ਸਿੰਘ ਗੁਰੀ, ਕੁਲਵਿੰਦਰ ਸਿੰਘ ਪੰਜਾਬ ਪੁਲਿਸ ,ਜਸਵੰਤ ਸਿੰਘ ਪੰਜਾਬ ਪੁਲਿਸ, ਦੀਦਾਰ ਸਿੰਘ, ਸੁਖਦਰਸ਼ਨ ਸਿੰਘ,ਜਸਵਿੰਦਰ ਸਿੰਘ,ਚੂਹੜ ਸਿੰਘ, ਰਾਹੁਲ ਚੌਹਾਨ,ਅਰਸ਼ਦੀਪ ਸਿੰਘ,ਗੁਰਵਿੰਦਰ ਸਿੰਘ, ਹਰਪ੍ਰੀਤ ਹੈਰੀ, ਸੁਖਵਿੰਦਰ ਸਿੰਘ, ਕੁਲਵਿੰਦਰ ਬਿੱਲਾ,ਗੁਰਸੇਵਕ ਜੰਟਾ,ਹਰਵਿੰਦਰ ਸਿੰਘ, ਕਰਮਜੀਤ ਸਿੰਘ, ਮਾ.ਲਖਵੀਰ ਸਿੰਘ, ਕੁਲਵਿੰਦਰ ਸਿੰਘ,ਧਰਮਵੀਰ ਸਿੰਘ ਹੈਰੀ, ਰਣਜੀਤ ਸਿੰਘ ਕਾਲਾ, ਅੰਮ੍ਰਿਤਪਾਲ ਸਿੰਘ, ਬਿੱਟੂ , ਅਕਾਸ਼ਦੀਪ ਸਿੰਘ, ਸਰਨਜੀਤ ਸਿੰਘ, ਭਲਵਿੰਦਰ ਸਿੰਘ ਬਿੰਦੂ, ਜਸਕਰਨ ਨਵੀ, ਕੁਲਵੰਤ ਸਿੰਘ ਬੰਟੀ, ਸੁਖਪ੍ਰੀਤ ਸੁੱਖੀ,ਨੂਰਦੀਪ ਅਤੇ ਹੋਰ ਨੇ ਸਮਾਗ਼ਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਖ਼ੂਬ ਤਿਆਰੀਆਂ ਕੀਤੀਆਂ ।
ਇਸ ਮੌਕੇ ਪਿੰਡ ਕੋਟ ਫੱਤਾ ਦੇ ਨੰਬਰਦਾਰ ਜਸਵਿੰਦਰ ਸਿੰਘ ਅਤੇ ਕੌਂਸਲਰ ਪਰਮਜੀਤ ਕੌਰ ਪਤਨੀ ਬਿਕਰਮਜੀਤ ਸਿੰਘ ਫ਼ੌਜੀ, ਜਗਸੀਰ ਕੌਰ ਪਤਨੀ ਸੋਹਣ ਸਿੰਘ ਫ਼ੌਜੀ,ਰਾਜ ਸਿੰਘ ਢਿੱਲੋਂ,ਇਕਬਾਲ ਸਿੰਘ ਮੇਟ , ਪੱਪਾ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ ।
ਅਖੀਰ ਤੇ ਪਿੰਡ ਦੇ ਸਰਕਾਰੀ ਸਕੂਲਾਂ ਦੇ ਪਹਿਲੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।






