ਡਾ.ਸਿਕੰਦਰ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

Spread the love

 ਬੱਸੀ ਪਠਾਣਾ, 15 ਅਪ੍ਰੈਲ (ਉਦੇ ਧੀਮਾਨ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਡਾ.ਸਿਕੰਦਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਡਾ. ਸਿਕੰਦਰ ਸਿੰਘ ਤੇ ਹੋਰ ਆਗੂਆਂ ਨੇ ਭਾਰਤ ਦੇ ਸੰਵਿਧਾਨ ਦੇ ਰਚਇਤਾ ਬਾਬਾ ਸਾਹਿਬ ਦੀ ਫੋਟੋ ਤੇ ਫੁੱਲ ਅ੍ਰਪਿਤ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਡਾ.ਸਿਕੰਦਰ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਗਰੀਬਾਂ ਦੇ ਮਸੀਹਾ ਨੇ ਜਿਨ੍ਹਾਂ ਸਮਾਜ ’ਚ ਸਾਨੂੰ ਬਰਾਬਰ ਦਾ ਦਰਜਾ ਦਿਵਾਇਆ ਅਤੇ ਔਰਤਾਂ ਨੂੰ ਸਨਮਾਨ ਦਿਵਾ ਕੇ ਉਨ੍ਹਾਂ ਨੂੰ ਵੀ ਮਰਦਾਂ ਦੇ ਬਰਾਬਰ ਦਰਜਾ ਦਿੱਤਾ ਤੇ ਪੜ੍ਹਨ ਲਿੱਖਣ ਦੀ ਆਜ਼ਾਦੀ ਦਿੱਤੀ ਪਰ ਅੱਜ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤਾਂ ਨਾਲ ਜੋ ਛੇੜਛਾੜ ਹੋ ਰਹੀ ਹੈ। ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡਾ.ਅਮਨਦੀਪ ਸਿੰਘ ਢੋਲੇਵਾਲ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਬਲਾਕ ਪ੍ਰਧਾਨ ਅਮੀਚੰਦ ਭਟੇੜੀ ਬਲਾਕ ਪ੍ਰਧਾਨ ਕਾਗਰਸ, ਬਲਵੀਰ ਸਿੰਘ ਜਿਲ੍ਹਾ ਚੇਅਰਮੈਨ ਐੱਸਸੀ ਸੈੱਲ, ਕੁਲਵੰਤ ਸਿੰਘ ਢਿਲੋਂ ਕਾਗਰਸ ਕਮੇਟੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸੀਨੀਅਰ ਕਾਗਰਸੀ ਆਗੂ ਪਰਮਿੰਦਰ ਸਿੰਘ ਤੇ ਅਸ਼ੌਕ ਧੀਮਾਨ,ਅਮਰਜੀਤ ਸਿੰਘ ਯੂਥ ਆਗੂ ਕਾਗਰਸ,ਗੁਰਮੀਤ ਸਿੰਘ ਬੱਸੀ,ਨਿਰਮਲ ਸਿੰਘ ਨੇਤਾ, ਬਲਵਿੰਦਰ ਸਿੰਘ ਗੁਣੀਆ ਮਾਜਰੀ, ਪ੍ਰੇਮ ਸਿੰਘ ਖਾਬੜਾ, ਜਸਵਿੰਦਰ ਸਿੰਘ ਸਰਪੰਚ, ਜਗਤਾਰ ਸਿੰਘ ਸੈਦਪੁਰਾ, ਗੁਰਪਾਲ ਸਿੰਘ, ਰਾਮ ਮੂਰਤੀ, ਸੰਤ ਰਾਮ, ਮਹਿੰਦਰ ਸਿੰਘ, ਅਸ਼ੌਕ ਗੌਤਮ,ਗੋਬਿੰਦ ਰਾਮ ਭਟੇੜੀ ਤੋਂ ਇਲਾਵਾ ਕਾਗਰਸ ਪਾਰਟੀ ਦੇ ਸਮੂਹ ਵਰਕਰ ਹਾਜ਼ਰ ਸਨ|

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *