ਡਿਪਟੀ ਮੈਡੀਕਲ ਕਮਿਸ਼ਨਰ ਡਾ. ਬੰਦਨਾ ਬਾਂਸਲ ਨੂੰ ਸਟਾਫ਼ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੂਨ ()-ਡਾ ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਸਵੈਇੱਛਕ ਸੇਵਾ ਮੁਕਤ ਹੋਣ ਉਪਰੰਤ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਉਨ੍ਹਾ ਨੂੰ ਆਉਣ ਵਾਲੀ ਜਿੰਦਗੀ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਨ੍ਹਾ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਕਾਮਨਾ ਕੀਤੀ। ਡਾ ਬੰਦਨਾਂ ਬਾਂਸਲ ਨੇ ਬਤੌਰ ਮੈਡੀਕਲ ਅਫਸਰ (ਪੀ.ਸੀ.ਐਮ.ਐਸ.) 1998 ਨੂੰ ਰੂਰਲ ਡਿਸਪੈਂਸਰੀ ਆਸਾ ਬੁੱਟਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਨੌਕਰੀ ਜੁਆਇੰਨ ਕੀਤੀ। ਆਪ ਦਾ ਵਿਆਹ ਸ਼੍ਰਰੀ ਮੁਕਤਸਰ ਸਾਹਿਬ ਵਾਸੀ ਡਾ ਮਦਨ ਮੋਹਨ ਬਾਂਸਲ ਜੋ ਸ਼ਹਿਰ ਦੇ ਨਾਮਵਰ ਡਾਕਟਰ ਹਨ ਨਾਲ ਹੋਇਆ ਅਤੇ ਆਪ ਦੇ ਦੋ ਲੜਕੇ ਹਨ ।ਵੱਡਾ ਬੇਟਾ ਜਿਸਨੇ ਕਿ ਦੇਸ਼ ਦੇ ਨਾਮਵਰ ਸੰਸਥਾ ਤੋਂ ਐਮ.ਬੀ.ਬੀ.ਅੇਸ. ਅਤੇ ਐਮ.ਡੀ. ਦੀ ਡਿਗਰੀ ਲੈਣ ਉਪਰੰਤ ਏਮਜ਼ ਹਸਪਤਾਲ ਦਿੱਲੀ ਵਿਖੇ ਡੀ.ਐਮ. ਕਾਰਡੀਓਲੋਜੀ ਕਰ ਰਿਹਾ ਹੈ ਅਤੇ ਛੋਟਾ ਲੜਕਾ ਜਿਸਨੇ ਕਿ ਦਸਵੀਂ ਦੀ ਪ੍ਰੀਖਿਆ ਵਿਚੋਂ ਆਈ.ਸੀ.ਐਸ.ਈ. ਬੋਰਡ ਵਿਚੋਂ ਦੇਸ਼ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਜਿਲ੍ਹੇ ਦਾ ਮਾਨ ਵਧਾਇਆ ਅਤੇ ਇੱਕ ਵਾਰ ਫੇਰ ਕਲੈਟ ਦੀ ਪ੍ਰੀਖਿਆ ਵਿਚੋਂ ਦੇਸ਼ਭਰ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਨਾਮ ਕਮਾਇਆ।ਡਾ ਬੰਦਨਾ ਬਾਂਸਲ ਵਲੋਂ ਜਿੱਥੇ ਆਪਣੇ ਪਰਿਵਾਰ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕੀਤੀ ਉੱਥੇ ਹੀ ਸਿਹਤ ਵਿਭਾਗ ਵਿਚ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸੇਖ਼ਰ, ਡਾ. ਸੁਨੀਲ ਬਾਂਸਲ ਐਸ. ਐਮ.ਓ. ਮਲੋਟ ਕਮ ਜ਼ਿਲ੍ਹਾ ਟੀਕਾਕਰਣ ਅਫਸਰ, ਡਾ. ਗੁਲਾਟੀ ਐਸ.ਐਮ.ਓ. ਬਾਦਲ, ਡਾ. ਹਰਿੰਦਰ ਸਿੰਘ ਐਸ. ਐਮ.ਓ. ਲੰਬੀ, ਡਾ. ਮਦਦ ਮੋਹਨ ਬਾਂਸਲ, ਸੁਨੀਲ ਸਿੰਗਲਾ ਸੀਨੀਅਰ ਫਾਰਮੇਸੀ ਅਫ਼ਸਰ, ਗੁਰਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਫਾਰਮੇਸੀ ਅਫਸਰ, ਸੁਨੀਤਾ ਰਾਣੀ ਫਾਰਮੇਸੀ ਅਫਸਰ, ਰਮਨਦੀਪ ਕੌਰ ਫਾਰਮੇਸੀ ਅਫਸਰ, ਬੇਅੰਤ ਕੌਰ ਫਾਰਮੇਸੀ ਅਫਸਰ, ਅਸ਼ਵਨੀ ਬਾਘਲਾ, ਸਮਿੰਦਰ ਪਾਲ, ਸੁਖਪਾਲ ਮੱਲਣ, ਹਰਵਿੰਦਰ ਮਾਨ, ਰਵਿੰਦਰ ਕੁਮਾਰ, ਭੁਪਿੰਦਰ ਸਟੈਨੋ, ਡੀਪੀਐਮ, ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਸਾਰੇ ਫਾਰਮੇਸੀ ਅਫਸਰ ਆਦਿ ਹਾਜ਼ਰ ਸਨ।

  • Related Posts

    ਨੀਲੋਂ ਪਰਿਵਾਰ ਨੇ ਧੀ ਦੇ ਜਨਮਦਿਨ ’ਤੇ 35 ਸਾਲਾਂ ਤੋਂ ਲਗਾਤਾਰ ਲਾਏ ਬੂਟੇ    ਮਾਤਾ ਸ਼ੀਤਲਾ ਮੰਦਰ ’ਚ ਵਾਤਾਵਰਨ ਦਿਵਸ ਵਜੋਂ ਮਨਾਇਆ ਜਨਮਦਿਨ, ਦਿੱਤਾ ਸਮਾਜ ਨੂੰ ਸੰਦੇਸ਼

    Spread the love

    Spread the love ਮਾਛੀਵਾੜਾ ਸਾਹਿਬ, 9 ਜੁਲਾਈ (ਸੁੱਚਾ ਬੰਗੜ) ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਅਤੇ ਕੁਲਵੰਤ ਕੌਰ ਨੀਲੋਂ ਨੇ ਆਪਣੀ…

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੇ ਦਿਨ ਪਿੰਡ ਭੈਰੋਭੱਟੀ ਅਤੇ ਪਿੰਡ ਹਰੀ ਨੌਂ ਵਿਖੇ ਡਾਕੂਮੈਂਟਰੀ ਸ਼ੋਅ ਦਿਖਾਏ ਗਏ

    Spread the love

    Spread the loveਕੋਟਕਪੂਰਾ 08 ਜੁਲਾਈ(ਗੁਰਦੀਪ ਸਿੰਘ ਢਿੱਲੋਂ ) ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ…

    Leave a Reply

    Your email address will not be published. Required fields are marked *