ਡੀ. ਏ. ਵੀ. ਕਾਲਜ, ਮਲੋਟ ਵਿਖੇ ਸਦਭਾਵਨਾ ਦਿਵਸ ਮਨਾਇਆ ਗਿਆ

Spread the love

ਸ਼੍ਰੀ ਮੁਕਤਸਰ ਸਾਹਿਬ, 20 ਅਗਸਤ ()- ਡੀ. ਏ. ਵੀ. ਕਾਲਜ, ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸੁਦੇਸ਼ ਕੁਮਾਰ ਗਰੋਵਰ ਅਤੇ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ-ਡਾ. ਜਸਬੀਰ ਕੌਰ ਅਤੇ ਮਿਸਟਰ ਵਿੱਕੀ ਕਾਲੜਾ ਦੀ ਅਗਵਾਈ ਵਿੱਚ “ਸਦਭਾਵਨਾ ਦਿਵਸ” ਮਨਾਇਆ ਗਿਆ। ਇਹ ਦਿਵਸ ਭਾਰਤ ਦੇ ਛੇਵੇਂ ਪ੍ਰਧਾਨ-ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਜਿਨ੍ਹਾਂ ਨੇ ਦੇਸ਼ ਵਿੱਚ ਰਾਸ਼ਟਰੀ ਏਕਤਾ, ਸ਼ਾਂਤੀ, ਪਿਆਰ ਅਤੇ ਲਗਾਅ ਨੂੰ ਸਥਾਪਤ ਕਰਨ ਦਾ ਸੁਨੇਹਾ ਦਿੱਤਾ। ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ ਨੇ ਸੰਹੁ ਚੁੱਕੀ ਕਿ ਉਹ ਜਾਤੀ, ਸੰਪਰਦਾਇ, ਖੇਤਰ, ਧਰਮ ਅਤੇ ਭਾਸ਼ਾ ਦਾ ਭੇਦ ਕੀਤੇ ਬਿਨਾਂ ਸਾਰੇ ਭਾਰਤਵਾਸੀਆਂ ਵਿੱਚ ਭਾਵਨਾਤਮਕ ਏਕਤਾ ਅਤੇ ਸਦਭਾਵਨਾ ਲਈ ਕੰਮ ਕਰਨਗੇ। ਇਸ ਸੰਹੁ ਚੁੱਕ ਸਮਾਗਮ ਵਿੱਚ ਲਗਭਗ 100 ਵਲੰਟੀਅਰਜ਼ ਸਹਿਤ ਕਾਲਜ ਦਾ ਸਮੂਹ ਸਟਾਫ਼ ਸ਼ਾਮਲ ਸੀ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *