ਢਾਈ ਸਾਲ ਤੋਂ ਮਿਹਨਤਾਨਾ ਉਡੀਕ ਰਹੇ ਟਿਊਸ਼ਨ ਟੀਚਰਾਂ ਨੇ ਏ ਡੀ ਸੀ ਨੂੰ ਮੰਗ ਪੱਤਰ ਦਿੱਤਾ

Spread the love

ਸ੍ਰੀ ਮੁਕਤਸਰ ਸਾਹਿਬ, 9 ਜੂਨ ( ਮਨਪ੍ਰੀਤ ਮੋਨੂੰ ) ਲਗਭਗ ਢਾਈ ਸਾਲ ਪਹਿਲਾਂ ਉਸ ਸਮੇੰ ਦੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਮਜੋਰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਟਿਊਸ਼ਨ ਟੀਚਰ ਰੱਖੇ ਗਏ ਸਨ, ਜਿੰਨਾਂ ਨੂੰ ਮਹਿਜ 3000 ਮਹੀਨਾ ਤਨਖਾਹ ਮੁਕੱਰਰ ਕੀਤੀ ਗਈ ਸੀ। ਉਨਾਂ ਟਿਊਸ਼ਨ ਟੀਚਰਾਂ ਵਿੱਚੋਂ 40-50 ਟੀਚਰ ਹਾਲੇ ਵੀ ਅਜਿਹੇ ਹਨ, ਜਿੰਨਾਂ ਨੂੰ ਮਿਹਨਤਾਨਾ ਨਹੀਂ ਮਿਲਿਆ ਜਾਂ ਥੋੜਾ ਮਿਲਿਆ ਹੈ। ਇਸ ਸਬੰਧੀ ਇਰਨਾਂ ਟਿਊਸ਼ਨ ਟੀਚਰਾਂ ਦਾ ਵਫ਼ਦ ਗੌਰਮਿੰਟ ਟੀਚਰਜ ਯੂਨੀਅਨ ਵਿਗਿਆਨਕ ਦੇ ਜ਼ਿਲਾ ਮੀਤ ਪਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ ਵਿੱਚ ਏ ਡੀ ਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲਿਆ ਤੇ ਆਪਣਾ ਮੰਗ ਪੱਤਰ ਦਿੱਤਾ। ਟਿਊਸ਼ਨ ਟੀਚਰ ਵਰਿੰਦਰ ਕੌਰ ਖੋਖਰ, ਮਨਦੀਪ ਕੌਰ, ਮਨਪ੍ਰੀਤ ਕੌਰ ਖੂਨਣ ਕਲਾਂ, ਅਮਨਦੀਪ ਕੌਰ ਬੁਰਜ ਸਿੱਧਵਾਂ ਨੇ ਕਿਹਾ ਕਿ ਉਨਾਂ ਨੇ ਬਹੁਤ ਮਿਹਨਤ ਤੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਇਆ ਸੀ ਪਰ ਉਨਾਂ ਨੂੰ ਉਨਾਂ ਦੀ ਮਿਹਨਤ ਦਾ ਫ਼ਲ ਨਹੀਂ ਮਿਲਿਆ। ਨਵਦੀਪ ਸਿੰਘ ਸੁੱਖੀ ਨੇ ਕਿਹਾ ਕਿ ਸ਼ਹਿਰ ਦੇ ਟਿਊਸ਼ਨ ਟੀਚਰਾਂ ਨੂੰ ਉਸ ਸਮੇੰ ਦੀ ਡੀ ਸੀ ਮੈਡਮ ਰੂਹੀ ਦੁੱਗ ਨੇ ਰੈੱਡ ਕਰਾਸ ਵਿੱਚੋਂ ਮਿਹਨਤਾਨਾ ਦੇ ਦਿੱਤਾ ਸੀ ਜਦਕਿ ਪਿੰਡਾਂ ਦਾ ਮਿਹਨਤਾਨਾ ਪੰਚਾਇਤ ਨੇ ਦੇਣਾ ਹੈ। ਪਹਿਲਾਂ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਨਵੀਆਂ ਪੰਚਾਇਤਾਂ ਆ ਗਈਆਂ ਹਨ। ਮਿਹਨਤਾਨੇ ਨੂੰ ਉਡੀਕ ਰਹੀਆਂ 40-50 ਟਿਊਸ਼ਨ ਟੀਚਰਜ਼ ਦਾ ਕਹਿਣਾ ਹੈ ਕਿ ਉਨਾਂ ਦਾ ਰਿਕਾਰਡ ਸਿੱਖਿਆ ਵਿਭਾਗ ਕੋਲ ਹੈ ਤੇ ਸਾਡੇ ਤੋਂ ਕਈ ਵਾਰ ਗੂਗਲ ਸ਼ੀਟ ਭਰਾਈ ਗਈ ਹੈ ਪਰ ਮਿਹਨਤਾਨਾ ਨਹੀਂ ਮਿਲਿਆ। ਉਨਾਂ ਪਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਮਿਹਨਤਾਨੇ ਸਬੰਧੀ ਸਬੰਧਤ ਸਰਪੰਚਾਂ ਤੇ ਬੀ ਡੀ ਓ ਸਹਿਬਾਨ ਨੂੰ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ ਜਾਣ।

  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *