ਤਿੰਨ ਰੋਜਾ ਜੋੜ ਮੇਲੇ ਦੌਰਾਨ 15 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ

Spread the love
ਕਪੂਰਥਲਾ, 16 ਜੁਲਾਈ (ਕੌੜਾ)- ਟਿੱਬਾ ਸੜਕ ਤੇ ਨਵੇਂ ਬਣੇ ਦਰਬਾਰ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਤਿੰਨ ਰੋਜਾ ਜੋੜ ਮੇਲੇ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਪੀਰ ਬਾਬਾ ਸਾਹ ਹੁਸੈਨ ਦੇ ਦਰਬਾਰ ਦੇ ਗੱਦੀ ਨਸੀਨ ਬਾਬਾ ਸੁਖਜੀਤ ਸਿੰਘ ਜੋਗੀ, ਨਸੀਬ ਸਿੰਘ ਏ ਐਸ ਆਈ, ਬਲਜਿੰਦਰ ਸਿੰਘ ਯੂ. ਕੇ. ਮਾਤਾ ਸੁਰਿੰਦਰ ਕੌਰ, ਧਰਮਪਤਨੀ ਕੁਲਵੰਤ ਕੌਰ, ਪੁੱਤਰ ਜਸ਼ਨਪ੍ਰੀਤ ਸਿੰਘ ਸਮੁਚੇ ਪਰਵਾਰ ਨੇ ਸਵ. ਕਾਮਰੇਡ ਨਰਿੰਜਨ ਸਿੰਘ ਦੀ ਯਾਦ ਵਿਚ ਹਰ ਸਾਲ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਇਸ ਸਾਲ ਵੀ  15 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ। ਦਰਬਾਰ ਦੇ ਕੰਪਲੈਕਸ ਵਿਚ ਬਰਾਤਾਂ ਦਾ ਉਤਾਰਾ ਸਮੇੰ ਸਿਰ ਹੋਣ ਕਰਕੇ 12 ਲੜਕੀਆਂ ਦੇ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਹਜੂਰੀ ‘ਚ ਗੁਰਮਰਿਆਦਾ ਨਾਲ ਕੀਤੇ ਗਏ । ਜਦ ਕਿ ਤਿੰਨ ਲੜਕੀਆਂ ਦੇ ਨਕਾਹ ਮੁਸਲਮਾਨ ਸ਼ਰੀਅਤ ਅਨੁਸਾਰ ਕੀਤੇ ਗਏ।ਵਿਆਹ ਦੀਆਂ ਸਾਰੀਆਂ ਰਸਮਾਂ ਬਾਬਾ ਸੁਖਜੀਤ ਸਿੰਘ ਜੋਗੀ ਨੇ ਇਕ ਬਾਪ ਦੀ ਤਰ੍ਹਾਂ ਨਿਭਾਈਆਂ। ਸੋਢੀ ਟਿੱਬਾ ਵਲੋਂ ਬੱਚੀਆਂ ਨੂੰ ਸਿੱਖਿਆ ਸੁ਼ਣਾਈ ਗਈ ਉਪਰੰਤ ਬਾਬਾ ਸੁਖਜੀਤ ਸਿੰਘ ਜੋਗੀ, ਸਰਪੰਚ ਬਲਵਿੰਦਰ ਸਿੰਘ ਲੱਡੂ ਅਤੇ ਆਏ ਪਤਵੰਤੇ ਸੱਜਣਾਂ ਨੇ ਸਮੁਚੇ ਜੋੜਿਆਂ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਅਸੀਰਵਾਦ ਦਿਤਾ। ਹਰ ਧੀ ਨੂੰ ਘਰ ਦੀ ਜਰੂਰੀ ਵਰਤੋਂ ਵਾਲਾ ਦਹੇਜ ਦੇ ਤੌਰ ਤੇ ਸਮਾਨ ਦਿਤਾ ਅਤੇ ਬਾਰਾਤਾਂ ਨੂੰ ਸਮੇੰ ਸਿਰ ਤੋਰਿਆ। ਸਟੇਜ ਦਾ ਸੰਚਾਲਨ ਸੂਫੀ ਕਵੀ  ਮੁਖਤਾਰ ਸਹੋਤਾ ਅਤੇ ਸੋਢੀ ਟਿੱਬਾ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੂਫੀ ਪੰਜਾਬੀ ਗਾਇਕ ਖਾਨ ਸਾਹਿਬ, ਮਨਜੀਤ ਸਿੰਘ ਲਾਲੀ, ਸੰਤੋਖ ਸਿੰਘ ਜੋਸਨ, ਅੰਗਰੇਜ ਸਿੰਘ ਗਿੱਲ, ਰਾਜਨ ਤਲਵੰਡੀ, ਲਵਪ੍ਰੀਤ ਸਿੰਘ, ਨੰਬਰਦਾਰ ਭਿੰਦਾ ਓਠੀ, ਵੀਰ ਪਾਲ ਮੈਂਬਰ, ਗੁਰਜੀਤ ਸਿੰਘ, ਭੁਪਿੰਦਰ ਸਿੰਘ, ਮੁਸਰੇਟ ਸਿੰਘ, ਸਿਤਾਰਾ ਸਿੰਘ ਲੱਡੂ, ਰੇਸ਼ਮ ਸਿੰਘ ਰੌਣਕੀ, ਰਜਿੰਦਰ ਸ਼ਰਮਾ ਵਿੱਕੀ, ਹਰਬੰਸ ਸਿੰਘ, ਲਸਰੂਪ ਸਿੰਘ ਥਿੰਦ, ਸੁਖਰਾਜ ਸਿੰਘ, ਬਲਜੀਤ ਸਿੰਘ ਦੋਵੇਂ ਯੂ. ਪੀ., ਹਰਨਾਮ ਸਿੰਘ, ਗੁਰਦੇਵ ਦੇਬਾ, ਰਿੰਕੂ ਸਨਿਆਰਾ, ਬੀਰਾ ਵਿਸੇਸ਼ ਤੌਰ ਤੇ ਹਜਾਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *