ਸ਼੍ਰੀ ਮੁਕਤਸਰ ਸਾਹਿਬ, 20 ਅਗਸਤ ()- ਦਸਮੇਸ਼ ਗਰਲ਼ਜ਼ ਕਾਲਜ ਬਾਦਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਆਗਾਜ਼ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਐਸ. ਐਸ. ਸੰਘਾ ਨੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿ੍ਰੰਸੀਪਲ ਡਾ. ਵਨੀਤਾ, ਦਸਮੇਸ਼ ਸਕੂਲ ਬਾਦਲ ਦੇ ਪ੍ਰਿੰਸੀਪਲ ਰਿਤੂ ਨੰਦਾ ਅਤੇ ਮਾਤਾ ਜਸਵੰਤ ਕੌਰ ਸਕੂਲ ਦੇ ਪਿ੍ਰੰਸੀਪਲ ਪੁਸ਼ਪਿੰਦਰ ਰਾਣਾ ਵਿਸੇਸ਼ ਤੌਰ ’ਤੇ ਹਾਜ਼ਰ ਸਨ।






