ਦੇਸ਼ ਭਗਤ ਗਲੋਬਲ ਸਕੂਲ ਦੇ ਮਾਸਿਕ ਸਕੂਲੀ ਅਖ਼ਬਾਰ ‘ਦ ਡੀਬੀਜੀਐੱਸ ਹੈਰਾਲਡ’ ਦੀ ਸ਼ੁਰੂਆਤ

Spread the love

ਸ਼੍ਰੀ ਮੁਕਤਸਰ ਸਾਹਿਬ, 05 ਅਗਸਤ ()- ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਦੇਸ਼ ਭਗਤ ਗਲੋਬਲ ਸਕੂਲ ਦੇ ਮਾਸਿਕ ਸਕੂਲੀ ਅਖ਼ਬਾਰ ‘ਦ ਡੀਬੀਜੀਐੱਸ ਹੈਰਾਲਡ’ ਦੀ ਸ਼ੁਰੂਆਤ ਡਾਕਟਰ ਜ਼ੋਰਾ ਸਿੰਘ ਅਤੇ ਡਾਕਟਰ ਤੇਜਿੰਦਰ ਕੌਰ ਨੇ ਰਿਬਨ ਕੱਟ ਕੇ ਕੀਤੀ। ਇਸ ਮੌਕੇ ਡਾਕਟਰ ਜ਼ੋਰਾ ਸਿੰਘ ਨੇ ਕਿਹਾ ਕਿ ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੁੰਦੀ, ਬਲਕਿ ਇਹ ਵਿਦਿਆਰਥੀਆਂ ਵਿੱਚ ਪ੍ਰਗਟਾਵੇ ਦੀ ਯੋਗਤਾ, ਲੀਡਰਸ਼ਿਪ, ਅਤੇ ਰਚਨਾਤਮਕ ਸੋਚ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਨ੍ਹਾਂ ਗੁਣਾਂ ਨੂੰ ਉਭਾਰਨ ਦੀ ਕੋਸ਼ਿਸ਼ ਵਜੋਂ ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ – ਇੱਕ ਮਾਸਿਕ ਸਕੂਲ ਅਖ਼ਬਾਰ ‘ਦ ਡੀਬੀਜੀਐੱਸ ਹੈਰਾਲਡ’ ਦੀ ਰੂਪ ਰੇਖਾ ਪੇਸ਼ ਕੀਤੀ ਗਈ ਹੈ। ਇਹ ਅਖ਼ਬਾਰ ਹਰ ਮਹੀਨੇ ਜਾਰੀ ਕੀਤਾ ਜਾਵੇਗਾ ਅਤੇ ਇਹਨਾਂ ਵਿੱਚ ਵਿਦਿਆਰਥੀਆਂ ਦੀ ਲਿਖੀ ਹੋਈ ਰਚਨਾਵਾਂ, ਲੇਖ, ਕਵਿਤਾਵਾਂ, ਇੰਟਰਵਿਊ, ਸਕੂਲ ਦੀਆਂ ਅੰਦਰੂਨੀ ਤੇ ਬਾਹਰੀ ਗਤਿਵਿਧੀਆਂ, ਅਤੇ ਤਾਜ਼ਾ ਸਮਾਜਿਕ ਮੁੱਦਿਆਂ ’ਤੇ ਵਿਚਾਰ ਸ਼ਾਮਿਲ ਹੋਣਗੇ। ਇਸ ਮੌਕੇ ਡਾਕਟਰ ਤੇਜਿੰਦਰ ਕੌਰ ਨੇ ਅਖ਼ਬਾਰ ਦੇ ਮੁੱਖ ਲੱਛਣਾਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਅਖਬਾਰ ਵਿਦਿਆਰਥੀਆਂ ਦੀ ਪੱਤਰਕਾਰਿਤਾ ਨੂੰ ਉਤਸ਼ਾਹਿਤ ਕਰੇਗਾ, ਵਿਦਿਆਰਥੀਆਂ ਦੀ ਭਾਸ਼ਾ ਤੇ ਲਿਖਣੀ ਦੀ ਕਲਾ ਦਾ ਵਿਕਾਸ ਕਰੇਗਾ, ਸਕੂਲ ਦੀਆਂ ਪ੍ਰਤੀ ਮਹੀਨਾ ਹੋਣ ਵਾਲੀਆਂ ਸਭ ਗਤਿਵਿਧੀਆਂ ਦਾ ਦਸਤਾਵੇਜ਼ ਬਣੇਗਾ, ਵਿਦਿਆਰਥੀਆਂ ਨੂੰ ਸੋਚਣ, ਲਿਖਣ ਤੇ ਆਤਮ-ਅਭਿਵਿਕਤੀ ਦੇ ਮੌਕੇ ਪ੍ਰਦਾਨ ਕਰੇਗਾ, ਭਾਸ਼ਾ ਨੂੰ ਉਤਸ਼ਾਹ ਅਤੇ ਮਜ਼ਬੂਤੀ ਦੇਵੇਗਾ। ਸਕੂਲ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਕਿਹਾ, “ਇਹ ਅਖ਼ਬਾਰ ਸਾਡੇ ਸਕੂਲ ਦੀ ਸਾਂਝੀ ਅਵਾਜ਼ ਹੋਵੇਗੀ। ਇਸ ਮਾਹਵਾਰ ਅਖ਼ਬਾਰ ਦੀ ਸੰਪਾਦਕੀ ਟੀਮ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕ ਵੀ ਸ਼ਾਮਿਲ ਹੋਣਗੇ ਜੋ ਮਾਰਗਦਰਸ਼ਨ ਦੇਣਗੇ। ਅਖ਼ਬਾਰ ਮੁੱਢਲੇ ਤੌਰ ’ਤੇ ਈ-ਪੇਪਰ ਰੂਪ ਵਿੱਚ ਉਪਲਬਧ ਹੋਵੇਗਾ, ਤਾਂ ਜੋ ਵਿਅਕਤਗਤ ਅਤੇ ਪਰਿਵਾਰਕ ਪਾਠਕ ਇਸਨੂੰ ਪੜ੍ਹ ਸਕਣ। ਇਹ ਨਾਂ ਸਿਰਫ਼ ਵਿਦਿਆਰਥੀਆਂ ਦੀਆਂ ਕਲਾਤਮਕ ਯੋਗਤਾਵਾਂ ਨੂੰ ਮੰਚ ਦੇਵੇਗਾ, ਸਗੋਂ ਉਨ੍ਹਾਂ ਦੀ ਆਤਮ-ਵਿਸ਼ਵਾਸ, ਸਮਾਜਿਕ ਜ਼ਿੰਮੇਵਾਰੀ ਤੇ ਸਾਂਸਕ੍ਰਿਤਿਕ ਜੁੜਾਅ ਨੂੰ ਵੀ ਵਧਾਏਗਾ।”ਅੱਜ ਅਖਬਾਰ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੀਂ ਪਹਲ ਸਿੱਖਿਆ ਅਤੇ ਸੰਚਾਰ ਦੇ ਖੇਤਰ ਵਿੱਚ ਇੱਕ ਸਰਾਹਣਯੋਗ ਕਦਮ ਬਣੇਗਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *