ਦੇਸ਼ ਭਗਤ ਗਲੋਬਲ ਸਕੂਲ ਵਿਖੇ ਲਗਾਇਆ ਗਿਆ “ਸਿਹਤ ਸਬੰਧੀ ਜਾਗਰੂਕਤਾ” ਸੈਮੀਨਾਰ

Spread the love

ਸ਼੍ਰੀ ਮੁਕਤਸਰ ਸਾਹਿਬ, 01 ਅਗਸਤ ()- ਦੇਸ਼ ਭਗਤ ਕੈਂਪਸ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਪਿ੍ਰੰਸੀਪਲ ਡਾਕਟਰ ਸੰਜੀਵ ਜਿੰਦਲ ਅਤੇ ਵਾਈਸ ਪਿ੍ਰੰਸੀਪਲ ਡਾਕਟਰ ਪਰਮਪ੍ਰੀਤ ਕੌਰ ਦੀ ਦੇਖ ਰੇਖ ਹੇਠ ਦੇਸ਼ ਭਗਤ ਗਲੋਬਲ ਸਕੂਲ ਵਿੱਚ ਗੰਭੀਰ ਬਿਮਾਰੀਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਡਾਕਟਰ ਹਰਭਗਵਾਨ ਸਿੰਘ ਹੈਰੀ, ਸੀਨਿਅਰ ਟੀ.ਬੀ. ਲੈਬ ਸੁਪਰਵਾਈਜਰ, ਸਿਵਿਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਨੇ ਬੱਚਿਆਂ ਨੂੰ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਬਚਾਅ ਬਾਰੇ ਦੱਸਿਆ।ਉਹਨਾਂ ਕਿਹਾ ਕਿ ਟੀ.ਬੀ. ਇੱਕ ਗੰਭੀਰ ਸੰਕਰਮਕ ਬਿਮਾਰੀ ਹੈ ਜੋ Mycobacterium tuberculosis ਨਾਮਕ ਬੈਕਟੀਰੀਆ ਕਰਕੇ ਹੁੰਦੀ ਹੈ। ਇਹ ਬਿਮਾਰੀ ਆਮ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਮਰੀਜ਼ ਨੂੰ ਚੰਗੀ ਤਰ੍ਹਾਂ ਹਵਾਦਾਰ ਕਮਰੇ ਵਿੱਚ ਰੱਖਣਾ ਚਾਹੀਦਾ ਹੈ। ਸਾਫ-ਸੁਥਰਾ ਵਾਤਾਵਰਨ ਰੱਖਣਾ ਅਤੇ ਪੌਸ਼ਟਿਕ ਆਹਾਰ ਖਾਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਗੰਭੀਰ ਬਿਮਾਰੀ ਦੇ ਆਉਣ ਤੋਂ ਪਹਿਲਾਂ ਇਹ ਲੱਛਣ ਦਿਖਾਈ ਦਿੰਦੇ ਹਨ – ਲੰਮਾ ਸਮਾਂ ਤੱਕ ਖੰਘ ਆਉਣੀ, ਖੰਘਣ ਸਮੇਂ ਖੂਨ ਆਉਣਾ, ਭੁੱਖ ਨਾ ਲੱਗਣੀ, ਭਾਰ ਘਟਣਾ, ਬੁਖਾਰ ਅਤੇ ਰਾਤ ਨੂੰ ਪਸੀਨਾ ਆਉਣਾ ਆਦਿ ਹੁੰਦਾ ਹੈ। ਇਸ ਦੀ ਰੋਕਥਾਮ ਲਈ ਉਹਨਾਂ ਕਿਹਾ ਕਿ ਟੀ.ਬੀ. ਦਾ ਇਲਾਜ ਲੰਮਾ ਹੋ ਸਕਦਾ ਹੈ, ਪਰ ਇਹ ਸੰਭਵ ਹੈ। ਸਰਕਾਰ ਵੱਲੋਂ ਮੁਫਤ ਦਵਾਈਆਂ 4O“S (4irectly Observed “reatment, Short-course) ਯੋਜਨਾ ਤਹਿਤ ਮਿਲਦੀਆਂ ਹਨ। ਮਰੀਜ਼ ਨੂੰ ਦਵਾਈ ਨਿਰੰਤਰ ਲੈਣੀ ਚਾਹੀਦੀ ਹੈ, ਨਹੀਂ ਤਾਂ ਰੋਗ ਮੁੜ ਵੱਧ ਸਕਦਾ ਹੈ।ਇਸ ਤੋਂ ਇਲਾਵਾ ਉਨਾਂ ਡੇਂਗੂ, ਕੋਰੋਨਾ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ, ਬੀ.ਪੀ., ਦਿਲ ਦੀਆਂ ਬਿਮਾਰੀਆਂ ਅਤੇ ਹੋਰਾਂ ਦੇ ਲੱਛਣਾਂ, ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਹੀ ਆਹਾਰ, ਕਸਰਤ ਤੇ ਡਾਕਟਰੀ ਜਾਂਚ ਸਭ ਲਈ ਜ਼ਰੂਰੀ ਹੈ। ਤੰਦਰੁਸਤ ਜੀਵਨ ਲਈ ਸਰੀਰ ਨੂੰ ਪੋਸ਼ਣ ਦੀ ਲੋੜ ਹੁੰਦੀ ਹੈ। ਇਸ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਸੰਤੁਲਿਤ ਭੋਜਨ ਮਤਲਬ, ਅਜਿਹਾ ਭੋਜਨ ਜੋ ਸਰੀਰ ਨੂੰ ਲੋੜੀਂਦੇ ਸਾਰੇ ਪੋਸ਼ਕ ਤੱਤ (ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਤੇ ਪਾਣੀ) ਸਹੀ ਮਾਤਰਾ ਵਿੱਚ ਦੇਵੇ। ਪਿ੍ਰੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਕਿਹਾ ਕਿ ਸੰਤੁਲਿਤ ਭੋਜਨ ਨਾਲ ਸਾਡੇ ਸਰੀਰ ਵਿੱਚ ਵਾਧੂ ਵਿਕਾਸ ਹੁੰਦਾ ਹੈ ਅਤੇ ਅਸੀਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰ ਸਕਦੇ ਹਾਂ। ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਡਾਕਟਰ ਸੰਜੀਵ ਜਿੰਦਲ ਜੀ ਨੇ ਕਿਹਾ ਕਿ ਅੱਜਕੱਲ੍ਹ ਜੰਕ ਫੂਡ, ਠੰਢੇ ਪੀਣਾਂ ਅਤੇ ਅਸੰਤੁਲਿਤ ਭੋਜਨ ਕਾਰਨ ਬੱਚਿਆਂ ‘ਚ ਮੋਟਾਪਾ, ਸ਼ੂਗਰ, ਬੀ.ਪੀ. ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਹਰ ਸਮੇਂ ਸਹੀ ਜਾਣਕਾਰੀ ਦੇ ਕੇ ਲੋਕਾਂ ਨੂੰ ਸੰਤੁਲਿਤ ਭੋਜਨ ਵੱਲ ਮੋੜਨਾ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਵਾਈਸ ਪਿ੍ਰੰਸੀਪਲ ਡਾਕਟਰ ਪਰਮਪ੍ਰੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਘਰ ਵਿੱਚ ਫਲ, ਹਰੀ ਸਬਜ਼ੀਆਂ, ਦੁੱਧ ਆਦਿ ਦਾ ਸੇਵਨ ਰੂਟੀਨ ਵਿੱਚ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ ਹੀ ਸਰੀਰ ਦੀ ਰੱਖਿਆ ਕਰਦਾ ਹੈ। ਜੇ ਅਸੀਂ ਸਮਾਜ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਈਏ, ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਨਵੀ ਪੀੜ੍ਹੀ ਨੂੰ ਤੰਦਰੁਸਤ ਬਣਾਇਆ ਜਾ ਸਕਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਦੇ ਤੌਰ ਤਰੀਕੇ ਦੱਸਦੇ ਹੋਏ ਪਿ੍ਰੰਸੀਪਲ ਡਾਕਟਰ ਜਿੰਦਲ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਬਿਮਾਰੀਆਂ ਬਾਰੇ ਸਮਝ ਰੱਖੇ ਅਤੇ ਸਾਵਧਾਨ ਰਹੇ, ਤਾਂ ਅਸੀਂ ਇੱਕ ਤੰਦਰੁਸਤ ਤੇ ਖੁਸ਼ਹਾਲ ਸਮਾਜ ਬਣਾ ਸਕਦੇ ਹਾਂ। ਜਾਗਰੂਕਤਾ ਹੀ ਬਚਾਅ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *