ਜੈਤੋ, 06 ਜੁਲਾਈ ( ਮਨਪ੍ਰੀਤ ਮੋਨੂੰ ) ਭਾਰਤ ਮਾਤਾ ਅਭਿਨੰਦਨ ਸੰਗਠਨ (ਰਜਿ.) ਦੇ ਖਜ਼ਾਨਚੀ ਰਾਜੀਵ ਸਿੰਗਲਾ ਨੇ ਆਪਣੇ ਜਨਮ ਦਿਨ ਮੌਕੇ ਸ਼੍ਰੀ ਪੰਚਾਇਤੀ ਗਊਸ਼ਾਲਾ ਵਿਖੇ ਮਾਤਾ ਗਉਮਾਤਾ ਨੂੰ ਸਵਾਮਨੀ ਭੇਟ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਸੰਗਠਨ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਗਉਮਾਤਾ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ ਦੇਵੀ-ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ। ਕੁਝ ਧਾਰਮਿਕ ਗ੍ਰੰਥਾਂ ਅਨੁਸਾਰ ਗਉਮਾਤਾ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ ਅਤੇ ਭਗਵਾਨ ਸ਼ਿਵ, ਵਿਸ਼ਨੂੰ ਅਤੇ ਹੋਰ ਦੇਵਤਿਆਂ ਦਾ ਵੀ ਗਾਂ ਵਿੱਚ ਨਿਵਾਸ ਮੰਨਿਆ ਜਾਂਦਾ ਹੈ। ਗਉਮਾਤਾ ਨੂੰ ਖਾਸ ਕਰਕੇ ਸਵਮਨੀ ਖੁਆਉਣ ਨਾਲ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੂੰਦਾ ਹੈ ਅਤੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਸਵਾਮਨੀ ਇੱਕ ਖਾਸ ਕਿਸਮ ਦਾ ਪ੍ਰਸਾਦ ਹੈ ਜੋ ਗਉਮਾਤਾ ਲਈ ਬਣਾਇਆ ਜਾਂਦਾ ਹੈ। ਇਸ ਵਿੱਚ ਆਮ ਤੌਰ ‘ਤੇ ਗੁੜ, ਛੋਲੇ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਹ ਪ੍ਰਸ਼ਾਦ 1.25 ਮਣ (ਲਗਭਗ 50 ਕਿਲੋਗ੍ਰਾਮ) ਦੀ ਮਾਤਰਾ ਵਿੱਚ ਬਣਾਇਆ ਜਾਂਦਾ ਹੈ, ਇਸ ਲਈ ਇਸਨੂੰ ਸਵਾਮਨੀ ਕਿਹਾ ਜਾਂਦਾ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਖਜ਼ਾਨਚੀ ਰਾਜੀਵ ਸਿੰਗਲਾ, ਜਥੇਬੰਦਕ ਸਕੱਤਰ ਅਸ਼ਵਨੀ ਅਰੋੜਾ, ਸੁਧਾਂਸ਼ੂ ਜਿੰਦਲ, ਕੁਲਭੂਸ਼ਣ ਵਿੱਕੀ ਸਿੰਗਲਾ, ਯੋਗੇਸ਼ ਪਿੰਕਾ ਬਾਂਸਲ, ਰਵਿੰਦਰ ਰਿੰਕੂ ਤਾਇਲ, ਆਕਾਸ਼ ਆਸ਼ੂ ਗੁਪਤਾ ਤੋਂ ਇਲਾਵਾ ਰਿਤੂ ਸਿੰਗਲਾ, ਰੀਨਾ ਗੋਇਲ ਅਤੇ ਮਯੰਕ ਸਿੰਗਲਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: – ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਮੈਂਬਰ ਗਉਮਾਤਾ ਨੂੰ ਸਵਾਮਨੀ ਭੇਟ ਕਰਦੇ ਹੋਏ।






