ਸੜਕ ਹਾਦਸੇ ਦੇ ਸ਼ਿਕਾਰ ਦੁਰਗਾ ਦਾਸ ਲਈ ਐਮਰਜੈਂਸੀ ਬਲੱਡ ਦੇਣ ਲਈ ਸਿਰਫ ਦੋ ਘੰਟੇ ਵਿੱਚ ਗੌਰਵ ਰਾਣਾ ਦੀ ਅਗਵਾਈ ਪੁੱਜੇ ਇਲਾਕੇ ਦੇ ਨੌਜਵਾਨ।

Spread the love
ਨੂਰਪੁਰ ਬੇਦੀ। ਦਲਜੀਤ ਚਨੌਲੀ ਬੀਤੀ 25 ਮਈ ਨੂੰ ਨੂਰਪੁਰ ਬੇਦੀ ਰੋਪੜ ਮੁੱਖ ਮਾਰਗ ਤੇ ਜਬਰਦਸਤ ਸੜਕ ਹਾਦਸੇ ਦੇ ਸ਼ਿਕਾਰ ਹੋਏ ਦੁਰਗਾ ਦਾਸ ਜੋ ਕਿ ਏਮਸ ਬਿਲਾਸਪੁਰ ਵਿਖੇ ਜੇਰੇ ਇਲਾਜ ਹਨ। ਉਨ੍ਹਾਂ ਦੇ ਹੁਣ ਤੱਕ ਨੌ ਦੇ ਕਰੀਬ ਛੋਟੇ ਵੱਡੇ ਆਪਰੇਸ਼ਨ ਹੋ ਚੁੱਕੇ ਹਨ। ਜਿਨਾਂ ਲਈ ਲਗਾਤਾਰ ਬਲੱਡ ਦੀ ਲੋੜ ਪੈ ਰਹੀ ਹੈ।  ਉਹਨਾਂ ਦੀ ਪਰਿਵਾਰਿਕ ਮੈਂਬਰ ਰਾਜਵਿੰਦਰ ਕੌਰ ਵੱਲੋਂ ਨਿਰੰਤਰ ਸਭਾ ਮਹੀਨੇ ਤੋਂ ਏਮਸ ਬਿਲਾਸਪੁਰ ਵਿਖੇ ਇਲਾਜ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਪਰਿਵਾਰ ਵੱਲੋਂ ਜਖਮੀ ਦੁਰਗਾ ਦਾਸ ਲਈ ਬਲੱਡ ਚੜਾਉਣ ਦੀ ਕੀਤੀ ਗਈ ਤੋਂ ਬਾਅਦ ਅੱਜ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਲਗਾਤਾਰ ਦੂਜੀ ਵਾਰ ਇਲਾਕੇ ਦੇ ਨੌਜਵਾਨਾ ਇਹ ਹਮਦਰਦੀਆਂ ਨੂੰ ਨਾਲ ਲੈ ਕੇ ਬਲੱਡ ਦਿੱਤਾ ਗਿਆ। ਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡਾ ਇਲਾਕਾ ਹਮੇਸ਼ਾ ਤੋਂ ਹੀ ਦੁਖੀਆਂ ਦਰਦੀਆਂ ਤੇ ਮੁਸੀਬਤਾਂ ਵੇਲੇ ਖੜਦਾ ਆਇਆ ਹੈ। ਦੁਰਗਾ ਦਾਸ ਦੀ ਹਾਲਤ ਬੇਹਦ ਗੰਭੀਰ ਹੈ।ਅੱਜ ਸਾਡੀ ਛੋਟੀ ਜਿਹੀ ਅਪੀਲ ਤੋਂ ਬਾਅਦ ਕਾਫੀ ਸੰਖਿਆ ਦੇ ਵਿੱਚ ਨੌਜਵਾਨਾਂ ਤੇ ਬੁੱਧੀਜੀਵੀ ਵਰਗ ਵੱਲੋਂ ਬਲੱਡ ਦੇਣ ਦੇ ਲਈ ਸੰਪਰਕ ਕੀਤਾ ਗਿਆ। ਜਿਸ ਦੇ ਮੱਦੇਨਜ਼ਰ ਅੱਜ ਏਮਜ਼ ਹਸਪਤਾਲ ਹਿਮਾਚਲ ਪ੍ਰਦੇਸ਼ ਬਿਲਾਸਪੁਰ ਵਿਖੇ ਬਾਬਾ ਧਰਮ ਸਿੰਘ ਆਜ਼ਮਪੁਰ ਡਾਂ ਸਵਰਨਜੀਤ ਸਿੰਘ ਪਿੰਡ ਝੱਜ ਇਕਬਾਲ ਸਿੰਘ ਜਸਪ੍ਰੀਤ ਸਿੰਘ ਦੋਨੋਂ ਨਿਵਾਸੀ ਪਿੰਡ ਕਲਮਾਂ ਸੰਜੀਵ ਵਰਮਾ ਨੂਰਪੁਰ ਬੇਦੀ ਸਾਥੀਆਂ ਨੇ ਸਿਰਫ ਦੋ ਘੰਟੇ ਵਿੱਚ ਪਹੁੰਚ ਕੇ ਖੂਨਦਾਨ ਕੀਤਾ। ਰਾਣਾ ਨੇ ਦੱਸਿਆ ਸਾਡੇ ਨਾਲ ਕੁੱਲ 10 ਨੌਜਵਾਨ ਏਮਜ਼ ਗਏ ਸਨ। ਪਰ ਹਸਪਤਾਲ ਦੀ ਜਰੂਰਤ ਮੁਤਾਬਿਕ ਉਥੇ ਅੱਜ ਪੰਜ ਯੂਨਿਟ ਅਰਜੈਂਟ ਡੋਨੇਟ ਕਰ ਦਿੱਤੇ ਗਏ ਹਨ। ਲੋੜ ਪੈਣ ਤੇ ਬਾਕੀ ਸਾਥੀ ਤਿਆਰ ਹਨ। ਇਸ ਮੌਕੇ ਪਰਿਵਾਰ ਵੱਲੋਂ ਆਏ ਸਾਰੇ ਹਮਦਰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਤੇ ਬਾਬਾ ਮਹਾਂ ਸਿੰਘ ਲਹੜੀਆਂ ਅਜੇ ਕੁਮਾਰ ਰੋਲੀ ਬਲਵੀਰ ਖਾਨ ਬੜਵਾ ਹਰਸ਼ ਵਰਮਾ ਕ੍ਰਿਸ਼ਨ ਕੁਮਾਰ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *