ਪਿੰਡ ਕਾਹਮਾ ਵਿਖੇ ਦਰਬਾਰ ਸਯਦ ਕਾਦਰੀ ਸ਼ਾਹ ਜਿੰਦਾ ਪੀਰ ਜੀ ਦੇ ਸਲਾਨਾ ਮੇਲੇ ’ਤੇ ਖੂਨਦਾਨ ਕੈਂਪ ਦਾ ਆਯੋਜਨ; ਡਾ. ਗੁਰਪ੍ਰੀਤ ਕੌਰ ਥਿਆੜਾ ਵੱਲੋਂ ਖੂਨਦਾਨੀਆਂ ਦੇ ਜਜ਼ਬੇ ਨੂੰ ਸਲਾਮ

Spread the love
ਨਵਾਂਸ਼ਹਿਰ , 20 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :=ਪਿੰਡ ਕਾਹਮਾ ਵਿਖੇ ਦਰਬਾਰ ਸਯਦ ਕਾਦਰੀ ਸ਼ਾਹ ਜਿੰਦਾ ਪੀਰ ਜੀ ਦੇ ਸਲਾਨਾ ਮੇਲੇ ਦੇ ਮੌਕੇ ’ਤੇ ਅੱਜ ਸ਼ਰਧਾ ਅਤੇ ਸੇਵਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲਿਆ। ਇਸ ਪਵਿੱਤਰ ਮੌਕੇ ‘ਤੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ, ਉੱਥੇ ਹੀ ਮੇਲੇ ਦੌਰਾਨ ਸਮਾਜ ਸੇਵਾ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਡਾਕਟਰ ਗੁਰਪ੍ਰੀਤ ਕੌਰ ਥਿਆੜਾ ਨਵਾਂਸ਼ਹਿਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਡਾ. ਥਿਆੜਾ ਨੇ ਖੂਨਦਾਨ ਕੈਂਪ ਦਾ ਜਾਇਜ਼ਾ ਲਿਆ ਅਤੇ ਖੂਨਦਾਨ ਕਰਨ ਵਾਲੇ ਵਾਲੰਟੀਅਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।ਖੂਨਦਾਨੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ‘ਤੇ ਅਜਿਹੇ ਸਮਾਜ ਸੇਵੀ ਕਾਰਜਾਂ ਦਾ ਹੋਣਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਇਹ ਨੇਕ ਕਾਰਜ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।ਇਸ ਨੇਕ ਕਾਰਜ ਨਾਲ ਜੁੜਨ ਲਈ ਡਾ. ਥਿਆੜਾ ਨੇ ਪ੍ਰਬੰਧਕਾਂ ਅਤੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਤਾਈ ਕਿ ਇਹ ਖੂਨਦਾਨ ਕੈਂਪ ਹੋਰਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ ਅਤੇ ਸਮਾਜ ਵਿੱਚ ਨਰੋਈ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰੇਗਾ। ਮੇਲੇ ਦੀਆਂ ਰੌਣਕਾਂ ਦੇ ਨਾਲ-ਨਾਲ ਖੂਨਦਾਨ ਕੈਂਪ ਦੀ ਸਫਲਤਾ ਨੇ ਇਸ ਸਮਾਗਮ ਨੂੰ ਇੱਕ ਵਿਲੱਖਣ ਪਹਿਚਾਣ ਦਿੱਤੀ ਹੈ।
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *