ਪਿੰਡ ਖੂਨਣ ਖੁਰਦ ਵਿਖ਼ੇ ਸਾਈਂ ਸਾਦਿਕ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਦੀਵਾਨ ਅਤੇ ਭੰਡਾਰਾ ਕਰਵਾਇਆ ਗਿਆ

Spread the love

ਸ੍ਰੀ ਮੁਕਤਸਰ ਸਾਹਿਬ, 04 ਜੁਲਾਈ (ਮਨਜੀਤ ਸਿੱਧੂ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਖੂਨਣ ਖੁਰਦ ਵਿਖ਼ੇ ਸਾਈਂ ਸਾਦਿਕ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਦੀਵਾਨ ਅਤੇ ਭੰਡਾਰਾ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੱਦੀ ਨਸ਼ੀਨ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਅਤੇ ਭੰਡਾਰਾ ਕਰਵਾਇਆ ਜਾਂਦਾ ਹੈ। ਧੂਣਾ ਚੇਤਨ ਅਤੇ ਚਾਦਰ ਚੜ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ। ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਵੱਲੋਂ ਦਰਬਾਰ ’ਤੇ ਨਤਮਸਤਕ ਹੋ ਕੇ ਮੰਨਤਾ ਮੰਗੀਆਂ ਗਈਆਂ। ਇਸ ਮੌਕੇ ਸਰਬੱਤ ਦਾ ਭਲਾ ਸਾਂਝਾ ਮੰਚ ਜਥੇਬੰਦੀ ਪੰਜਾਬ ਦੇ ਜਨ : ਸਕੱਤਰ ਮਨਜੀਤ ਸਿੰਘ ਸਿੱਧੂ, ਜ਼ਿਲਾ ਪ੍ਰਧਾਨ ਡਾ ਸੱਤਪਾਲ ਸਿੰਘ ਫਤਨਵਾਲਾ, ਜਗਜੀਤ ਸਿੰਘ ਫਤਣਵਾਲਾ, ਸ਼ੇਰੀ ਖਾਨ ਯੂਥ ਪ੍ਰਧਾਨ, ਨਿਰਭੈ ਸਿੰਘ ਕੋਟਲੀ ਅਬਲੂ, ਬਾਬਾ ਸ਼ਿੰਦਾ ਕੋਟਭਾਈ, ਸਰਬਜੀਤ ਸਿੰਘ ਕੋਟਲੀ ਅਬਲੂ, ਡਾ ਪੱਪੂ ਆਕਲੀਆ, ਬੂਟਾ ਖਾਨ ਧੁੜਕੋਟ, ਬਿੱਲੂ ਸਿੰਘ ਬਰਾੜ ਖੂਨਣ ਖੁਰਦ, ਗੁਰਮੇਲ ਸਿੰਘ ਦੋਦਾ, ਰਾਜੂ ਦੋਦਾ, ਬਲਵੀਰ ਸਿੰਘ, ਪ੍ਰੀਤ ਸਿੰਘ, ਭੰਗਚੜੀ, ਬਲਦੇਵ ਰਾਮ ਸਾਬਕਾ ਸਰਪੰਚ ਖੁਨਣ ਖੁਰਦ, ਧੰਨ ਸਿੰਘ ਬਰਾੜ, ਖੁਨਣ ਖੁਰਦ, ਭੋਲਾ ਕੋਟਲੀ, ਧਰਮਿੰਦਰ ਸਿੰਘ ਗਿਲਜੇ ਵਾਲਾ, ਗੁਰਮੀਤ ਸਿੰਘ ਮਹਾਬੱਧਰ, ਅਜੀਤ ਸਿੰਘ ਠੇਕੇਦਾਰ ਖੁਨਣ ਖੁਰਦ, ਸੁਖਚੈਨ ਸਿੰਘ ਬਰਾੜ, ਸੁਖਪਾਲ ਸਿੰਘ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਇਕਬਾਲ ਕੋਟਭਾਈ ਵੱਲੋਂ ਸਾਈਂ ਜੀ ਦੀ ਯਾਦ ਵਿਚ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜਲੇਬੀਆਂ ਅਤੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *