ਸਰਾਏ ਅਮਾਨਤ ਖਾਂ/ਝਬਾਲ, 11 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਤਰਨ ਤਾਰਨ ਹਲਕੇ ਦੇ ਪੰਜ ਸਕੂਲਾਂ ਸਰਕਾਰੀ ਐਲੀਮੈਂਟਰੀ ਸਕੂਲ ਝਬਾਲ ਖੁਰਦ, ਸਰਕਾਰੀ ਮਿਡਲ ਸਕੂਲ ਝਬਾਲ ਖੁਰਦ, ਸਰਕਾਰੀ ਕੰਨਿਆ ਸਕੈਂਡਰੀ ਸਕੂਲ ਝਬਾਲ ਕਲਾਂ, ਸਰਕਾਰੀ ਐਲੀਮੈਂਟਰੀ ਸਕੂਲ ਠੱਠਾ, ਸਰਕਾਰੀ ਮਿਡਲ ਸਕੂਲ ਮੰਨਣ, ਨੂੰ ਸਿੱਖਿਆ ਕ੍ਰਾਂਤੀ ਯੋਜਨਾ ਤਹਿਤ 50 ਲੱਖ ਰੁਪਏ ਵੱਧ ਦੀ ਲਾਗਤ ਨਾਲ ਨਵੇਂ ਕਮਰੇ, ਚਾਰ ਦੀਵਾਰੀ ਪਖਾਨਿਆਂ ਦੀ ਸੁਵਿਧਾ ਪ੍ਰਦਾਨ ਕੀਤੀ ਗਈ। ਜਿਸ ਦਾ ਰਸਮੀ ਉਦਘਾਟਨ ਤਰਨ ਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਵਿੰਦਰ ਸਿੰਘ ਲਹਿਰੀ, ਨੋਬਲ ਮਾਸਟਰ ਪ੍ਰਭਜੋਤ ਸਿੰਘ ਗੋਹਲਵਾੜ, ‘ਆਪ’ ਆਗੂ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ, ਚੇਅਰਮੈਨ ਬਲਵਿੰਦਰ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਸਰਪੰਚ ਸੋਨੂੰ ਠੱਠਗੜ੍ਹ, ਸਰਪੰਚ ਆਲਮਬੀਰ ਸਿੰਘ, ਠੇਕੇਦਾਰ ਅਵਤਾਰ ਸਿੰਘ, ਸਰਪੰਚ ਵਿਸਕੀ, ਦੇਵ ਸਿੰਘ ਸੋਨੂੰ ਮੀਡੀਆ ਇੰਚਾਰਜ਼, ਸਾਗਰਪ੍ਰੀਤ ਸਿੰਘ ਸਮੇਤ ਹੋਰ ਵੀ ਕਈ ਪਤਵੰਤੇ ਅਤੇ ਅਧਿਆਪਕ ਹਾਜ਼ਰ ਸਨ। ਇਸ ਮੌਕੇ ਤੇ ਵਿਧਾਇਕ ਡਾਕਟਰ ਸੋਹਲ ਨੇ ਕਿਹਾ ਕਿ ਸ੍ਰ.ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਬੁਨਿਆਦੀ ਸੁਵਿਧਾਵਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਹਰ ਸਕੂਲ ਲੋੜ ਅਨੁਸਾਰ ਕਮਰੇ, ਚਾਰ ਦੀਵਾਰੀ, ਪ੍ਰਯੋਗਸ਼ਾਲਾਵਾਂ ਅਤੇ ਪਖਾਨਿਆਂ ਦੀ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆ ਦੇ ਯੋਗ ਬਣਾਉਣ ਲਈ ਸਕੂਲ ਆਫ ਐਮੀਨੈਂਸ ਖੋਲੇ ਗਏ ਹਨ । ਜਿੱਥੇ ਤਜਰਬੇਕਾਰ ਅਧਿਆਪਕ ਸਿੱਖਿਆ ਪ੍ਰਦਾਨ ਕਰ ਰਹੇ ਹਨ।







