ਪਿੰਡ ਪਾਂਛਟਾ ਵਿਖੇ ਤਿੰਨ ਰੋਜਾ ਸਲਾਨਾ ਜੋੜ ਮੇਲਾ 10 ਤੋਂ 12 ਜੂਨ ਤੱਕ – ਮਹੰਤ ਜੇਬੀ ਸ਼ਾਹ * 14 ਜੂਨ ਨੂੰ ਨਿਭਾਈ ਜਾਵੇਗੀ ਬੇੜਾ ਤਾਰਨ ਦੀ ਰਸਮ

Spread the love

ਫਗਵਾੜਾ 9 ਜੂਨ (   ਪ੍ਰੀਤ ਕੌਰ ਪ੍ਰੀਤੀ         ) ਦਰਬਾਰ ਮਾਈ ਭੁੱਲੀ ਘੁਮਾਰੀ ਪਿੰਡ ਪਾਂਛਟਾ ਤਹਿਸੀਲ ਫਗਵਾੜਾ ਵਿਖੇ ਤਿੰਨ ਰੋਜਾ ਸਲਾਨਾ ਜੋੜ ਮੇਲਾ 10,11 ਅਤੇ 12 ਜੂਨ ਨੂੰ ਡੇਰੇ ਦੇ ਗੱਦੀ ਨਸ਼ੀਨ ਮਹੰਤ ਜੇਬੀ ਸ਼ਾਹ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮਹੰਤ ਜੇਬੀ ਸ਼ਾਹ ਨੇ ਦੱਸਿਆ ਕਿ ਪਹਿਲੇ ਦਿਨ ਸ਼ਾਮ 5 ਵਜੇ ਚਰਾਗ ਅਤੇ ਮਹਿੰਦੀ ਦੀ ਰਸਮ ਨਿਭਾਈ ਜਾਵੇਗੀ। ਦੂਸਰੇ ਦਿਨ ਝੰਡੇ ਦੀ ਰਸਮ ਅਤੇ 12 ਜੂਨ ਦਿਨ ਸ਼ੁੱਕਰਵਾਰ ਨੂੰ ਮੇਲੇ ਦੇ ਆਖਰੀ ਦਿਨ ਸ਼ਾਮ 8 ਵਜੇ ਤੋਂ ਤੜਕੇ 4 ਵਜੇ ਤੱਕ ਰਾਤ ਦੀ ਮਹਿਫਿਲ ਸਜਾਈ ਜਾਵੇਗੀ। ਜਿਸ ਵਿੱਚ ਕਵਾਲ ਕੁਲਦੀਪ ਰੁਹਾਨੀ ਕਵਾਲੀਆਂ ਪੇਸ਼ ਕਰਨਗੇ ਜਦਕਿ ਲਵਲੀ ਨਕਾਲ ਐਂਡ ਪਾਰਟੀ ਨਵਾਂਸ਼ਹਿਰ ਅਤੇ ਭੱਟੀ ਨਕਾਲ ਐਂਡ ਪਾਰਟੀ ਮੰਢਾਲੀ ਸ਼ਰੀਫ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਜੋੜ ਮੇਲੇ ਦੌਰਾਨ ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਮੇਲੇ ਤੋਂ ਬਾਅਦ 14 ਜੂਨ ਦਿਨ ਐਤਵਾਰ ਨੂੰ ਬੇੜਾ ਤਾਰਿਆ ਜਾਵੇਗਾ।
ਤਸਵੀਰ – ਮਹੰਤ ਜੇਬੀ ਸ਼ਾਹ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *