ਪੀ. ਐਮ.ਸ੍ਰੀ ਯੋਜਨਾ ਅਧੀਨ ਆਉਣ ਦੀ ਖੁਸ਼ੀ ਵਿੱਚ ਸਕੂਲ ਵਿੱਚ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ

Spread the love

 ਬਾਜਾਖਾਨਾ 31 ਮਾਰਚ (ਅਵਤਾਰ ਸਿੰਘ ਮੱਲਾ)ਉਪਰੋਕਤ ਸਕੂਲ ਪੀ.ਐਮ. ਸ੍ਰੀ ਯੋਜਨਾ ਤਹਿਤ ਸਿਲੈਕਟ ਹੋਇਆ ਹੈ। ਇਸ ਦੀ ਖੁਸ਼ੀ ਵਿੱਚ ਅਤੇ ਵਿਦਿਆਰਥੀ ਸਟਾਫ ਦੀ ਸਲਾਮਤੀ ਲਈ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਸੱਭਿਆਚਾਰਕ ਤੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਤੌਰ ਤੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਸ੍ਰੀਮਤੀ ਨੀਲਮ ਰਾਣੀ, ਪਿੰਡ ਸਰਪੰਚ  ਕੁਲਦੀਪ ਸਿੰਘ ਗਿੱਲ ਅਤੇ ਇੰਦਰਜੀਤ ਸਿੰਘ ਨਿਆਮੀ ਵਾਲਾ ਐਡਵੋਕੇਟ ਪਹੁੰਚੇ। ਵਿਸ਼ੇਸ਼ ਮਹਿਮਾਨ ਦੇ ਤੌਰ ਬਲਾਕ ਨੋਡਲ ਅਫਸਰ ਸ੍ਰੀ ਪੰਨਾ ਲਾਲ, ਦਰਸ਼ਨ ਸਿੰਘ ਪ੍ਰਿੰਸੀਪਲ, ਲੈਕਚਰਾਰ ਸੋਹੀ, ਮਨੋਜ ਕੁਮਾਰ ਵੀ ਪਹੁੰਚੇ। ਸਕੂਲ ਮੁਖੀ ਤਰਸੇਮ ਲਾਲ ਮੋਂਗਾ ਨੇ ਆੲਏ ਸਾਰ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਕੂਲ ਦੀਆਂ ਪੀ.ਐਮ. ਸ੍ਰੀ ਯੋਜਨਾ ਅਧੀਨ ਆਉਣ ਤੇ ਕਰਵਾਈਆਂ ਗਈਆਂ ਗਤੀਵਿਧੀਆਂ ਅਤੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਜ਼ਿਲਾ ਸਿੱਖਿਆ ਅਫਸਰ ਨੇ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਹੋਇਆਂ ਸਰਪੰਚ, ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੀ ਸਕੂਲ ਵਿੱਚ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ। ਬਲਾਕ ਨੋਡਲ ਅਫਸਰ ਨੇ ਸਕੂਲ ਮੁਖੀ ਦੀ ਤਾਰੀਫ ਕਰਦੇ ਹੋਏ ਪੀ.ਐਮ. ਸ੍ਰੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦਾਖਲਾ ਮੁਹਿੰਮ ਦੀ ਅਪੀਲ ਕੀਤੀ। ਪਿੰਡ ਵੱਲੋਂ ਮੁੱਖ ਬੁਲਾਰੇ ਸ੍ਰੀ ਸ਼ਾਮ ਪ੍ਰਤਾਪ ਸ਼ਰਮਾ ਜੀ ਨੇ ਸਕੂਲ ਭਲਾਈ ਟਰੱਸਟ ਪਹਿਲੀਆਂ ਤੇ ਹੁਣ  ਵਾਲੀਆਂ ਪੰਚਾਇਤਾਂ ਦੇ ਉੱਦਮ ਨੂੰ ਖੂਬ ਸਰਾਹਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਸਕੂਲ ਦੇ ਨਾਮ ਵਾਲੀਆਂ ਨੋਟ ਬੁੱਕਸ ਅਤੇ ਸਕੂਲ ਬੈਗ ਇਨਾਮ ਵਜੋਂ ਦਿੱਤੇ ਗਏ। ਪ੍ਰੋਗਰਾਮ ਵਿੱਚ  ਸਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਨੂੰ ਨੋਟ ਬੁੱਕ ਅਤੇ ਮੈਡਲ ਦਿੱਤੇ ਗਏ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਸ੍ਰੀਮਤੀ ਕੁਲਵੀਰ ਕੌਰ, ਸਰਪੰਚ  ਕੁਲਦੀਪ ਸਿੰਘ  ਡੋਡ ,ਸਾਬਕਾ ਸਰਪੰਚ ਗੁਰਜਿੰਦਰ ਸਿੰਘ, ਕਾਮਰੇਡ, ਸ੍ਰੀ ਸ਼ੰਮੀ ਟੇਲਰ, ਚਮਕੌਰ ਸਿੰਘ ਡੋਡ ਮੈਂਬਰ , ਅੰਮ੍ਰਿਤਪਾਲ ਸਿੰਘ ਬਰਾੜ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਜਸਮੇਲ ਕੌਰ, ਮਾਸਟਰ ਲਾਭ ਸਿੰਘ, ਜਸਵੀਰ ਸਿੰਘ (ਜੱਸਾ) ਸ਼ਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਪਹੁੰਚੀਆਂ। ਇਸ ਸੈਸ਼ਨ ਵਿੱਚ ਸਕੂਲ ਵਿੱਚ ਦਾਨ ਦੇਣ ਵਾਲਿਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਤਰਸੇਮ ਲਾਲ ਮੋਂਗਾ ਨੇ ਸਕੂਲ ਦੀ ਸਮੁੱਚੀ ਟੀਮ ਦੀ ਤਾਰੀਫ਼ ਕੀਤੀ ਜਿਹਨਾਂ ਦੀ ਪ੍ਰੇਰਨਾ ਸਦਕਾ ਪੀ. ਐਮ. ਸ੍ਰੀ ਯੋਜਨਾ ਅਧੀਨ ਪ੍ਰਾਪਤ ਗ੍ਰਾਟਾਂ  ਨੂੰ ਖਰਚਣ ਵਿੱਚ ਭਰਪੂਰ ਯੋਗਦਾਨ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਗੁਰਜੀਵਨ ਸਿੰਘ ਨੇ ਨਿਭਾਈ।

  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *