ਪੈਸੇ ਦੀ ਅੰਨ੍ਹੀ ਦੌੜ ਵਿੱਚ ਮੁਨਾਫ਼ਾਖੋਰਾਂ ਨੇ ਦੁੱਧ ਦੀ ਸ਼ੁੱਧਤਾਂ ’ਤੇ ਸਵਾਲੀਆਂ ਚਿੰਨ੍ਹ ਲਾ ਦਿੱਤਾ, ਮਿਲਾਵਟ ਜ਼ੋਰਾਂ ’ਤੇ

Spread the love

ਸ਼੍ਰੀ ਮੁਕਤਸਰ ਸਾਹਿਬ, 11 ਅਗਸਤ ()- ਮਾਹਿਰਾਂ ਅਨੁਸਾਰ ਦੁੱਧ ਨੂੰ ਸੰਪੂਰਨ ਖੁਰਾਕ ਕਿਹਾ ਗਿਆ ਹੈ, ਜਿਸ ਵਿੱਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਜ਼ਰੂਰੀ ਹਨ। ਵਿਸ਼ਵ ਦੁੱਧ ਦਿਵਸ ਦੀ ਸੁਰੂਆਤ ਦੁਨੀਆਂ ਵਿੱਚ ਦੁੱਧ ਪੀਣ ਦੇ ਫਾਇਦੇ ਦੱਸਣ ਅਤੇ ਇਸ ਦੀ ਵਰਤੋਂ ਵਧਾਉਣ ਲਈ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਦੁੱਧ ਇੱਕ ਸਰਵ ਵਿਆਪ ਭੋਜਨ ਹੈ, ਜੋ ਪੂਰੀ ਦੁਨੀਆਂ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ।
ਵਿਸ਼ਵ ਦੁੱਧ ਦਿਵਸ ਦੀ ਮਹੱਤਤਾ
ਇਸ ਵਿਸੇਸ਼ ਦਿਨ ਨੂੰ ਮਨਾਉਣ ਦਾ ਉਦੇਸ਼ ਦੁੱਧ ’ਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਸਮਝਣਾ ਅਤੇ ਇਸ ਦਾ ਸੇਵਨ ਕਰਨਾ ਹੈ। ਡੇਅਰੀ ਖੇਤਰ ਵਿੱਚ ਰੋਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਮਜ਼ਬੂਤ ਕਰਨਾ ਵੀ ਇਸ ਦਿਵਸ ਦਾ ਉਦੇਸ਼ ਹੈ ਅਤੇ ਡੇਅਰੀ ਕਾਰੋਬਾਰ ਕਰੋੜਾਂ ਪਰਿਵਾਰਾਂ ਲਈ ਰੋਜ਼ਗਾਰ ਪੈਦਾ ਕਰਦਾ ਹੈ ਤੇ ਪੂਰੇ ਭਾਰਤ ਅੰਦਰ ਵੱਡੇ ਪੱਧਰ ’ਤੇ ਦੁੱਧ ਦੀ ਖਪਤ ਤੇ ਉਤਪਾਦਨ ਹੁੰਦਾ ਹੈ।
ਮੰਨੀਆਂ ਗਈਆਂ ਹਲ ਅਨਮੋਲ ਦਾਤਾਂ
ਦੁੱਧ ਤੇ ਪੁੱਤ ਅਨਮੋਲ ਦਾਤਾਂ ਮੰਨੀਆਂ ਜਾਂਦੀਆਂ ਹਨ। ਕਿਸੇ ਸਮੇਂ ਦੁੱਧ ’ਚ ਮਿਲਾਵਟ ਕਰਨਾ ਤਾਂ ਦੂਰ ਇਸ ਨੂੰ ਵੇਚਣਾ ਵੀ ਬੁਰਾ ਮੰਨਿਆਂ ਜਾਂਦਾ ਸੀ। ਦੁੱਧ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਮਿਲਣ ਵਾਲੀ ਇੱਕ ਵਧੀਆਂ ਖੁਰਾਕ ਹੈ। ਇਸ ਲਈ ਇਹ ਰੋਜ਼ੀ ਰੋਟੀ ਦਾ ਵੀ ਅਹਿਮ ਸਾਧਨ ਹੈ, ਪਰ ਅੱਜ ਕੱਲ ਮੁਲਾਫ਼ਾਖੋਰਾਂ ਨੇ ਪੈਸੇ ਦੀ ਅੰਨ੍ਹੀ ਦੌੜ ਵਿੱਚ ਦੁੱਧ ਦੀ ਸ਼ੁੱਧਤਾ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਦੁੱਧ ’ਚ ਮਿਲਾਵਟ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਗਈ ਹੈ। ਇਸ ਸਮੇਂ ਦੁੱਧ ਦੀ ਗੁਣਵੰਤਾ ਸਵਾਲਾਂ ਦੇ ਘੇਰੇ ਵਿੱਚ ਹੈ।
ਇੰਝ ਵੀ ਹੁੰਦਾ
ਦੁੱਧ ਨੂੰ ਘਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ’ਚ ਸਵੱਛਤਾ ਦਾ ਬਿਲਕੁੱਲ ਵੀ ਧਿਆਨ ਨਹੀਂ ਰੱਖਿਆ ਜਾਂਦਾ। ਜਿਨ੍ਹਾਂ ਬਰਤਨਾਂ ਵਿੱਚ ਦੁੱਧ ਰੱਖਿਆ ਜਾਂਦਾ ਹੈ, ਉਨ੍ਹਾਂ ’ਚ ਡਿਟਰਜੈਂਟ ਵੀ ਠੀਕ ਤਰ੍ਹਾਂ ਧੋਤਾ ਨਹੀਂ ਜਾਂਦਾ ਜੋ ਸਿੱਧ ਦੁੱਧ ਵਿੱਚ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਦੁੱਧ ’ਚ ਯੂਰੀਆ, ਸਟਾਰਚ, ਗੁਲੂਕੋਜ, ਫਾਰਮੇਲਿਨ ਨਾਲ ਡਿਟਰਜੈਂਟ ਦੀ ਮਿਲਾਵਟ ਵੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਇਹ ਸਾਰੇ ਪਦਾਰਥ ਦੁੱਧ ਵਿੱਚ ਇਸ ਲਈ ਮਿਲਾਏ ਜਾਂਦੇ ਹਨ ਤਾਂ ਕਿ ਦੁੱਧ ਨੂੰ ਹੋਰ ਗਾੜਾ ਬਣਾਇਆ ਜਾ ਸਕੇ। ਇਹ ਕਾਰੋਬਾਰੀਆਂ ਦਾ ਮੁਨਾਫ਼ਾ ਵਧਾਉਣ ਵਾਲੀ ਖੇਡ ਹੈ।
ਪਾਣੀ ਵੀ ਹੁੰਦਾ ਹੈ ਖੁਰਾਬ
ਮੰਨਿਆਂ ਜਾਂਦਾ ਹੈ ਕਿ ਦੁੱਧ ਦੀ ਮਾਤਰਾ ਵਧਾਉਣ ਲਈ ਇਸ ’ਚ ਮਿਲਾਇਆ ਜਾਣ ਵਾਲਾ ਪਾਣੀ ਆਮ ਤੌਰ ’ਤੇ ਦੂਸ਼ਿਤ ਹੁੰਦਾ ਹੈ, ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਮਾਰੂ ਹੈ।
ਮਿਲਾਵਟ ਨਾਲ ਹੁੰਦਾ ਕੈਂਸਰ ਤੇ ਮੌਤਾਂ
ਦਿ ਇੰਡੀਅਨ ਕੌਸਲ ਆਫ਼ ਮੈਡੀਕਲ ਰਿਸਰਚ ਨੇ ਆਪਣੀ ਇੱਕ ਰਿਪੋਰਟ ’ਚ ਕਿਹਾ ਹੈ ਕਿ ਡਿਟਰਜੈਂਟ ਕਾਰਲ ਫੂਡ ਪੁਆਇਜ਼ਨਿੰਗ ਅਤੇ ਅੰਤੜੀ ਅਤੇ ਪਾਚਣਤੰਤਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹ ਨ। ਦੁੱਧ ਵਿੱਚ ਮਿਲਾਵਟ ਕਾਰਨ ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਕਈ ਵਾਰ ਮੌਤ ਤੱਕ ਹੋ ਸਕਦੀ ਹੈ, ਜਿਸ ਦੁੱਧ ’ਚ ਯੂਰੀਆ, ਕਾਸਟਿਕ ਸੋਡਾ ਜਾਂ ਫਾਰਮਲਿਨ ਦੀ ਮਿਲਾਵਟ ਹੈ, ਉਸ ਨੂੰ ਪੀਣ ਨਾਲ ਪੇਟ ਸਬੰਧੀ ਦਿੱਕਤਾਂ ਸ਼ੁਰੂ ਹੁੰਦੀਆਂ ਹਨ ਅਤੇ ਲੰਮੇ ਸਮੇਂ ’ਚ ਇਹ ਗੰਭੀਰ ਬਿਮਾਰੀ ’ਚ ਬਦਲ ਜਾਂਦੀ ਹੈ।
ਸਭ ਤੋਂ ਵਧੀਆ ਦੁੱਧ ਕਿਸ ਦਾ ਹੁੰਦਾ
ਗਾਂ ਦੇ ਦੁੱਧ ਜਿਥੇ 3-4 ਫੀਸਦੀ ਫੈਟ ਹੁੰਦੀ ਹੈ, ਉਥੇ ਮੱਝ ਦੇ ਦੁੱਧ ਵਿੱਚ 7-8 ਫੀਸਦੀ ਫੈਟ ਹੁੰਦੀ ਹੈ। ਮੱਝ ਦਾ ਦੁੱਧ ਭਾਰੀ ਦੁੱਧ ਹੁੰਦਾ ਹੈ। ਇਸ ਲਈ ਇਸ ਨੂੰ ਹਜ਼ਮ ਕਰਨ ’ਚ ਵੱਧ ਸਮਾਂ ਲੱਗਦਾ ਹੈ। ਜਦੋਂ ਕਿ ਗਾਂ ਦਾ ਦੁੱਧ ਹਲਕਾ ਅਤੇ ਹਜ਼ਮ ਕਰਨ ’ਚ ਸੁਖਾਲਾ ਹੁੰਦਾ ਹੈ, ਇਸ ਲਈ ਬੱਚਿਆਂ ਅਤੇ ਬਜੁਰਗਾਂ ਲਈ ਗਾਂ ਦਾ ਦੁੱਧ ਚੰਗਾ ਮੰਨਿਆਂ ਜਾਂਦਾ ਹੈ। ਬੱਕਰੀ ਦਾ ਦੁੱਧ ਸੈੱਲ ਵਧਾਉਂਦਾ ਹੈ।
ਇਸ ਮਾਮਲੇ ’ਚ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵੀ ਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਮੰਗ ਕੀਤੀ ਹੈ ਕਿ ਦੁੱਧ ਸਹੀ ਮਿਲਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ, ਤੇ ਦੁੱਧ ਤੋਂ ਬਣਨ ਵਾਲੀਆਂ ਜ਼ਿਆਦਾ ਚੀਜ਼ਾਂ ਵੀ ਮਿਲਾਵਟ ਵਾਲੀਆਂ ਮਿਲ ਰਹੀਆਂ ਹਨ, ਜਿਸ ਕਰਕੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਹਲਾਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿਘ ਵਲੋਂ ਵੀ ਲੋਕਾਂ ਨੂੰ ਬਜ਼ਾਰਾਂ ਵਿਚੋਂ ਦੁੱਧ ਨਾਲ ਬਣੀਆਂ ਚੀਜਾਂ ਖਰੀਦਣ ਸਮੇਂ ਸਾਵਧਾਨੀ ਵਰਤਣ ਦੀ ਗੱਲ ਆਖੀ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *