ਸ਼੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, 21 ਜੁਲਾਈ, ()- ਗਊਸ਼ਾਲਾ ਰੋਡ ’ਤੇ ਸਥਿਤ ਪ੍ਰਾਚੀਨ ਗਊਸ਼ਾਲਾ ਮੰਦਰ ਦੇ ਪ੍ਰਧਾਨ ਪ੍ਰਵੀਨ ਗੁਪਤਾ ਪੋਨੀ ਵਲੋਂ ਜਰੂਰਤਮੰਦ ਲੋਕਾਂ ਲਈ ਲਈ ਮੰਦਰ ਦੇ ਅੰਦਰ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਰਾਮ ਨਾਟਕ ਕਲੱਬ 651 (ਰਜਿਸਟਰਡ) ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ, ਗਿਦੜਬਾਹਾ, ਦੇ ਸਰਪ੍ਰਸਤ ਦਿਨੇਸ਼ ਕੁਮਾਰ ਬੋਬੀ ਸਿੰਗਲਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਹਰ ਰੋਜ਼ ਸੈਂਕੜੇ ਜਰੂਰਤਮੰਦ ਲੋਕ ਪ੍ਰਾਚੀਨ ਗਊਸ਼ਾਲਾ ਮੰਦਰ ਦੇ ਵਿੱਚ ਪਹੁੰਚ ਕੇ ਲੰਗਰ ਛੱਕ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸ੍ਰੀ ਰਾਮ ਨਾਟਕ ਕਲੱਬ 651 (ਰਜਿਸਟਰਡ) ਗਿੱਦੜਬਾਹਾ, ਦੇ ਵੱਲੋਂ 21 ਜੁਲਾਈ ਨੂੰ ਪ੍ਰਾਚੀਨ ਗਊਸ਼ਾਲਾ ਮੰਦਰ ਦੇ ਅੰਦਰ ਜਰੂਰਤਮੰਦ ਲੋਕਾਂ ਦੇ ਲਈ ਕਲੱਬ ਦੇ ਚੇਅਰਮੈਨ ਅਸ਼ੋਕ ਕੁਮਾਰ ਗਰਗ ਪੰਜਾਬ ਬੀਜ ਭੰਡਾਰ ਵਾਲੇ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਕਲੱਬ ਦੇ ਪ੍ਰਧਾਨ ਸੰਧਿਆ ਜਿੰਦਲ ਦੀ ਪ੍ਰਧਾਨਗੀ ਹੇਠ ਲੰਗਰ ਦਾ ਆਯੋਜਨ ਕੀਤਾ ਗਿਆ, ਜਿੱਥੇ ਸੈਂਕੜੇ ਜਰੂਰਤਮੰਦ ਲੋਕਾਂ ਨੇ ਪਹੁੰਚ ਕੇ ਲੰਗਰ ਦਾ ਲਾਭ ਉਠਾਇਆ। ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਸੰਧਿਆ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਜਰੂਰਤਮੰਦ ਲੋਕਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਸਹਾਇਤਾ ਲਈ ਲੰਗਰ ਲਗਾਏ ਜਾਂਦੇ ਹਨ। ਜਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਸਮੱਗਰੀ ਦੇ ਨਾਲ-ਨਾਲ ਕੱਪੜੇ ਬੂਟ ਆਦਿ ਵੀ ਵੰਡੇ ਜਾਂਦੇ ਹਨ। ਉਹਨਾਂ ਨੇ ਪ੍ਰਾਚੀਨ ਗਊਸ਼ਾਲਾ ਮੰਦਰ ਦੇ ਪ੍ਰਧਾਨ ਪ੍ਰਵੀਨ ਗੁਪਤਾ ਪੋਨੀ, ਪਵਨ ਦੇ ਨਾਲ ਨਾਲ ਸਮੂਹ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜੋ ਕਿ ਸ਼ਹਿਰ ਦੇ ਅੰਦਰ ਐਡਾ ਵਧੀਆ ਕੰਮ ਕਰ ਰਹੇ ਹਨ। ਗਿੱਦੜਬਾਹ ਸ਼ਹਿਰ ਦੇ ਅੰਦਰ ਇਹ ਇੱਕ ਅਜਿਹਾ ਪ੍ਰਾਚੀਨ ਗਊਸ਼ਾਲਾ ਮੰਦਿਰ ਹੈ ਜਿੱਥੇ ਕਿ ਗਰੀਬ ਲੋਕ ਹਰ ਰੋਜ਼ ਲੰਗਰ ਛੱਕ ਰਹੇ ਹਨ। ਮੰਦਰ ਦੇ ਪ੍ਰਧਾਨ ਪ੍ਰਵੀਨ ਗਪਤਾ ਪੋਨੀ ਦੀ ਮਿਹਨਤ ਸਦਕਾ ਹੀ ਅਜਿਹਾ ਹੋਣਾ ਸੰਭਵ ਹੋ ਰਿਹਾ ਹੈ। ਸ਼ਹਿਰ ਦੇ ਤਮਾਮ ਦਾਨੀ ਸੱਜਣ ਵੀ ਇਸ ਲੰਗਰ ਵਿੱਚ ਆਪਣਾ ਵੱਧ ਚੜ੍ਹਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ’ਤੇ ਕਲੱਬ ਦੇ ਸਕੱਤਰ ਅਭਿਨਵ ਸ਼ਰਮਾ ਉਰਫ ਟਿਪਲਾ, ਸਹਸਕੱਤਰ ਟੀਟੂ ਸ਼ਰਮਾ, ਖਜਾਨਚੀ ਸੁਨੀਲ ਗਰਗ, ਸਹਿ ਖਜਾਨਚੀ ਨਰੇਸ਼ ਅਫਰੀਕੀ, ਮੇਕਅਪ ਮੈਨ ਬਿੱਟੁ ਬਾਂਸਲ, ਸਹ ਸਕੱਤਰ ਚਿੰਟੂ ਅਰੋੜਾ, ਪਿੰਕੀ ਗੈਸ ਸਿਲਿੰਡਰਾਂ ਵਾਲੇ, ਮਾਨਯੋਗ ਸਤਪਾਲ ਕਾਲਾ ਬਾਬਾ ਜੀ, ਜੇ ਪੀ ਭਾਈ,ਦੇਵਕੀ ਨੰਦਨ ,ਪਵਨ ਸੈਨੀ ਜੀ ਦੇ ਨਾਲ ਨਾਲ ਸਮੂਹ ਸੇਵਾਦਾਰ ਅਤੇ ਮੈਂਬਰ ਸਾਹਿਬਾਨ ਵੀ ਸ਼ਾਮਿਲ ਸਨ।






