ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜ਼ਟ ਕਿਸਾਨਾਂ ਨੇ ਨਕਾਰਿਆ

Spread the love

ਭੁੱਚੋ ਮੰਡੀ ਨਥਾਣਾ 28,ਮਾਰਚ( ਹਰਬੰਸ ਸਿੰਘ ਭੋਲਾ) ਪੰਜਾਬ ਸਰਕਾਰ  ਵੱਲੋਂ  ਪੇਸ਼  ਕੀਤਾ ਚੌਥੇ ਸਾਲ ਦਾ ਬਜ਼ਟ  ਹਰ ਵਰਗ ਤੇ ਕਿਸਾਨਾਂ ਲਈ ਨਿਰਾਸ਼ਾ ਜਨਕ ਇਸ ਵਾਰੇ ਗੱਲਬਾਤ ਕਰਦਿਆਂ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ, ਜਸਵੰਤ ਸਿੰਘ ਜੈਲਦਾਰ, ਬਲਤੇਜ ਸਿੰਘ ਪੂਹਲੀ, ਬਖਤੋਰ ਸਿੰਘ, ਬਖਸ਼ੀਸ ਸਿੰਘ,ਤੇਜਾ ਸਿੰਘ , ਅੰਗਰੇਜ਼ ਸਿੰਘ,  ਰਜਿੰਦਰ ਸਿੰਘ ਸੁਖਜਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ , ਬਿੰਦਰ ਕੋਰ, ਸਾਰੇ ਆਗੂਆਂ ਵੱਲੋਂ ਪ੍ਰੈਸ ਜਾਰੀ ਕਰਦਿਆਂ ਦੱਸਿਆ ਕਿ ਚੌਥੇ ਸਾਲ ਦਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜ਼ਟ ‌ਆਮ ਲੋਕਾਂ ਕਿਸਾਨਾ ਭਾਵਕੇ ਹਰ ਵਰਗ ਦੇ ਲੋਕਾਂ ਉਤਸ਼ਾਹਿਤ ਕਰਨ ਵਾਲਾ ਨਹੀਂ ਸਗੋਂ ਇਸ ਬਜ਼ਟ ਤੋਂ ਵੱਡੀ ਉਦੀਮ ਰੱਖੀਂ ਬੈਠੇ ਲੋਕਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪੱਲੇ ਪਈ ਆ ਤੇ ਲੋਕਾ ਦੇ ਚੇਹਰਿਆਂ ਤੇ ਮਾਯੂਸੀ ਸਾਈਂ ਕੋਈ ਹੈ ਕਿਉਂਕਿ ਕਿ ਹਰ ਵਰਗ ਦੇ ਲੋਕਾਂ ਨੂੰ ਬਜਟ ਪੇਸ਼ ਹੋਣ ਤੋਂ ਪਹਿਲਾਂ ਬਹੁਤ ਵੱਡੀਆ ਉਮੀਦਾ ਹੁੰਦੀਆਂ ਪਰ ਜਦੋਂ ਇਹ ਬਜ਼ਟ ਥੋਥਾ ਤੇ ਸਾਹਿਤ ਦੇਣ ਵਾਲਾ ਨਾ ਹੋਵੇ ਤਾਂ ਲੋਕਾ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਪਰ ਇਹ ਸਭਨਾਂ ਨੂੰ ਪਤਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਥੇ ਕਿ ਖੇਤੀ ਲਗਭੱਗ 63ਪ੍ਰੀਸਦ ਪੇਂਡੂ ਅਬਾਦੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਪੰਜਾਬ ਦੀ  ਖੇਤੀਬਾੜੀ ਸੂਬੇ ਦੇ ਕੁਲ ਘਰੇਲੂ ਉਤਪਾਦਨ ਵਿੱਚ ਉਦਯੋਗ ਦੇ ਬਰਾਬਰ ਹੀ27,28ਪ੍ਰੀਸਤ ਹੈ ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬ ਦਾ ਕੁੱਲ ਬਜ਼ਟ 2ਲੱਖ 36ਹਜਾਰਤੇ80ਕਰੋੜ ਪੇਸ਼ ਕੀਤਾ ਗਿਆ ਹੈ ਉਸ ਵਿੱਚ ਖੇਤੀਬਾੜੀ ਤੇ ੳਉਸ ਦੇ ਸਹਾਇਕ ਧੰਦਿਆਂ ਨੂੰ ਸਿਰਫ ਤੇ ਸਿਰਫ 14524ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਹੜਾ ਕਿ ਬਜਟ ਦਾ 6.1ਫੀਸਦੀ ਹੀ ਬਣਦਾ ਹੈ ਅਗੇ ਗਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਨੇ ਦੱਸਿਆ ਕਿ ਕਿਸਾਨਾਂ ਨਾਲ ਇਹ ਸਿੱਧਾ ਧੱਕਾ ਹੈ ਜਦੋਂਕਿ ਖੇਤੀ ਤੇ ਆਰਥਿਕ  ਮਾਹਰਾਂ ਵੱਲੋਂ ਘੱਟੋ- ਘੱਟ ਪੰਜਾਬ ਦੇ ਕੁੱਲ ਬਜ਼ਟ ਦਾ 20ਫੀਸਦੀ  ਬਜ਼ਟ ਖੇਤੀ ਕਿੱਤੇ ਲਈ ਦੇਣਾ ਚਾਹੀਦਾ ਹੈ ਪੰਜਾਬ ਦੇ ਹਰੇਕ 10ਕਿਲੋ ਮੀਟਰ ਏਰੀਆ ਵਿਚ ਘੱਟੋ-ਇਕ ਖੇਤੀ ਅਧਾਰਿਤ ਖੇਤੀ ਸੁੰਨਤ ਲਾਈਂ ਜਾ ਸਕੇ ਜਿਸ ਨਾਲ ਪੰਜਾਬ ਦੇ ਨੌਜਵਾਨਾ ਨੂੰ ਰੋਜ਼ਗਾਰ ਮਿਲ ਸਕੇ ਤੇ ਸਰਕਾਰ ਨੂੰ ਘੱਟੋ, ਘੱਟ 1ਲੱਖ ਕਰੋੜ ਦੇ ਨਵੇਂ ਸਰੋਤ ਪੈਦਾ ਹੋਣਗੇ। ਸਰਕਾਰ ਪੰਜਾਬ ਵਿੱਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਭਿੰਨਤਾ ਸਕੀਮ ਲਿਆਂਦੀ ਹੈ ਜਿਹੜਾ ਕਿਸਾਨ ਝੋਨੇ ਥਲਿਉਂ ਰਕਬਾ ਕੱਢ ਕੇ ਮੱਕੀ ਬੀਜੇਗਾ ਉਸ ਨੂੰ 17500 ਰੁਪਏ ਪ੍ਰਤੀ ਹੈਕਟੇਅਰ ਦੀ ਸਹਾਇਤਾ ਦਿੱਤੀ ਜਾਵੇਗੀ।ਚੰਗਾ ਹੋਵੇ ਜੇਕਰ ਸਰਕਾਰ 20ਹਜਾਰ ਕਰੋੜ ਰੁਪਏ ਦਾ ਰੀਵੋਲਵਿੰਗ ਫੰਡ ਬਣਾਵੇ ਅਜਿਹਾ ਕਰਨ ਨਾਲ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਮੱਕੀ, ਮੂੰਗੀ, ਸਰੋਂ, ਬਾਸਮਤੀ,ਤੇ ਕਈ ਸਬਜ਼ੀਆਂ ਆਲੂ,,ਮਟਰ,ਗੋਭੀ,ਤੇ ਪਿਆਜ਼ ਨੂੰ ਸਮਰਥਣ ਮੁੱਲ ਦੇਵੇ ਉਨ੍ਹਾਂ ਇਹ ਵੀ ਕਿਹਾਂ ਕਿ ਪੰਜਾਬ ਸਿਰ ਲੱਗਭਗ 4ਲੱਖ ਕਰੋੜ ਕਰਜ਼ਾ ਹੋ ਗਿਆ ਹੈ  ਪਰ ਪੰਜਾਬ ਸਰਕਾਰ ਇਸ ਨੂੰ ਘਟਾਉਣ ਦੀ ਬਜਾਏ ਫੋਕੇ ਦਮਗਜ਼ੇ ਮਾਰ ਰਹੀ ਹੈ।ਇਸ ਲਈ ਸਰਕਾਰ ਵੱਲੋਂ ਜ਼ੋ ਚੋਥਾ ਬਜ਼ਟ ਪੇਸ਼ ਕੀਤਾ ਗਿਆ ਇਹ ਵੀ ਦਿਸ਼ਾ ਹੀਣ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਨਹੀਂ ਲੋਕਾਂ ਨੂੰ ਨਿਰ ਉਤਸ਼ਾਹ ਕਰਨ ਵਾਲਾ ਹੈ ਤੇ ਸਰਕਾਰ ਇਕ ਟਾਇਮ ਪਾਸ ਕਰ ਰਹੀ ਨਾ ਕਿ ਲੋਕਾਂ ਦੀ ਜਾਨ ਮਾਲ ਤੇ ਸਹਿਤ ਦੀ ਰਾਖੀ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *