ਫਗਵਾੜਾ ਵੈਲਫੇਅਰ ਸੁੁਸਾਇਟੀ (ਕਨੇਡਾ) ਨੇ ਲੋੜਵੰਦ ਰਿਕਸ਼ਾ ਚਾਲਕ ਨੂੰ ਭੇਂਟ ਕੀਤੀ ਆਟੋ ਰਿਕਸ਼ਾ

Spread the love

ਫਗਵਾੜਾ 28 ਮਾਰਚ ( ਪ੍ਰੀਤ ਕੌਰ ਪ੍ਰੀਤੀ     ) ਫਗਵਾੜਾ ਵੈਲਫੇਅਰ ਸੁਸਾਇਟੀ ਸਰੀ ਬੀ.ਸੀ. (ਕਨੇਡਾ) ਵਲੋਂ ਇਕ ਲੋੜਵੰਦ ਨੂੰ ਰੁਜਗਾਰ ਕਰਨ ਲਈ ਆਟੋ ਰਿਕਸ਼ਾ ਭੇਂਟ ਕੀਤਾ ਗਿਆ। ਸੁਸਾਇਟੀ ਦੇ ਡਾਇਰੈਕਟਰ ਜਸਵੀਰ ਸਿੰਘ ਉਰਫ ਸੁਖਦੇਵ ਸਿੰਘ ਬਸਰਾ ਅਤੇ ਮੈਂਬਰਾਂ ਹਰਵਿੰਦਰ ਸਿੰਘ ਸ਼ਿੰਦਾ ਯੂ.ਕੇ., ਬਲਦੇਵ ਸਿੰਘ ਬਸਰਾ ਯੂ.ਐਸ.ਏ., ਜਸਪਾਲ ਸਿੰਘ ਸੰਘਾ ਕਨੇਡਾ, ਕੁਲਦੀਪ ਸਿੰਘ ਦੀਪਾ ਆਸਟ੍ਰੇਲੀਆ, ਅਮਰੀਕ ਸਿੰਘ ਆਸਟ੍ਰੇਲੀਆ, ਸੁਲੱਖਣ ਸਿੰਘ ਯੂ.ਐਸ.ਏ. ਅਨੁਸਾਰ ਮਹਿੰਦਰ ਸਿੰਘ ਨਾਮ ਦਾ ਮਿਹਨਤੀ ਇਨਸਾਨ ਕਰੀਬ 40-50 ਸਾਲ ਤੋਂ ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਿਹਾ ਸੀ ਪਰ ਹੁਣ ਬੁਢਾਪੇ ‘ਚ ਰਿਕਸ਼ਾ ਚਲਾਉਣ ਵਿਚ ਉਸਨੂੰ ਮੁਸ਼ਕਲ ਹੋ ਰਹੀ ਸੀ। ਜਿਸ ਕਰਕੇ ਸੁਸਾਇਟੀ ਦੇ ਮੈਂਬਰਾਂ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਉਸ ਨੂੰ ਆਟੋ ਰਿਕਸ਼ਾ ਲੈ ਕੇ ਦਿੱਤਾ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਸੁਸਾਇਟੀ ਵਲੋਂ ਬਹੁਤ ਸਾਰੇ ਸ਼ਲਾਘਾਯੋਗ ਭਲਾਈ ਦੇ ਕੰਮ ਕੀਤੇ ਗਏ ਹਨ। ਬਾਬਾ ਗਧੀਆ ਦੇ ਮੁਰਦਾ ਘਰ (ਮੋਰਚਰੀ) ਦੀ ਸਥਾਪਨਾ ਵੀ ਇਸੇ ਸੁਸਾਇਟੀ ਦੇ ਸਹਿਯੋਗ ਨਾਲ ਕੀਤੀ ਗਈ। ਜਿਸ ਦਾ ਲਾਭ ਅੱਜ ਨਾ ਸਿਰਫ ਫਗਵਾੜਾ ਸ਼ਹਿਰ ਬਲਕਿ ਨੇੜਲੇ ਪਿੰਡਾਂ ਦੇ ਲੋਕ ਵੀ ਲੈ ਰਹੇ ਹਨ।
ਤਸਵੀਰ ਸਮੇਤ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *