ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਤੀਆਂ ਦੀਆਂ ਰੌਣਕਾਂ

Spread the love
ਕਪੂਰਥਲਾ, 27 ਜੁਲਾਈ ( ਕੌੜਾ ) –  ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਨੇ ਰੰਗੀਨ ਪਹਿਰਾਵੇ ‘ਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਸ਼ਾਨਦਾਰ ਸਮਾਗਮ ਪੇਸ਼ ਕੀਤਾ । ਜਿਸ ਵਿਚ ਭੰਗੜਾ, ਗਿੱਧਾ, ਲੋਕ ਗੀਤ, ਕਵਿਤਾਵਾਂ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ । ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਭੰਗੜੇ ਰਾਹੀਂ ਤੀਜ ਕੁਈਨ ਦਾ ਨਤੀਜਾ ਐਲਾਨਿਆ ਗਿਆ । ਦਸਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਮਿਸ ਤੀਜ ਦਾ ਖ਼ਿਤਾਬ ਹਾਸਲ ਕਰਨ ‘ਚ ਸਫਲ ਰਹੀ । ਇਸੇ ਜਮਾਤ ਦੀ ਮਨਰੀਤ ਕੌਰ ਮਿਸ ਸੋਬਰ ਅਤੇ ਹਰਮੀਤ ਕੌਰ ਨੂੰ ਮਿਸ ਬਿਉਟੀਫੁੱਲ ਸਮਾਈਲ ਚੁਣੀ ਗਈ। ਪੰਜਵੀਂ ਜਮਾਤ ਦੀ ਏਕਮਪ੍ਰੀਤ ਕੌਰ ਨੇ ਮਿਸ ਗਿੱਦਾ ਕੁਈਨ ਦਾ ਖ਼ਿਤਾਬ ਹਾਸਲ ਕੀਤਾ । ਅੱਠਵੀਂ ਜਮਾਤ ਦੀ ਮੁਸਕਾਨ ਨੂੰ ਮਿਸ ਨੱਖਰਾ ਕੁਈਨ ਅਤੇ ਪੰਜਵੀ ਜਮਾਤ ਦੀ ਐਸ਼ਮੀਤ ਕੌਰ ਨੂੰ ਕਿਊਟ ਪੰਜਾਬਣ ਚੁਣਿਆ ਗਿਆ। ਗੁਰਦੀਪ ਕੌਰ ਢਿੱਲੋ, ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋ, ਅਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਏ । ਇਸ ਮੌਕੇ ਵਾਇਸ  ਪ੍ਰਿੰਸੀਪਲ ਰਵਿੰਦਰਜੀਤ ਕੌਰ, ਐਕਟੀਵਿਟੀ ਇੰਚਾਰਜ ਮੈਡਮ ਚੰਚਲ, ਮੈਡਮ ਸ਼ਰਨਜੀਤ ਕੌਰ, ਰਜਨੀ ਧੀਰ, ਤਾਨੀਆ ਧੀਰ, ਪੂਜਾ, ਮੈਡਮ ਨੀਤਾ, ਮੈਡਮ ਸਿਮਰਨ ਆਦਿ ਸਟਾਫ ਮੈਂਬਰ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *