ਫਗਵਾੜਾ 14 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਗੁਰੂ ਹਰਗੋਬਿੰਦ ਨਗਰ ਪਾਰਕ ‘ਚ ਸਥਾਪਤ ਬਾਬਾ ਸਾਹਿਬ ਦੇ ਬੁੱਤ ‘ਤੇ ਫੁੱਲਮਾਲਾਵਾਂ ਭੇਂਟ ਕਰਦਿਆਂ ਉਹਨਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਸਮੂਹ ਹਾਜਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਸਿਰਫ ਭਾਰਤ ਦੇ ਸੰਵਿਧਾਨ ਨਿਰਮਾਤਾ ਹੀ ਨਹੀਂ ਬਲਕਿ ਦਲਿਤਾਂ, ਔਰਤਾਂ ਅਤੇ ਗਰੀਬਾਂ ਦੇ ਮਸੀਹਾ ਵੀ ਸਨ। ਉਹਨਾਂ ਨੇ ਆਪਣੇ ਵਿਦਵਤਾ, ਦ੍ਰਿੜਤਾ, ਨਿਸ਼ਚੇ ਅਤੇ ਦੂਰਦਰਸ਼ੀ ਸੋਚ ਰਾਹੀਂ ਭਾਰਤੀ ਸਮਾਜ ਨੂੰ ਨਵੀਂ ਸੇਧ ਦਿੱਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਸੋਚ ‘ਤੇ ਪਹਿਰਾ ਦੇ ਰਹੀ ਹੈ। ਬਾਬਾ ਸਾਹਿਬ ਤੋਂ ਸੇਧ ਲੈ ਕੇ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਪੜ੍ਹ ਲਿਖ ਕੇ ਉੱਚਾ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਹਰਜੀ ਮਾਨ, ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਵਿਜੇ ਬਸੰਤ ਨਗਰ, ਗੁਰਦੀਪ ਸਿੰਘ ਦੀਪਾ, ਹਰਮੇਸ਼ ਪਾਠਕ, ਪਿ੍ਰਤਪਾਲ ਕੌਰ ਤੁਲੀ, ਜਸਦੇਵ ਪਿ੍ਰੰਸ, ਸੌਰਵ ਹਾਂਡਾ, ਰਵੀ ਸਿੱਧੂ, ਮਦਨ ਲਾਲ, ਸਤੀਸ਼ ਬੰਟੀ, ਸੁਖਦੇਵ ਸਿੰਘ ਕਾਕਾ, ਰੋਹਿਤ ਸ਼ਰਮਾ, ਜੀਤ ਰਾਮ ਟਿੱਬੀ, ਅਨਿਲ ਪਾਂਡੇ, ਸੀਮਾ ਰਾਣਾ, ਬਲਵਿੰਦਰ ਬਿੰਦਾ, ਚਮਨ ਲਾਲ, ਰਾਜਕੁਮਾਰ, ਜਿੰਦਰ ਰਸੀਲਾ, ਸਰਬਜੀਤ, ਨਿਰਮਲ ਸਿੰਘ ਆਦਿ ਹਾਜਰ ਸਨ।






