ਬਿਜਲੀ ਬੋਰਡ ਦੇ ਅਦਾਰੇ ਵਿੱਚ ਸਮੂਹ ਠੇਕਾ ਮੁਲਾਜਮਾ ਦੀਆ ਤਨਖਾਹਾਂ ਵਿੱਚ ਵਾਧਾ ਕਰੇ ਸਰਕਾਰ – ਪਾਵਰਕੌਮ ਆਗੂ 

Spread the love
ਗਿੱਦੜਬਾਹਾ, 20 ਜੂਨ (ਲਖਵੀਰ ਸਿੰਘ ਧੂਲਕੋਟੀਆ)-ਪਾਵਰਕਾਮ ਸੀ ਐਚ ਬੀ ਲਾਈਨਮੈਨ ਠੇਕਾ ਮੁਲਾਜਮ ਯੂਨੀਅਨ ਪੰਜਾਬ ਵਲੋ ਅੱਜ ਸੂਬਾ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਆਗੂ ਸਾਹਿਬਾਨ ਹਾਜਿਰ ਹੋਏ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਅੰਗਰੇਜ ਸਿੰਘ ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ ਲੰਬੀ, ਸੂਬਾ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਬੁੱਟਰ ਸੂਬਾ ਕਾਨੂੰਨੀ ਸਲਾਹਕਾਰ ਬਲਰਾਮ ਜੀ ਸੂਬਾ ਸਹਿ ਸਕੱਤਰ ਮਨਜੀਤ ਸਿੰਘ ਜ਼ੀਰਾ ਸੂਬਾ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸੀ ਐਚ ਬੀ ਅਤੇ ਸੀ ਐਚ ਡਬਲਯੂ ਮੁਲਾਜ਼ਮਾਂ ਦਿਆ ਮੰਗਾ ਕਾਫੀ ਲੰਮੇ ਸਮੇਂ ਤੋਂ ਮੰਗਾ ਲਟਕਦੀਆਂ ਆ ਰਹੀਆ ਸਨ। ਇਨਾ ਮੰਗਾ ਨੂੰ ਹੱਲ ਕਰਨ ਲਈ ਅਨੇਕਾ ਮੀਟਿੰਗਾ ਮੁੱਖ ਇੰਜੀਨੀਅਰ ਜੀ ਦੇ ਦਫ਼ਤਰ ਵਿਖੇ ਹੋਇਆ ਮੀਟਿੰਗ ਵਿਚ ਮੁੱਖ ਇੰਜੀਨੀਅਰ ਵਲੋ ਥੱਲੇ ਦਫ਼ਤਰਾਂ ਵਿਚ ਪੱਤਰ ਜਾਰੀ ਕਰ ਦਿੱਤਾ ਜਾਦਾ ਸੀ ਪਰ ਉਸ ਨੂੰ ਕੋਈ ਲਾਗੂ ਨਹੀਂ ਕੀਤਾ ਜਾਂਦਾ ਸੀ ਪਿਛਲੇ ਲਮੇ ਸਮੇਂ ਤੋ ਕਾਮਿਆ ਦੀ ਤਨਖਾਹ ਵਿਚ ਘਪਲੇ ਪਾਏ ਗਏ ਕੁਝ ਸਾਥੀਆ ਦੀਆ ਤਨਖਾਹ ਪਿਛਲੇ 6 ਮਹੀਨੇ ਤੋ ਰੋਕਿਆ ਗਿਆ ਹੈ ਇਸ ਤੋ ਇਲਾਵਾ 22 ਮਹੀਨੇ ਦਾ ਮੀਨਿਮ ਵੈਜੱਜ ਰੇਟਾ ਦਾ ਬਕਾਇਆ ਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ ਹਾਦਸਾ ਪੀੜਤ ਪਰਿਵਾਰ ਨੂੰ ਕੰਪਨੀ ਵਲੋ ਕੋਈ ਮੁਆਵਜਾ ਰਾਸ਼ੀ ਨਹੀਂ ਦਿੱਤੀ ਗਈ ਹੁਣ 30 ਜੂਨ ਤੋ ਪੁਰਾਣੀਆਂ ਕੰਪਨੀਆਂ ਆਪਣਾ ਕੰਮ ਛੱਡ ਰਹੀਆ ਹਨ ਪਰ ਕਾਮਿਆ ਦਾ ਬਕਾਇਆ ਏਰੀਅਲ ਹਜੇ ਤੱਕ ਨਹੀਂ ਦਿੱਤਾ ਗਿਆ ਇਸ ਕਰਕੇ ਇਨਾ ਸਾਰੀਆ ਮੰਗਾ ਦਾ ਅੱਜ ਹੱਲ ਕਰਵਾਉਣ ਲਈ ਮੁੱਖ ਇੰਜੀਨੀਅਰ ਜੋਨ ਬਠਿੰਡਾ ਜੀ ਦੇ ਦਫ਼ਤਰ ਅੱਗੇ ਪਰਿਵਾਰਾਂ ਅਤੇ ਬੱਚਿਆ ਸਮੇਤ ਹਾਦਸਾ ਪੀੜਤ ਪਰਿਵਾਰ ਨੂੰ ਨਾਲ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਮੰਗਾ ਦਾ ਮੰਗ ਪੱਤਰ ਅੱਜ ਡਾਕ ਰਾਹੀਂ ਅਤੇ ਈਮੇਲ ਰਾਹੀਂ ਮੁੱਖ ਇੰਜੀਨੀਅਰ ਬਠਿੰਡਾ ਜੀ ਦੇ ਦਫ਼ਤਰਾਂ ਵਿਚ ਪੋਚਾ ਦਿੱਤਾ ਗਿਆ ਹੈ ਜਥੇਬੰਦੀ ਵਲੋ ਅਸੀ ਮੰਗ ਕਰਦੇ ਹਾਂ ਕਿ ਸੀ ਐੱਚ ਬੀ ਅਤੇ ਡਬਲਿਊ ਕਾਮਿਆ ਦੀਆ ਮੰਗਾ ਦਾ ਹੱਲ ਕੀਤਾ ਜਾਵੇ।ਨਹੀਂ ਤਾਂ 26 ਜੂਨ ਨੂੰ ਮੁੱਖ ਇੰਜੀਨੀਅਰ ਬਠਿੰਡਾ ਜੀ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *