ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੇ ਪਿੰਡ ਮੰਨਣ ਦੇ ਸਲਾਹਕਾਰ ਅਜੀਤ ਸਿੰਘ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾਂਜਲੀਆਂ ਭੇਟ

Spread the love

ਸਰਾਏ ਅਮਾਨਤ ਖਾਂ/ਝਬਾਲ,18 (ਗੁਰਸ਼ਰਨ ਸਿੰਘ ਔਲਖ) -ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਇਕਾਈ ਪਿੰਡ ਮੰਨਣ ਦੇ ਸਲਾਹਕਾਰ ਅਜੀਤ ਸਿੰਘ ਜੋ ਕੁੱਝ ਦਿਨ ਸਵਾਸਾ ਦੀ ਪੂੰਜੀ ਨੂੰ ਭੋਗਦਿਆ ਹੋਇਆ ਗੁਰੂ ਚਰਨਾਂ ਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਭੈਣ ਉਪਰੰਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ  ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਵ ਅਜੀਤ ਸਿੰਘ ਦੇ ਸਪੁੱਤਰ ਹਰਜਿੰਦਰ ਸਿੰਘ  ਨੂੰ ਨਾਨਕੇ ਪਰਿਵਾਰ ਵੱਲੋਂ ਪੱਗ ਦੀ ਰਸਮ ਅਦਾ ਕੀਤੀ ਗਈ ਉਸ ਤੋਂ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਸਿਰਪਾਉ ਦੀ ਬਖਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਕਿਹਾ ਗਿਆ ਕਿ ਪਰਿਵਾਰ ਦੇ ਦੁੱਖ ਸੁੱਖ ਚ ਉਗਰਾਹਾਂ ਜਥੇਬੰਦੀ ਹਮੇਸ਼ਾ ਹੀ ਉਨ੍ਹਾਂ ਨਾਲ ਖੜ੍ਹੀ ਹੈ। ਇਸ ਮੌਕੇ ਜ਼ਿਲ੍ਹਾ ਸਲਾਹਕਾਰ ਦਿਲਬਾਗ ਸਿੰਘ ਐਮਾ,ਬਲਾਕ ਪ੍ਰਧਾਨ ਮੇਜਰ ਸਿੰਘ ਮੰਨਣ,ਬਾਬਾ ਸੁਖਦੇਵ ਸਿੰਘ ਮੰਨਣ,ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ,ਮੈਂਬਰ ਪੰਚਾਇਤ ਦਿਲਬਾਗ ਸਿੰਘ ਠੱਠਗੜ੍ਹ,ਹਰਪਾਲ ਸਿੰਘ ਠੱਠਗੜ੍ਹ,ਰੇਸ਼ਮ ਸਿੰਘ ਛੀਨਾ,ਸਾਬਕਾ ਸਰਪੰਚ ਕਸ਼ਮੀਰ ਸਿੰਘ,ਚੈਅਰਮੈਨ ਮੰਨਣ,ਲਖਵਿੰਦਰ ਸਿੰਘ ਫੌਜੀ,ਧਿਆਨ ਸਿੰਘ ਫੌਜੀ, ਹਰਜਿੰਦਰ ਸਿੰਘ ਨੰਬਰਦਾਰ,ਸ਼ਮਸ਼ੇਰ ਸਿੰਘ,ਸਤਨਾਮ ਸਿੰਘ ਫੌਜੀ,ਕਰਤਾਰ ਸਿੰਘ,ਕੁਲਵਿੰਦਰ ਸਿੰਘ, ਵਿਰਸਾ ਸਿੰਘ ਮੈਂਬਰ, ਹੀਰਾ ਸਿੰਘ,ਤਰਸੇਮ ਸਿੰਘ,ਪਰਮਜੀਤ ਸਿੰਘ ਲਾਲੂ ਘੁੰਮਣ, ਬਲਜੀਤ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਫੋਟੋ ਨੰ.18/1-ਅਜੀਤ ਸਿੰਘ ਦੇ ਸਪੁੱਤਰ ਹਰਜਿੰਦਰ ਸਿੰਘ  ਨੂੰ ਸਿਰੋਪਾਓ ਦੀ ਰਸਮ ਭੇਟ ਕਰਦੇ ਹੋਏ ਕਿਸਾਨ ਆਗੂ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *