ਬੱਚੇ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਦੇਣ ਪੂਰਾ ਮਾਨ ਸਨਮਾਨ : ਵਿਧਾਇਕ ਕਾਕਾ ਬਰਾੜ

Spread the love

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ () : ਸੂਬੇ ਦੀ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਨਿਖਾਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਦਘਾਟਨ ਸਮਾਰੋਹ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਪਿੰਡ ਖੋਖਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਭੁੱਲਰ ਦੇ ਸਰਕਾਰੀ ਸੈਕੰਡਰੀ ਸਕੂਲ ਅਤੇ ਚੱਕ ਬੀੜ ਸਰਕਾਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਵਿੱਚ ਨਵੇਂ ਬਣੇ ਕਮਰੇ, ਸਾਇੰਸ ਲੈਬ ਅਤੇ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਵੱਖ ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਸਿੱਖਿਆ ਤੇ ਸਹੂਲਤਾਂ ਪੱਖੋਂ ਸਰਕਾਰੀ ਸਕੂਲ ਪ੍ਰਾਇਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਸਕੂਲਾਂ ’ਚ ਸਮਾਰਟ ਕਲਾਸ ਰੂਮ ਬਣਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਚੰਗੀਆਂ ਪੋਸਟਾਂ ਤੇ ਹਨ ਉਹ ਜਿਆਦਤਰ ਸਰਕਾਰੀ ਸਕੂਲਾਂ ’ਚੋਂ ਹੀ ਪੜੇ ਹੋਏ ਹਨ। ਉਨਾਂ ਕਿਹਾ ਕਿ ਸਾਨੂੰ ਇਹ ਸੋਚ ਬਦਲਣੀ ਪਵੇਗੀ ਕਿ ਪ੍ਰਾਇਵੇਟ ਸਕੂਲਾਂ ’ਚ ਸਾਡਾ ਚੰਗਾ ਭਵਿੱਖ ਹੈ, ਜਦਕਿ 75 ਪ੍ਰਤੀਸ਼ਤ ਬੱਚੇ ਸਰਕਾਰੀ ਸਕੂਲਾਂ ਵਾਲੇ ਤੇ 25 ਪ੍ਰਤੀਸ਼ਤ ਦੂਜੇ ਸਕੂਲਾਂ ਵਾਲੇ ਹਨ ਜੋ ਚੰਗੇ ਅਹੁਦਿਆਂ ’ਤੇ ਬਿਰਾਜਮਾਨ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਅਧਿਆਪਕ ਦਾ ਸਤਿਕਾਰ ਕਰਿਆ ਕਰੋ।ਵਿਧਾਇਕ ਕਾਕਾ ਬਰਾੜ ਵੱਲੋਂ ਪਿੰਡ ਖੋਖਰ ਵਿਖੇ 25 ਲੱਖ 15 ਹਜ਼ਾਰ ਰੁਪਏ, ਪਿੰਡ ਭੁੱਲਰ ਵਿਖੇ 20 ਲੱਖ 40 ਹ਼ਜਾਰ ਰੁਪਏ ਅਤੇ ਚੱਕ ਬੀੜ ਸਰਕਾਰ ਵਿਖੇ ਕਰੀਬ 32 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਅਖੀਰ ਵਿੱਚ ਸਕੂਲ ਪ੍ਰਬੰਧਕੀ ਕਮੇਟੀਆਂ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਖੋਖਰ ਦੇ ਪ੍ਰਿੰਸੀਪਲ ਅਸ਼ੋਕ ਕੁਮਾਰ, ਅਮ੍ਰਿਤਪਾਲ ਕੌਰ ਮੁੱਖ ਅਧਿਆਪਕਾਂ, ਸਰਕਾਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਪੂਨਮ ਗੁਪਤਾ, ਚੱਕ ਬੀੜ ਸਰਕਾਰ ਸਕੂਲ ਪ੍ਰਿੰਸੀਪਲ ਗੁਰਵਿੰਦਰ ਕੌਰ, ਪੁਸ਼ਪਾ ਰਾਣੀ, ਭੁੱਲਰ ਸਰਪੰਚ ਗੁਰਲਾਲ ਸਿੰਘ, ਬਲਰਾਜ ਸਿੰਘ ਭੁੱਲਰ, ਜਗਬੀਰ ਸਿੰਘ ਭੁੱਲਰ, ਅਮਨਦੀਪ ਖੋਖਰ, ਗੁਰਵਿੰਦਰ ਸਿੰਘ ਸਰਪੰਚ, ਮਾਸਟਰ ਮੁਰਾਰੀ, ਸੁਖਦੇਵ ਸਿੰਘ ਈਟੀਟੀ ਅਧਿਆਪਕ, ਬੀਪੀਓ ਜਗਦੀਪ ਸਿੰਘ, ਮਨਦੀਪ ਸਿੰਘ ਕੋਆਰਡੀਨੇਟਰ, ਹਰਪ੍ਰੀਤ ਸਿੰਘ ਹੈਰੀ ਸਹਿ ਕੋਆਰਡੀਨੇਟਰ, ਸਿੱਖਿਆ ਕੋਆਰਡੀਨੇਟਰ ਜ਼ਸਦੀਪ ਸਿੰਘ ਹੇਅਰ, ਜਗਦੀਪ ਸਿੰਘ ਢਿੱਲੋਂ, ਬਾਵਾ ਯਾਦਵਿੰਦਰ ਸਿੰਘ ਲਾਲੀ, ਕੌਂਸਲਰ ਮੈਡਮ ਇੰਦਰਜੀਤ ਕੌਰ ਜੱਗਾ, ਬਲਾਕ ਪ੍ਰਧਾਨ ਜਗਮੀਤ ਸਿੰਘ ਜੱਗਾ, ਸਨੀ ਰਾਠ ਆਦਿ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *