ਮਾਛੀਵਾੜਾ ਸਾਹਿਬ 22 ਅਗਸਤ (ਸੁੱਚਾ ਬੰਗੜ) ਬੀਤੀ ਕੱਲ੍ਹ ਜਲੰਧਰ ਅਤੇ ਹੋਰ ਇਲਾਕਿਆਂ ਵਿੱਚ ਭਾਜਪਾ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਸਿਹਤ ਸਕੀਮਾਂ ਨੂੰ ਲੈ ਕੇ ਕੈਂਪ ਲਗਾਏ ਗਏ ਸਨ। ਜਿਸ ਦੌਰਾਨ ਪੰਜਾਬ ਪੁਲਿਸ ਵੱਲੋਂ ਆਗੂਆਂ ਨੂੰ ਗਿਰਫਤਾਰ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਥਾਂ ਥਾਂ ਰੋਸ ਪ੍ਰਦਰਸ਼ਨ ਕੀਤੇ ਗਏ। ਮਾਛੀਵਾੜਾ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਆਗੂ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਨਕਾਰੇ ਹੋਏ ਲੀਡਰ ਚਲਾ ਰਹੇ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਡਗ ਮਗਾ ਚੁੱਕੀ ਹੈ। ਲੋਕ ਆਪਣੇ ਆਪ ਨੂੰ ਅਸਰੱਖਿਅਤ ਮਹਿਸੂਸ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪੰਜਾਬ ਸਰਕਾਰ ਆਪਣੇ ਪੱਖੋਂ ਲਾਗੂ ਨਹੀਂ ਕਰ ਰਹੀ। ਗਰੀਬ ਲੋਕਾਂ ਨੂੰ ਕੇਂਦਰ ਦੀਆਂ ਸਹੂਲਤਾਂ ਪੰਜਾਬ ਅੰਦਰ ਬਿਲਕੁਲ ਹੀ ਨਹੀਂ ਮਿਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਦੇਖੀਏ ਤਾਂ ਹਰ ਪੱਖੋਂ ਫੇਲ੍ਹ ਹੀ ਨਜ਼ਰ ਆਉਂਦੀ ਦਿਖ ਰਹੀ। ਇਸੇ ਤਹਿਤ ਅੱਜ ਵੱਡੀ ਗਿਣਤੀ ਵਿੱਚ ਬੀ.ਜੇ.ਪੀ. ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਨਾਹਰੇ ਵੀ ਲਗਾਏ ਗਏ। ਉਹਨਾਂ ਨੇ ਕਿਹਾ ਕਿ ਬੀ.ਜੇ.ਪੀ. ਦੇ ਜੁਝਾਰੂ ਵਰਕਰ ਗਿਰਫਤਾਰੀਆਂ ਦੇਣ ਤੋਂ ਕਦੇ ਵੀ ਨਹੀਂ ਡਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੋਇਆ ਜੋ ਇਹ ਬਦਲਾਅ ਵਾਲੀ ਸਰਕਾਰ ਕਰ ਰਹੀ ਹੈ। ਇਸ ਮੌਕੇ ਭਾਜਪਾ ਆਗੂ ਸੁਖਵਿੰਦਰ ਸੁੱਖੀ ਸ਼ਰਮਾ, ਸੰਜੀਵ ਲੀਹਲ, ਸੰਜੀਵ ਗਰਗ, ਸਤੀਸ਼ ਸਿੰਗਲਾ ,ਪਵਨ ਸਿੰਗਲਾ ,ਮੋਨੂ ਬਾਂਸਲ, ਡਾਕਟਰ ਪ੍ਰਵੀਨ ਗੋਇਲ, ਵਿਕਾਸ ਮਿੱਤਲ, ਅਸ਼ਵਨੀ ਸਿੰਗਲਾ, ਵਿਨੋਦ ਸਿੰਗਲਾ ,ਅਮਿਤ ਕੁਮਾਰ, ਰਾਜੇਸ਼ ਕੁਮਾਰ ਲੀਹਲ, ਅਸ਼ੋਕ ਸ਼ਰਮਾ ,ਜਸਪਾਲ ਸਿੰਘ, ਹਰਜਿੰਦਰ ਸਿੰਘ ,ਅਮਰੀਕ ਸਿੰਘ, ਹਰਮੀਤ ਸਿੰਘ ,ਪਵਨ ਸ਼ਰਮਾ, ਗੁਰਵਿੰਦਰ ਸਿੰਘ ,ਜਗਦੀਪ ਸਿੰਘ ,ਕਾਲਾ ਸੈਣੀ, ਜਗਨਨਾਥ, ਰਾਮਪਾਲ ਸਹਾਰਨ, ਸਭੀ ਹੰਬੋਵਾਲ, ਮੁਖਤਿਆਰ ਸਿੰਘ, ਜੋਗਿੰਦਰ ਸਿੰਘ, ਲੱਕੀ ਨਰੇਸ਼ ਕੁਮਾਰ, ਬਲਵੀਰ ਸਿੰਘ ਸਰਪੰਚ ਅਤੇ ਮੰਗਤ ਰਾਮ ਵੀ ਸ਼ਾਮਲ ਸਨ।





