ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ (ਰਜਿ)ਵਲੋ ਖਾਲਸਾ ਕਾਲਜ ਚ 400 ਖਿਡਾਰੀਆਂ ਨੂੰ ਵੰਡੀਆਂ ਕਿੱਟਾਂ     

Spread the love
ਅੰਮ੍ਰਿਤਸਰ3 ਜੁਲਾਈ(ਦਿਨੇਸ਼ ਸੋਨੀ )ਡਾ: ਅਵਤਾਰ ਸਿੰਘ (ਅਮਨਦੀਪ ਹਸਪਤਾਲ) ਵਾਈਸ ਚੇਅਰਮੈਨ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ (ਰਜਿ)ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ  ਵੱਲੋਂ ਖਾਲਸਾ ਕਾਲਜ ਸੀਨੀਅਰ ਸੈਕੈਂਡਰੀ ਸਕੂਲ  ਗਰਾਊਂਡ ਵਿੱਚ ਹਾਕੀ, ਹੈਂਡਬਾਲ, ਵਾਲੀਬਾਲ, ਬਾਕਸਿੰਗ, ਅਥਲੈਟਿਕਸ ਫੁੱਟਬਾਲ ਦੇ ਤਕਰੀਬਨ 400 ਲੜਕੇ ਅਤੇ ਲੜਕੀਆਂ ਨੂੰ ਡਾਕਟਰ ਸਾਹਿਬ ਵੱਲੋਂ ਕਿੱਟਾਂ ਵੰਡੀਆਂ ਗਈਆਂ ਡਾਕਟਰ ਅਵਤਾਰ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਚੰਗੀ ਖੇਡ ਭਾਵਨਾ ਨਾਲ ਖੇਡਣ ਅਤੇ ਇੰਟਰਨੈਸ਼ਨਲ ਲੈਵਲ ਤੱਕ ਖੇਡਣ ਦੀ ਪ੍ਰੇਰਨਾ ਦਿੱਤੀ। ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ  ਡਾ: ਅਵਤਾਰ ਸਿੰਘ ਅਮਨਦੀਪ ਹਸਪਤਾਲ ਦੇ ਸਰਪ੍ਰਸਤ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਨੂੰ 25 ਸਾਲ ਤੋਂ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਇਹਨਾਂ ਦੀ ਦੇਖਰੇਖ ਵਿੱਚ ਅਕੈਡਮੀ ਦੇ ਹਾਕੀ ਖਿਡਾਰੀਆਂ ਨੇ  ਬਹੁਤ ਹੀ ਪ੍ਰਾਪਤੀਆਂ ਕੀਤੀਆਂ ਹਨ ਰਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਓਲੰਪਿਕਸ ਵਿੱਚ ਖੇਡ ਕੇ ਆਏ ਅਤੇ ਕਾਂਸੀ ਦਾ ਤਗਮਾ ਜਿੱਤਿਆ ਇਸ ਦੇ ਨਾਲ ਨਾਲ ਅਰਾਏਜੀਤ ਸਿੰਘ ਹੁੰਦਲ, ਗੁਰਜੰਟ ਸਿੰਘ ,ਲਵਦੀਪ ਸਿੰਘ ,ਹਰਸਾਹਿਬ ਸਿੰਘ ਰਵੀਸ਼ੇਰ ਸਿੰਘ ,ਬਿਕਰਮਜੀਤ ਸਿੰਘ ਅਤੇ ਕਈ ਇੰਟਰਨੈਸ਼ਨਲ ਖਿਡਾਰੀ ਅਕੈਡਮੀ ਵੱਲੋਂ ਹੋਏ ਹਨ ਉਹਨਾਂ ਨੇ ਦੱਸਿਆ ਕਿ ਡਾ‌: ਅਵਤਾਰ ਸਿੰਘ ਜੀ ਦਾ ਖੇਡ ਦੇ ਖੇਤਰ ਵਿੱਚ ਬਹੁਤ ਹੀ ਯੋਗਦਾਨ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਇਹ ਹਮੇਸ਼ਾ ਹੀ ਸਾਰੇ ਉਭਰਦੇ ਖਿਡਾਰੀਆਂ ਦੇ ਲਈ ਹਮੇਸ਼ਾ ਹੀ ਤਤਪਰ ਹਾਜ਼ਰ  ਹਨ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਸੁਖਮਿੰਦਰ ਸਿੰਘ ਮਾਨ (ਆਈਪੀਐਸ) ਜਸਵੰਤ ਸਿੰਘ ਕਾਲਰਾ, ਸੁਖਜੀਤ ਕੌਰ, ਨਿਰਮਲ ਸਿੰਘ, ਕੋਚ ਅਮਰਜੀਤ ਸਿੰਘ, ਜਗਰੂਪ ਸਿੰਘ, ਕੁਲਜੀਤ ਸਿੰਘ ,ਮਨਮਿੰਦਰ ਸਿੰਘ ਜਸਵੰਤ ਸਿੰਘ, ਬਲਜਿੰਦਰ ਸਿੰਘ, ਦਲਜੀਤ ਸਿੰਘ, ਰਾਜਵਿੰਦਰ ਕੌਰ, ਹਾਜ਼ਰ  ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *