ਗਿੱਦੜਬਾਹਾ, 26 ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਮਾਂ ਵੈਸ਼ਣੋ ਦੇਵੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਸਲਾਨਾ ਮੀਟਿੰਗ ਦਾ ਆਯੋਜਨ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਵਿੱਚ ਕੁਰੁਕਸ਼ੇਤਰ ਵਿਖੇ ਕੀਤਾ ਗਿਆ। ਸਲਾਨਾ ਮੀਟਿੰਗ ਵਿੱਚ ਹਿੱਸਾ ਲੈ ਕੇ ਵਾਪਸ ਆਏ ਫਾਊਂਡੇਸ਼ਨ ਦੀ ਗਿੱਦੜਬਾਹਾ ਬ੍ਰਾਂਚ ਦੇ ਮੈਂਬਰ ਕੈਲਾਸ਼ ਸ਼ਾਸਤਰੀ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰਮੁੱਖ ਉਦਯੋਗਪਤੀ ਮੇਘਰਾਜ ਗਰਗ, ਟਰੱਸਟ ਦੇ ਰਾਸ਼ਟਰੀ ਸਕੱਤਰ ਤਰਸੇਮ ਗਰਗ ਪੰਚਕੂਲਾ, ਕ੍ਰਿਸ਼ਨ ਜੈਨ ਕੈਥਲ, ਤਰੁਣ ਬਾਂਸਲ, ਸ਼ਮਸ਼ੇਰ ਸਿੰਘ ਅਤੇ ਮੋਨਿਕਾ ਅਗਰਵਾਲ ਵੱਲੋਂ ਮਾਂ ਭਗਵਤੀ ਦੀ ਜਿਓਤੀ ਪ੍ਰਚੰਡ ਕਰਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2025-26 ਦੀ ਆਮਦਨ-ਖਰਚ ਦਾ ਵੇਰਵਾ ਟਰੱਸਟ ਦੇ ਖਜਾਂਚੀ ਅਨਿਲ ਗਰਗ ਨੇ ਸਾਰੇ ਮੈਂਬਰਾਂ ਦੇ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਪ੍ਰਧਾਨ ਰਾਜੇਸ਼ ਜੈਨ ਨੇ ਸਾਰੇ ਮੈਂਬਰਾਂ ਨਾਲ ਨਵੇਂ ਸਾਲ ਮੌਕੇ ਕਟਰਾ ਵਿਖੇ ਸਥਿਤ ਮਾਂ ਵੈਸ਼ਣੋ ਦੇਵੀ ਧਾਮ ਵਿੱਚ ਹੋਣ ਵਾਲੇ 16ਵੇਂ ਭੰਡਾਰੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਭੰਡਾਰੇ ਲਈ ਸਾਰੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਮਨੀ ਲਾਡਲਾ ਦੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਆਨੰਦਿਤ ਕੀਤਾ ਜਾਵੇਗਾ। ਨਵੇਂ ਸਾਲ 2026 ਦੀ ਪੂਰਵ ਸੰਧਿਆ ’ਤੇ ਮਾਂ ਵੈਸ਼ਣੋ ਦੇਵੀ ਧਾਮ ਕਟਰਾ ਤੋਂ ਮਾਂ ਭਗਵਤੀ ਦੀ ਚੌਕੀ ਦਾ ਲਾਈਵ ਟੈਲੀਕਾਸਟ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੌਰਾਨ ਕਟਰਾ ਵਿੱਚ ਧਰਮਸ਼ਾਲਾ ਦੇ ਨਿਰਮਾਣ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਸਕੱਤਰ ਗਗਨ ਗੋਇਲ, ਤਰਸੇਮ ਗਰਗ, ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਨ, ਸੰਯੁਕਤ ਸਕੱਤਰ ਸ਼ਮਸ਼ੇਰ ਢਾਂਡ, ਸ਼ੁਭਮ ਗਰਗ ਪੂੰਡਰੀ, ਸੰਦੀਪ ਪ੍ਰਕਾਸ਼ ਗਰਗ, ਅਮਿਤ ਗੋਇਲ, ਅਭਿਸ਼ੇਕ ਗਰਗ, ਨਾਨੂ ਰਾਮ ਮਿੱਤਲ, ਗੌਰਵ ਗਰਗ ਤਰਾਵੜੀ ਸਮੇਤ ਹੋਰ ਪ੍ਰਮੁੱਖ ਵਿਅਕਤੀ ਮੌਜੂਦ ਸਨ।






