ਮਾਤਾ ਕਾਲਕਾ ਮੰਦਰ ਘੜਿਆਲਾ ਵਿਖੇ ਸ੍ਰੀ ਰਾਮ ਨੌਮੀ ਮੇਲਾ ਮਨਾਇਆ।

Spread the love

ਪੱਟੀ 6 ਅਪ੍ਰੈਲ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ) ਮਾਤਾ ਕਾਲਕਾ ਮੰਦਰ ਘੜਿਆਲਾ ਵਿਖੇ ਸ੍ਰੀ ਰਾਮ ਨੌਮੀ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੋਹਨ ਸ਼ਾਸਤਰੀ ਜੀ ਹਰਿਦੁਆਰ ਵਲੋ ਸਵੇਰੇ ਵੇਲੇ ਹਵਨ ਯੱਗ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਮਾਤਾ ਰਾਣੀ ਦਾ ਸਤਸੰਗ ਕੀਤਾ ਗਿਆ। ਜਿਸ ਦੌਰਾਨ ਗੱਦੀਨਸ਼ੀਨ ਮਾਤਾ ਸਰਬਜੀਤ ਕੌਰ ਨੇ ਸੰਗਤਾਂ ਨਾਲ ਪ੍ਰਵਚਨ ਕਰਦੇ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਅਤੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸਿਮਰਨ ਕਰਨ ਨਾਲ ਸਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਸਾਡੇ ਕਸ਼ਟ ਰੋਗ ਖਤਮ ਹੋ ਜਾਂਦੇ ਹਨ।ਇਸ ਮੌਕੇ ਮਾਸਟਰ ਇੰਦਰਪਾਲ ਮੋਂਗਾ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵਰਾਤੇ ਮੌਕੇ ਮੰਦਰ ਵਿਖੇ ਨਵ ਦੁਰਗਾ ਪੂਜਾ ਚਲਦੀ ਰਹਿੰਦੀ ਹੈ ਅਤੇ ਸੰਗਤਾਂ ਵੱਲੋਂ ਰੋਜ਼ਾਨਾ ਹਾਜ਼ਰੀ ਭਰੀ ਜਾਂਦੀ ਹੈ। ਇਸ ਮੌਕੇ ਇਲਾਕੇ ਭਰ ਤੇ ਦੂਰ ਦੂਰ ਤੋਂ ਆਈਆ ਸੰਗਤਾਂ ਨੇ ਮੰਦਰ ਵਿਖ਼ੇ ਮੱਥਾ ਟੇਕਿਆ ਤੇ ਮਾਤਾ ਰਾਣੀ ਦਾ ਆਸ਼ਿਰਵਾਦ ਹਾਸਲ ਕੀਤਾ। ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ ਤੇ ਆਏ ਹੋਏ ਮਹਿਮਾਨਾਂ ਦਾ ਸਨਮਾਣ ਕੀਤਾ ਗਿਆ। ਇਸ ਮੌਕੇ ਪੱਪੂ ਸ਼ਰਮਾ ਆਲਗੋ ਕੋਠੀ, ਵਾਲੇ, ਰਮਨ, ਪਵਨ, ਮਹੰਤ ਸਤਪਾਲ ਜੀ, ਸਤਨਾਮ ਸਿੰਘ, ਹੁਸਨ ਚੀਮਾ, ਤਰੁਨ ਕਪੂਰ ਆਦਿ ਹੋਰ ਸੰਗਤਾਂ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *