ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਸਲਾਨਾ ਸਮਾਗਮ ਉਡਾਣ-2025 ਸ਼ਾਨੋਸ਼ੌਕਤ ਨਾਲ ਸੰਪੂਰਨ ਹੋਇਆ

Spread the love

ਬਠਿੰਡਾ ( ਜਸਵੰਤ ਦਰਦ ਪ੍ਰੀਤ)  ਲੜਕੀਆਂ ਦੀ ਸਿੱਖਿਆ ਨੂੰ ਸਮਰਪਿਤ ਇਲਾਕੇ ਦੀ ਮਸ਼ਹੂਰ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਵਿਖੇ ਸੰਸਥਾ ਦਾ ਸਲਾਨਾ ਸਮਾਗਮ ਉਡਾਣ 2025 ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਸੰਸਥਾ ਦੇ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਦੀ ਹਰੇਕ ਵਿਦਿਆਰਥੀ, ਖਿਡਾਰੀ ਅਤੇ ਅਧਿਆਪਕ ਪੂਰੀ ਤਾਂਘ ਨਾਲ ਉਡੀਕ ਕਰਦਾ ਹੈ। ਵੱਖ ਵੱਖ ਖੇਤਰਾਂ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਸ ਦਿਨ ਸਨਮਾਨ ਮਿਲਦੇ ਹਨ। ਅਧਿਆਪਕ ਅਤੇ ਸੰਸਥਾ ਦੇ ਹਰ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਇਸ ਦਿਨ ਸੰਸਥਾ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਪ੍ਰਤੀ ਸਨਮਾਨਿਤ ਕੀਤਾ ਜਾਂਦਾ ਹੈ। ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਮਾਸਟਰ ਜਗਸੀਰ ਸਿੰਘ ਵਿਧਾਇਕ ਹਲਕਾ ਭੁੱਚੋ ਮੰਡੀ ਸਨ, ਉਨ੍ਹਾਂ ਨਾਲ ਸੰਸਥਾ ਦੇ ਵਿਸ਼ੇਸ਼ ਸਹਿਯੋਗੀ ਸੀ੍ ਲਵ ਕੁਮਾਰ, ਸ੍ਰ ਅਮਰਜੀਤ ਸਿੰਘ ਅਤੇ ਹਰਫੂਲ ਸਿੰਘ ਭੁੱਲਰ ਵੀ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਗਾਇਨ ਨਾਲ ਕਰਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ। ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਕਾਲਜ ਮੈਨੇਂਜਮੈਂਟ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਸੰਸਥਾ ਦੇ ਡਾਇਰੈਕਟਰ ਐਡਮਿਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਕਾਲਜ਼ ਦੇ ਪਲੇਸਮੈਂਟ ਸੈੱਲ ਦੇ ਯਤਨਾਂ ਸਦਕਾ ਸੰਸਥਾ ਦੇ ਸਾਬਕਾ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਗੀਤ, ਕਵੀਸ਼ਰੀ, ਗਿੱਧਾ, ਭੰਗੜਾ, ਸ਼ੰਮੀ, ਹਰਿਆਣਵੀ ਨਾਚ ਅਤੇ ਨਵੇਂ ਨਵੇਂ ਲਿਬਾਸਾਂ ਨੂੰ ਪ੍ਰਦਰਸ਼ਿਤ ਕਰਦਾ ਫੈਂਸੀ ਡਰੈੱਸ ਸੋਅ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਾਈ ਕਰਕੇ ਆਪਣਾ, ਆਪਣੀ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਯਕੀਨ ਦਿਵਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਮੈਰਿਟ ਦੇ ਅਧਾਰ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਹਰੇਕ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰ ਸਕਦਾ ਹੈ। ਉਨ੍ਹਾਂ ਇਸ ਸਫ਼ਲ ਪ੍ਰੋਗਰਾਮ ਦੇ ਆਯੋਜਨ ਲਈ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਦੁਪਹਿਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਮਾਈਸਰਖਾਨਾ ਵਿਧਾਇਕ ਹਲਕਾ ਮੌੜ ਦੇ ਪਿਤਾ ਜੀ ਸਰਦਾਰ ਭਰਪੂਰ ਸਿੰਘ ਨੇ ਸ਼ਿਰਕਤ ਕੀਤੀ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ ਮੰਡੀ ਕਮ ਕੋਆਰਡੀਨੇਟਰ ਹਲਕਾ ਰਾਮਪੁਰਾ ਫੂਲ,ਆਮ ਆਦਮੀ ਪਾਰਟੀ ਵਰਕਰ ਸਵਰਨਜੀਤ ਕੌਰ, ਬੂਟਾ ਸਿੰਘ ਸੰਦੋਹਾ ਬਲਾਕ ਪ੍ਰਧਾਨ, ਜਗਸੀਰ ਸ਼ਰਮਾ ਬਲਾਕ ਪ੍ਰਧਾਨ, ਗੁਰਦੀਪ ਸਿੰਘ ਸਰਪੰਚ ਡਿੱਖ ਨਾਲ ਸਮੁੱਚੀ ਪੰਚਾਇਤ ਅਤੇ ਸੁਖਬੀਰ ਸਿੰਘ ਬਾਲਿਆਂਵਾਲੀ ਪਿੰਡ ਪ੍ਰਧਾਨ ਉਚੇਚੇ ਤੌਰ ਤੇ ਸਾਮਲ ਹੋਏ।ਇਸ ਤੋਂ ਇਲਾਵਾ ਸਿੱਖਿਆ ਜਗਤ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਵਿੱਚ ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਚਮਕੌਰ ਸਿੰਘ, ਪ੍ਰਿੰਸੀਪਲ ਚਰਨਜੀਤ ਸ਼ਰਮਾ, ਪ੍ਰਿੰਸੀਪਲ ਬੀਰਪਾਲ ਕੌਰ, ਮਾਸਟਰ ਜਗਸੀਰ ਸਿੰਘ ਢੱਡੇ, ਮਾਸਟਰ ਸੁਰਿੰਦਰ ਸਿੰਘ, ਮਾਸਟਰ ਅਮ੍ਰਿਤਪਾਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮੈਡਮ ਬਿੰਦੂ ਸ਼ਰਮਾ, ਮੈਡਮ ਕਰਨ ਮਾਨ ਅਤੇ ਮੈਡਮ ਸਤਿਬੀਰ ਕੌਰ ਸ਼ਾਮਲ ਹੋਏ।ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੁੱਚੇ ਪ੍ਰੈਸ ਨੁੰਮਾਇੰਦੇ, ਵਿਦਿਆਰਥੀਆਂ ਦੇ ਮਾਪੇ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੀ ਸਲਾਨਾ ਰਿਪੋਰਟ ਪੜ੍ਹੀ।ਇਸ ਤੋਂ ਬਾਅਦ ਸੰਸਥਾ ਦੇ ਵਿਦਿਆਰਥੀਆਂ, ਖਿਡਾਰੀਆਂ, ਅਧਿਆਪਕਾਂ , ਨਾਨ ਟੀਚਿੰਗ, ਦਰਜ਼ਾ ਚਾਰ ਮੁਲਾਜ਼ਮਾਂ, ਵੈਨ ਟਰਾਂਸਪੋਰਟਰਾਂ ਅਤੇ ਸਮੁੱਚੀ ਪ੍ਰੈਸ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਮੈਡਮ ਸਿੰਬਲਜੀਤ ਕੌਰ, ਖਜਾਨਚੀ ਮੈਡਮ ਪ੍ਰਸ਼ੋਤਮ ਕੌਰ ਅਤੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਨੇ ਪ੍ਰਬੰਧਕੀ ਕਮੇਟੀ ਦੇ ਨਾਲ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।ਇਸ ਮੌਕੇ ਕਨਵੀਨਰ ਦੇ ਤੌਰ ਤੇ ਪ੍ਰੋ. ਜਸਵਿੰਦਰ ਸਿੰਘ ਨੇ ਬਾਖੂਬੀ ਭੂਮਿਕਾ ਨਿਭਾਈ। ਇਨ੍ਹਾਂ ਦੇ ਨਾਲ- ਕੋ-ਕਨਵੀਨਰ ਦੇ ਤੌਰ ਤੇ ਪ੍ਰੋ. ਰਣਜੀਤ ਕੌਰ ਕੰਪਿਊਟਰ ਵਿਭਾਗ ਅਤੇ ਪ੍ਰੋ. ਮਨਪ੍ਰੀਤ ਕੌਰ ਬੀ.ਐਡ ਵਿਭਾਗ ਨੇ ਵੀ ਅਹਿਮ ਰੋਲ ਅਦਾ ਕੀਤਾ। ਇਸ ਤੋਂ ਇਲਾਵਾਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਦੇ ਹੋਏ, ਪ੍ਰੋ. ਰਾਜਵਿੰਦਰ ਸਿੰਘ ਨੇ ਆਪਣੇ ਸ਼ਬਦਾਂ ਰਾਹੀਂ ਸਮੁੱਚੇ ਪ੍ਰੋਗਰਾਮ ਨੂੰ ਬੰਨਕੇ ਰੱਖ ਦਿੱਤਾ ਜਿਸ ਨਾਲ ਸਮੁੱਚਾ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ, ਇਹਨਾ ਦੇ ਨਾਲ ਪ੍ਰੋ. ਰਾਜਵਿੰਦਰ ਕੌਰ ਅਤੇ ਸੀਨੀਅਰ ਪ੍ਰੋ. ਰਵਿੰਦਰ ਕੁਮਾਰ ਸ਼ਰਮਾਂ ਜੀ ਨੇ ਵੀ ਰੰਗ ਬੰਨਿਆਂ। ਇਸ ਮੌਕੇ ਪ੍ਰੋ. ਅਮਨਦੀਪ ਕੌਰ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਹਰਵਿੰਦਰ ਕੌਰ, (ਐਫ.ਟੀ ਵਿਭਾਗ), ਪ੍ਰੋ. ਗਗਨਦੀਪ ਕੌਰ, ਪ੍ਰੋ. ਮਨਿੰਦਰਪ੍ਰੀਤ ਕੌਰ, ਪ੍ਰੋ. ਰੁਪਿੰਦਰ ਕੌਰ (ਸਾਇੰਸ ਵਿਭਾਗ), ਮੁੱਖੀ ਨਰਸਿੰਗ ਵਿਭਾਗ ਪ੍ਰੋ. ਰਾਜਵੀਰ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਸੁਖਵੀਰ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਸਿਮਲਾ (ਨਰਸਿੰਗ ਵਿਭਾਗ), ਪ੍ਰੋ. ਜਗਜੀਤ ਸਿੰਘ, ਪ੍ਰੋ. ਕਿਰਨਖਾਨ, ਪ੍ਰੋ. ਕਰਨਵੀਰ ਸਿੰਘ, ਪ੍ਰੋ. ਅਰਸ਼ਦੀਪ ਕੌਰ, (ਅੰਗਰੇਜੀ ਵਿਭਾਗ) ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ ( ਮੈਥ ਵਿਭਾਗ), ਪ੍ਰੋ. ਸ਼ਾਮ ਲਾਲ, ਪ੍ਰੋ. ਹਰਮਦੀਪ ਕੌਰ, (ਪੰਜਾਬੀ ਵਿਭਾਗ), ਮੁੱਖੀ ਕਮਰਸ ਵਿਭਾਗ ਪ੍ਰੋ. ਹਰਸ਼ ਰਾਣੀ ਪ੍ਰੋ. ਅਮਨਦੀਪ ਕੌਰ, ਪ੍ਰੋ. ਕਿਰਨ ਕੌਰ, (ਕਾਮਰਸ ਵਿਭਾਗ) ਪ੍ਰੋ. ਅਮਨਦੀਪ ਸ਼ਰਮਾਂ, ਪ੍ਰੋ. ਵੀਰਇੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਕਿਰਨਜੋਤ (ਕੰਪਿਊਟਰ ਵਿਭਾਗ), ਪ੍ਰੋ. ਅੰਗਰੇਜ ਸਿੰਘ ਕੋਆਰਡੀਨੇਟਰ ਐਨ.ਐਸ.ਐਸ. ਵਿਭਾਗ, ), ਹਰਦੀਪ ਸਿੰਘ ਕੋਆਰਡੀਨੇਟਰ ਦੀ ਪੋਲਰ ਸਟਾਰ ਸਕੂਲ, ਐਡਮਿਨ ਬਲਾਕ ਦੇ ਸਵਰਾਜਦੀਪ ਕੌਰ, ਹਰਦੀਪ ਸਿੰਘ ਡਿੱਖ, ਹਰਵਿੰਦਰ ਸਿੰਘ ਸੂਚ ਅਤੇ ਜਸਵੀਰ ਸਿੰਘ, ਸਮੂਹ ਟਰਾਂਸਪੋਰਟ ਵਿਭਾਗ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੱਲਾ ਯੋਗਦਾਨ ਪਾਇਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *