ਮਾਮਲਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਾਈਵੇਟ ਕਲੀਨਿਕ ਦੇ ਉਦਘਾਟਨ ਦਾ 

Spread the love
ਫੱਤੂ ਢੀਂਗਾ 5 ਅਗਸਤ ਅਮਨਦੀਪ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਖਰਚ ਪਿੰਡ ਪੱਧਰੀ ਕੈਂਪ ਲਗਾ ਰਹੀ ਹੈ ਤੇ ਦੁਧਾਰੂ ਜਾਨਵਰਾਂ ਤੋਂ ਲੈ ਪਾਲਤੂ ਜਾਨਵਰਾਂ ਤੱਕ ਨੂੰ ਚੰਗੀਆਂ ਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਹਰ ਸਾਲ ਸਰਕਾਰੀ ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ ਤੇ ਹੋਰ ਲੋੜੀਂਦੇ ਸਟਾਫ਼ ਤੇ ਕਰੋੜਾਂ ਰੁਪਏ ਖਰਚ ਕਰਦੀ ਹੈ। ਪਰੰਤੂ ਕੁਝ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਅਫਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦਾ ਕੋਈ ਮੌਕਾ ਨਹੀ ਛੱਡਦੇ।  ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਸ਼ੂ ਪਾਲਣ ਵਿਭਾਗ ਕਪੂਰਥਲਾ ਦੇ ਮੌਜੂਦਾ ਡਿਪਟੀ ਡਾਇਰੈਕਟਰ ਡਾਕਟਰ ਰਜਿੰਦਰ ਪਾਲ ਸਿੰਘ ਵੱਲੋਂ ਇੱਕ ਪ੍ਰਾਈਵੇਟ ਡੌਕ ਕਲੀਨਿਕ ਦਾ ਉਦਘਾਟਨ ਕੀਤਾ ਗਿਆ।ਜੋ ਸਰਕਾਰ ਦੇ ਜ਼ਿਲੇ ਅੰਦਰ ਖੋਲੇ ਗਏ ਪੋਲੀਕਲੀਨਿਕ, ਹਸਪਤਾਲ, ਡਿਸਪੈਂਸਰੀਆਂ ਨੂੰ ਸਿੱਧੇ ਤੌਰ ਤੇ ਵਿਹਲੇ ਕਰਨ ਦੀ ਪਹਿਲ ਕਦਮੀ ਹੈ। ਉਦਘਾਟਨ ਸਮਾਰੋਹ ਵਿਚ ਹੋਰ ਵੀ ਬਹੁਤ ਸਾਰੇ ਮੌਜੂਦਾ ਵੈਟਰਨਰੀ ਅਫਸਰ ਤੇ ਇੰਸਪੈਕਟਰ ਨਜ਼ਰ ਆਏ ਜਿਥੋਂ ਮਿਲੀ ਭੁਗਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਇਥੇ ਇਹ ਦੱਸਣਯੋਗ ਹੈ ਕਿ ਕਪੂਰਥਲਾ ਦੇ ਪੋਲੀਕਲੀਨਿਕ ਵਿਚ ਵੱਡੇ ਪੱਧਰ ਤੇ ਕੁੱਤਿਆਂ ਦੇ ਟੈਸਟ ਬਾਹਰੋਂ ਪ੍ਰਾਈਵੇਟ ਲੈਬ ਵਾਲਿਆਂ ਤੋਂ ਕਰਵਾ ਮੋਟੇ ਕਮਿਸ਼ਨ ਵਸੂਲੇ ਜਾ ਰਹੇ ਹਨ ਤੇ ਕੁਝ ਵੈਟਰਨਰੀ ਅਫਸਰ ਹਜਾਰਾ ਰੁਪਏ ਨੋਨ ਪ੍ਰੈਕਟਿਸ ਭੱਤਾ ਸਰਕਾਰ ਤੋਂ ਲੈ ਚੋਰੀ ਛਿਪੇ ਸ਼ਹਿਰ ਅੰਦਰ ਆਪਣੇ ਕਲੀਨਿਕ ਚਲਾ ਰਹੇ ਹਨ।ਜੋ ਇੱਕ ਜਾਂਚ ਦਾ ਵਿਸ਼ਾ ਹੈ।ਇਸੇ ਤਰੀਕੇ ਨਾਲ ਕੁਝ ਸਾਲ ਪਹਿਲਾਂ ਸਰਕਾਰੀ ਤੰਤਰ ਨੂੰ ਖਰੀਦ ਸਰਕਾਰੀ ਸਿਵਲ ਹਸਪਤਾਲ ਨੂੰ ਨਕਾਰ ਬੰਦਿਆਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਕਲੀਨਕਾ ਨੂੰ ਉਤਸ਼ਾਹਿਤ ਕੀਤਾ ਗਿਆ ਸੀ । ਅੱਜ ਸਰਕਾਰੀ ਹਸਪਤਾਲ ਸੁਵਿਧਾਵਾਂ ਤੋਂ ਸੱਖਣੇ ਤੇ ਪ੍ਰਾਈਵੇਟ ਹਸਪਤਾਲ ਮਾਫ਼ੀਆ ਹਾਈ ਫਾਈ ਤੇ ਮਾਡਰਨ ਸੁਵਿਧਾਵਾਂ ਨਾਲ ਲੈਸ ਨਜ਼ਰ ਆਉਂਦਾ ਹੈ।ਇਹੋ ਜਿਹੇ ਅਫਸਰ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਆਉਂਦੇ ਪਸ਼ੂ ਪਾਲਕਾਂ ਨੂੰ ਪ੍ਰਾਈਵੇਟ ਬੰਦਿਆਂ ਦੇ ਵੱਸ ਪਾ ਮੋਟੇ ਕਮਿਸ਼ਨ ਵਸੂਲਦੇ ਹਨ।
          ਪ੍ਰੈੱਸ ਨੋਟ ਜਾਰੀ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਪਿਛਲੇ ਤਕਰੀਬਨ ਦੋ ਸਾਲ ਤੋਂ ਉਕਤ ਪਸ਼ੂ ਪਾਲਣ ਵਿਭਾਗ ਕਪੂਰਥਲਾ ਸਰਕਾਰੀ ਦਵਾਈਆਂ ਬਾਹਰ ਪ੍ਰਾਈਵੇਟ ਦੁਕਾਨਾਂ ਦੇ ਵੇਚਣ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਜਿਸ ਦੀ ਇਨਕੁਆਰੀ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਹੈ ਤੇ ਡਿਪਟੀ ਡਾਇਰੈਕਟਰ ਪਠਾਨਕੋਟ ਨੂੰ ਮੁੱਖ ਇਨਕੁਆਰੀ ਅਫਸਰ ਨਿਯੁਕਤ ਕੀਤਾ ਗਿਆ ਹੈ। ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਜਲਦ ਇਹ ਸਾਰਾ ਮਾਮਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਚੰੜੀਗੜ ਤੇ ਸਬੰਧਿਤ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *