ਮਿਲੀ-ਭੁਗਤ ਨਾਲ ਨਿਸ਼ਾਨਦੇਹੀ ਨਾ ਹੋਣ ਕਾਰਨ ਹੋਲੀ-ਹੋਲੀ ਵੇਚੀ ਜਾ ਰਹੀ ਨਗਰ ਕੋਸਲ ਦੀ ਜਮੀਨ ਸਮੇਤ ਹੋਰ ਕਈ ਮਾਮਲਿਆ ਦੀ ਲਿਸਟ ਹੋਈ ਲੰਮੀ, ਨਗਰ ਕੋਸਲ ਨੇ ਧਾਰੀ ਚੁੱਪੀ

Spread the love

ਪੰਜਾਬ ਦਾ ਖੁਲਾਸਾ ਸ਼੍ਰੀ ਮੁਕਤਸਰ ਸਾਹਿਬ, 10 ਨਵੰਬਰ (ਮਨਪ੍ਰੀਤ ਮੈਨੂੰ) – ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਕਾਰਨਾਮਿਆ ਨੂੰ ਤਕਰੀਬਨ ਹਰ ਕੋਈ ਜਾਣਦਾ ਹੈ ਅਤੇ ਮਿਲੀਭੁਗਤ ਕਰਕੇ ਕੰਮ ਕਰਨ ਨੂੰ ਪਹਿਲ੍ਹ ਦਿੰਦੇ ਆਮ ਹੀ ਦੇਖ ਜਾਂਦੇ ਹਨ ਪਰ ਫਿਰ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਜਾਂਦੀ। ਦੇਖਿਆ ਜਾਵੇ ਵੈਸੇ ਤਾਂ ਨਗਰ ਕੌਂਸਲ ਦਫਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਾ ਕੀਤੇ ਕੰਮਾਂ ਦੀ ਲਿਸਟ ਬਹੁਤ ਲੈਮੀ ਹੈ ਜੋਕਿ ਫਾਇਲਾਂ ‘ਚ ਧੁਲ ਛੱਕ ਰਹੀ ਹੈ, ਜਿਸ ਕਾਰਨ ਨਗਰ ਕੌਂਸਲ ਦਫਤਰ ਦੇ ਕੁਝ ਅਧਿਕਾਰੀ/ਕਰਮੀ ਮੁਫਤ ਦੀਆ ਤਨਖਾਹਾ ਲੈਂਦੇ ਪ੍ਰਤੀਤ ਹੋ ਰਹੇ ਹਨ । ਜੇਕਰ ਕੋਈ ਪੱਤਰਕਾਰ ਉਕਤ ਦਵਤਰ ਨਾਲ ਸਬੰਧਤ ਮੁੱਦਾ ਧਿਆਨ ‘ਚ ਲਿਆਉਂਦਾ ਹੈ ਤਾਂ ਤਦ ਵੀ ਕੋਈ ਕਾਰਵਾਈ ਨਹੀ ਕੀਤੀ ਜਾਦੀ। ਸ਼ਹਿਰ ‘ਚ ਕਈ ਥਾਵਾਂ ‘ਤੇ ਹੋ ਰਹੀ ਸ਼ਰੇਆਮ ਨਜਾਇਜ ਉਸਾਰੀ ਨਹੀ ਦਿਖਾਈ ਦੇ ਰਹੀ ਤਾਂ ਛੋਟੇ-ਮੋਟੇ ਕੰਮ ਕਿਵੇਂ ਦਿਖਾਈ ਦੇਣਗੇ ? ਇਸੇ ਕਾਰਨ ਹੀ ਨਗਰ ਕੌਂਸਲ ਦੀ ਜਮੀਨ ਵੀ ਮਿਲੀ-ਭੁਗਤ ਨਾਲ ਵੇਚੀ ਗਈ ਅਤੇ ਵੇਚੀ ਜਾ ਰਹੀ ਹੈ । ਬਿਨ੍ਹਾਂ ਨਕਸ਼ਾ ਪਾਸ ਰਹੀ ਹੈ । ਮਿਲੀ-ਭੁਗਤ ਨਾਲ ਨਗਰ ਕੈਸਲ ਦਫਤਰ ਵੱਲੋਂ ਮੱਝਾਂ-ਗਾਵਾਂ ਚਾਰਨ ਵਾਲੇ ਗੁੱਜਰਾ ਨੂੰ ਗਲੀ ‘ਤੇ ਹੀ ਕਬਜ਼ਾ ਕਰਵਾਇਆ ਹੋਇਆ ਹੈ। ਨਗਰ ਕੌਂਸਲ ਦਫਤਰ ਦੇ ਨਾਮ ‘ਤੇ ਜਮੀਨ ਦਰਜ ਹੋਏ ਨੂੰ 10 ਸਾਲਾ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਿਸ਼ਾਨ ਦੇਹੀ ਨਹੀਂ ਕਰਵਾਈ ਗਈ ਕਿਉਂਕਿ ਮਿਲੀ-ਭੁਗਤ ਨਾਲ ਵੇਚਿਆ ਜਾ ਸਕੇ ? ਸ਼ਹਿਰ ਦੇ ਮਲੋਟ ਰੋਡ ਅਤੇ ਬਠਿੰਡਾ ਰੋਡ ‘ਤੇ ਸ਼ਰੇਆਮ ਬਿਨ੍ਹਾਂ ਸ਼ਹਿਰ ਦੇ ਬਰਕੰਦੀ

ਰੋਡ ‘ਤੇ ਉਕਤ ਵਿਅਕਤੀਆਂ ਵੱਲੋਂ ਕੀਤਾ ਹੋਇਆ ਗਲੀ ‘ਤੇ ਕਬਜ਼ਾ ਫਿਰ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਿਹਾ ਨਗਰ ਕੋਸਲ ਦਫਤਰ ਕਰਵਾਏ ਸ਼ਹਿਰ ‘ਚ ਕਈ ਜਗ੍ਹਾ ‘ਤੇ ਦੁਕਾਨਾਂ ਦੀ ਉਸਾਰੀ ਹੋ ਪਾਰਕਿੰਗ ਦੀ ਜਗ੍ਹਾ ਛੱਡੇ ਦੁਕਾਨਾਂ ਦੀ ਉਸਾਰੀ ਕਰ ਲਈ ਗਈ ਅਤੇ ਜਦ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੈ ਤਾਂ ਗੋਗਲੂਆ ਤੋਂ ਮਿੱਟੀ ਝਾੜ੍ਹਣ ਲਈ ਆਮ ਦੁਕਾਨਦਾਰਾ ਸਮਾਨ ਚੁੱਕ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਕੱਚਾ ਉਦੇਕਰਨ ਰੋਡ ਤੋਂ ਪੰਜ ਦੁਕਾਨਾਂ ਦੀ ਉਸਾਰੀ ਹੋ ਰਹੀ ਹੈ। ਡੀਸੀ ਦਫਤਰ ਦੇ ਨਜ਼ਦੀਕ ਕੱਟੀ ਜਾ ਰਹੀ ਕਲੋਨੀ ਦੇ ਨਕਸ਼ੇ ‘ਚ ਬੈਕਸਾਇਡ ਬਾਈਪਾਸ ਦਿਖਾਇਆ ਗਿਆ ਹੈ ਜਦ ਕਿ ਉਕਤ ਜਗ੍ਹਾ ‘ਤੇ ਖੇਤ ਹਨ । ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਕਿਸੇ ਹੋਰ ਜਗ੍ਹਾ ਦਾ ਨਕਸ਼ਾ ਹੈ । ਇਸ ਮਾਮਲਿਆ ਸਬੰਧੀ ਕਈ ਵਾਰ ਖਬਰਾ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਕਾਫੀ ਸਮਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਗਈ । ਨਗਰ ਕੌਂਸਲ ਦੇ ਅਧਿਕਾਰੀਆ ਅਤੇ ਭ੍ਰਿਸ਼ਟਾਚਾਰੀਆਂ ਦੀ ਆਪਸੀ ਮਿਲੀ- ਭੁਗਤ ਦੇ ਚਰਚੇ ਆਮ ਹੀ ਹੋ ਰਹੇ ਹਨ ਪਰ ਇਸ ਦੀ ਗੂੰਜ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਅੱਜ ਤੱਕ ਵੀ ਨਹੀ ਪਹੁੰਚੀ ? ਪ੍ਰਸ਼ਾਸ਼ਨ ਦੇ ਕੁਝ ਅਧਿਕਾਰੀਆ ਨੂੰ ਬਣਦਾ ਹਿੱਸਾ ਸਮੇਂ ਸਿਰ ਪਹੁੰਚਾ ਦਿੱਤਾ ਜਾਂਦਾ ਹੈ ਜਾ ਫਿਰ ਵੀ ਕੰਨਾਂ ਤੱਕ ਅਵਾਜ ਨਹੀ ਪਹੁੰਚਦੀ, ਇਸ ਜਾਂਚ ਦਾ ਵਿਸ਼ਾ ਹੈ । ਇਸੇ ਤਰ੍ਹਾਂ ਨਗਰ ਕੌਂਸਲ ਦੀ ਹੱਦ ਬਰਕੰਦੀ ਰੋਡ ਸ਼ੈਲਰ ਦੇ ਕੋਲ ਮੱਝਾਂ-ਗਾਵਾਂ ਚਾਰਨ ਵਾਲੇ ਗੁੱਜਰ ਪਿਛਲੇ ਕਾਫੀ ਸਮੇਂ ਤੋਂ ਬੈਠੇ ਹਨ। ਉਨ੍ਹਾਂ ਵੱਲੋਂ ਗਲੀ ‘ਤੇ ਕਬਜ਼ਾ ਕਰਨ ਦੇ ਨਾਲ-ਨਾਲ ਜਦ ਆਪਣਾ ਮਾਲ ਡੰਗਰ ਬਾਹਰ ਸੜਕਾਂ ‘ਤੇ ਲੈ ਕੇ ਨਿਕਲਦੇ ਹਨ ਤਾਂ ਰਾਹਗੀਰਾ ਅਤੇ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ । ਇਸ ਦੇ ਨਾਮ ਹੀ ਮਾਲ-ਡੰਗਰ ਸੜਕ ਤੋਂ ਲੰਘ ਜਾਣ ਮਗਰੋਂ ਸੜ੍ਹਕਾਂ/ਗਲੀਆਂ ਦਾ ਹਾਲ ਗੋਹੇ, ਚਿੱਕੜ ਆਦਿ ਨਾਲ ਬਹੁਤ ਜਿਆਦਾ ਮਾੜ੍ਹਾ ਹੋ ਜਾਂਦਾ ਹੈ । ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਪੈਦਲ ਬਾਹਰ ਨਿਕਲਣਾ ਵੀ ਦੁੱਭਰ ਹੋ ਜਾਂਦਾ ਹੈ ਜਦ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਈ.ਓ ਮੁਕੇਸ਼ ਸਿਗਲਾਂ ਨੂੰ ਉਨ੍ਹਾਂ ਦੇ ਮੋਬਾਇਲ ਨੰਬਰ 94162-67106 ‘ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਮਾਮਲਿਆ ਵੱਲ ਖਾਸ ਤੌਰ ‘ਤੇ ਧਿਆਨ ਦੇ ਹੱਲ ਕੀਤਾ ਜਾਵੇ।

  • Related Posts

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਕ੍ਰਿਸ਼ਨ ਦੀਆਂ ਮਨਮੋਹਕ ਝਲਕੀਆਂ ਨਾਲ ਮੋਹਿਆ ਸਭ ਦਾ ਮਨ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

    Spread the love

    Spread the loveਕੁਰਾਲੀ 4ਸਤੰਬਰ (ਜਗਦੇਵ ਸਿੰਘ ) ਮੋਰਿੰਡਾ ਰੋਡ ਸਥਿਤ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਬੰਧਕ…

    Leave a Reply

    Your email address will not be published. Required fields are marked *