ਮੀਰੀ ਪੀਰੀ ਖਾਲਸਾ ਕਾਲਜੀਏਟ ਸੀ.ਸੈ. ਸਕੂਲ ਭਦੌੜ ਐੱਨ.ਐੱਸ. ਐੱਸ. ਕੈਂਪ ਸਫਲਤਾ ਪੂਰਨ ਸੰਪੰਨ ਹੋਇਆ

Spread the love

ਭਦੌੜ, 1 ਅਪ੍ਰੈਲ (ਬਲਵਿੰਦਰ ਆਜ਼ਾਦ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੀ ਸੰਸਥਾ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਸਕੱਤਰ ਵਿਦਿਆ ਇੰਜ. ਸੁਖਮਿੰਦਰ ਸਿੰਘ ਦੀ ਅਗਵਾਈ ਵਿਚ ਸਿਰਮੌਰ ਸੰਸਥਾ ਮੀਰੀ ਪੀਰੀ ਖ਼ਾਲਸਾ ਕਾਲਜੀਏਟ ਸੀ. ਸੈ. ਸਕੂਲ ਭਦੌੜ ਵਿਖੇ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਤ ਰੋਜ਼ਾ ਐਨ ਐਸ ਐਸ ਕੈਂਪ ਸਫਲਤਾ ਪੂਰਵਕ ਸੰਪੂਰਨ ਹੋਇਆ। ਜਿਸ ਵਿਚ ਪ੍ਰੋਗਰਾਮ ਅਫ਼ਸਰ ਸੁਖਪਾਲ ਸਿੰਘ ਨੇ ਦੱਸਿਆਂ ਕਿ ਕੈਂਪ ਦੀ ਸ਼ੁਰੂਆਤ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਉਸ ਤੋਂ ਬਾਅਦ ਵਲੰਟੀਅਰਜ ਨੇ ਆਏ ਹੋਏ ਮਹਿਮਾਨਾਂ  ਦਾ ਸਵਾਗਤ ਕੀਤਾ ਸਾਕਸ਼ੀ ਸਿੰਗਲਾ ਨੇ ਸਾਰੇ ਕੈਂਪ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਜਸਕਰਨ ਸਿੰਘ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ। ਇਸ ਮੌਕੇ ਬਾਬਾ ਹਰਪ੍ਰੀਤ ਸਿੰਘ (ਹੈਡ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਦੌੜ) ਬੀਬੀ ਹਰਵਿੰਦਰ ਕੌਰ (ਸਰਪੰਚ ਭਦੌੜ) ਅਤੇ ਸ.ਮਨਪ੍ਰੀਤ ਸਿੰਘ ਸਟੋਰਕੀਪਰ ਭਦੌੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਕੈਂਪ ਦੌਰਾਨ ਮੁਸਕਾਨ ਅਤੇ ਗੁਰਸ਼ਾਨ ਵੀਰ ਸਿੰਘ ਬੈਸਟ ਵਲੰਟੀਅਰ ਚੁਣੇ ਗਏ। ਨਛੱਤਰ ਕੌਰ ਅਤੇ ਸੁਖਬੀਰ ਕੌਰ ਬੈਸਟ ਕੈਂਪਰ ਦੀ ਚੋਣ ਹੋਈ ਅਤੇ ਸਾਕਸ਼ੀ ਸਿੰਗਲਾ ਦੀ ਬੈਸਟ ਰਿਪੋਰਟਰ ਵਜੋਂ ਚੋਣ ਕੀਤੀ ਗਈ। ਆਏ ਹੋਏ ਮਹਿਮਾਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿੱਤਾ। ਸੰਸਥਾ ਦੇ ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦਿੱਤੇ। ਉਨ੍ਹਾਂ ਕਿਹਾ ਕਿ ਐੱਨ. ਐੱਸ. ਐੱਸ. ਕੈਂਪ ਲਗਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਮਿਲ਼ ਕੇ ਸਹਿਯੋਗ ਨਾਲ ਕੰਮ ਕਰਨ ਦੀ ਭਾਵਨਾ ਅਤੇ ਦੇਸ਼ ਕੌਮ ਪ੍ਰਤੀ ਸਦਭਾਵਨਾ ਭਰਨਾ ਹੁੰਦਾ ਹੈ।ਇਸ ਮੌਕੇ ਪ੍ਰੋ. ਜਸਪ੍ਰੀਤ ਸਿੰਘਪ੍ਰੋ. ਹਰਦੀਪ ਕੌਰਪ੍ਰੋ.ਨੋਵਿਤਾ  ਪ੍ਰੋ.ਗਗਨਦੀਪ ਕੌਰਪ੍ਰੋ.ਸੁਖਦੀਪ ਸਿੰਘਸ. ਇਕਬਾਲ ਸਿੰਘ ਭੋਤਨਾਹਾਜਰ ਸਨ। l

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *