ਰਾਸ਼ਟਰ ਪੱਧਰੀ ਚੁਣੌਤੀ ਮੁਕਾਬਲੇ ‘ਚ ਸਲਾਈਟ ਦੀ ਟੀਮ ਨੇ ਸਰਵੋਤਮ 8 ‘ ਵਿੱਚ ਆਪਣਾ ਸਥਾਨ ਬਣਾਇਆ

Spread the love

ਲੌਂਗੋਵਾਲ, 1 ਅਪ੍ਰੈਲ (ਬਲਵਿੰਦਰ ਆਜ਼ਾਦ)- ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਸਲਾਈਟ (ਡੀਮਡ ਯੂਨਵਰਸਿਟੀ) ਦੀ ਟੀਮ ਐਮਟ ਨੇ ਭਾਰਤੀ ਵੈੱਬ ਬ੍ਰਾਊਜ਼ਰ ਵਿਕਾਸ ਚੁਣੌਤੀ ‘ਚ 434 ਟੀਮਾਂ ‘ਚੋਂ ਪਹਿਲੀਆਂ 8 ਟੀਮਾਂ ‘ਚ ਆਪਣਾ ਸਥਾਨ ਬਣਾ ਕੇ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ।

ਇਹ ਰਾਸ਼ਟਰ ਪੱਧਰੀ ਚੁਣੌਤੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਤਕਨਾਲੋਜੀ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਇਕ ਸੁਰੱਖਿਅਤ ਅਤੇ ਦੇਸ਼ੀ ਵੈੱਬ ਬ੍ਰਾਊਜ਼ਰ ਤਿਆਰ ਕਰਨਾ ਹੈ ਜੋ ਆਤਮ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਪ੍ਰੋ. ਏ. ਐੱਸ. ਅਰੋੜਾ ਅਤੇ ਡਾ. ਜਗਦੀਪ ਸਿੰਘ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ ਮਾਰਗਦਰਸ਼ਨ ਹੇਠ ਇਸ ਟੀਮ ਨੇ ਇਕ ਨਵਾਂ, ਸੁਰੱਖਿਅਤ ਅਤੇ ਹੁਨਰਮੰਦ ਵੈੱਬ ਬ੍ਰਾਊਜ਼ਰ ਡਿਜ਼ਾਈਨ ਕੀਤਾ। ਉਨ੍ਹਾਂ ਦੀ ਇਸਮਹੱਤਵਪੂਰਨ ਉਪਲੱਬਧੀ ਨੂੰ ਰੇਲ ਭਵਨ ਨਵੀਂ ਦਿੱਲੀ ‘ਚ ਸਨਮਾਨ ਮਿਲਿਆ। ਜਿੱਥੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਜੇਤੂਆਂ ਦਾ ਐਲਾਨ ਕਰਦਿਆਂ ਉਨ੍ਹਾਂ ਦੀ ਤਕਨੀਕੀ ਨਿਪੁੰਨਤਾ ਅਤੇ ਭਾਰਤ ਦੀ ਡਿਜੀਟਲ ਆਤਮਨਿਰਭਰਤਾ ‘ਚ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਡਾਟਾ ਸੁਰੱਖਿਆ, ਡਿਜੀਟਲ

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *