ਲਾਇਨਜ਼ ਕਲੱਬ ਫ਼ਰੀਦਕੋਟ ਨੇ ਲਗਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਖੂਨਦਾਨ ਕੈਂਪ

Spread the love
ਫ਼ਰੀਦਕੋਟ, 18 ਅਗਸਤ (   )-ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਵਾਸਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਮਲਟੀਪਲ ਪੀ.ਆਰ.ਓ. ਲੁਕੇਂਦਰ ਸ਼ਰਮਾ ਨੇ 114ਵੀਂ ਵਾਰ ਖੂਨਦਾਨ ਕੀਤਾ। ਉਨ੍ਹਾਂ ਖੂਨਦਾਨ ਦੀ ਮਹੱਤਤਾ ਦੱਸ ਕੇ ਅਪੀਲ ਕੀਤੀ ਕਿ ਕੀਮਤੀ ਜਾਨਾਂ ਬਚਾਉਣ ਵਾਸਤੇ ਸਾਨੂੰ ਸਭ ਨੂੰ ਡਾਕਟਰ ਸਾਹਿਬਾਨ ਦੀ ਸਲਾਹ ਅਨੁਸਾਰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਰੀਜ਼ਨ ਚੇਅਰਮੈਨ ਦਯਾ ਸਿੰਘ, ਕਲੱਬ ਮੈਂਬਰਾਂ ’ਚੋਂ ਧੀਰਜ ਧਵਨ, ਮੋਹਿਤ ਗੁਪਤਾ, ਸਚਿਨ ਕਾਲੜਾ, ਸੰਜੀਵ ਅਰੋੜਾ, ਦਵਿੰਦਰ ਸਿੰਘ ਮਾਸਟਰ ਵਰਲਡ, ਬਿਕਮਜੀਤ ਸਿੰਘ ਢਿੱਲੋਂ, ਐਡਵੋਕੇਟ ਅਨੁਜ ਗੁਪਤਾ, ਚੰਦਨ ਕੱਕੜ, ਲੈਕਚਰਾਰ ਹਰਜੀਤ ਸਿੰਘ, ਕਲੱਬ ਸਹਿਯੋਗੀਆਂ ’ਚ ਸ਼ਾਮ ਸ਼ਰਮਾ, ਸੌਰਵ ਧੀਂਗੜਾ, ਨਵਕਿਰਨਜੀਤ ਸਿੰਘ, ਰਾਹੁਲ ਨਰੂਲਾ, ਐਡਵੋਕੇਟ ਗਗਨ ਸੁਖੀਜਾ, ਅਨਿਲ ਕੁਮਾਰ, ਰਾਕੇਸ਼ ਕਟਾਰੀਆ, ਹਰਸ਼ਦੀਪ, ਰਵਿੰਦਰ ਸਿੰਘ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਸੀਨੀਅਰ ਆਗੂ ਮਦਨ ਮੁਖੀਜਾ, ਕੇ.ਪੀ. ਸਿੰਘ ਸਰਾਂ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ  ਕੀਤਾ। ਇਸ ਮੌਕੇ ਡਾ.ਰੁਚੀ ਅਤੇ ਉਨ੍ਹਾਂ ਦੀ ਟੀਮ ਨੇ ਖੂਨਦਾਨ ਇਕੱਤਰ ਲਈ ਸੇਵਾਵਾਂ ਦਿੱਤੀਆਂ। ਅੰਤ ’ਚ ਮੋਹਿਤ ਗੁਪਤਾ ਨੇ ਖੂਨਦਾਨ ਕਰਨ ਪਹੁੰਚੇ ਸਾਰੇ ਕਲੱਬ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਫ਼ੋਟੋ:-ਲਾਇਨ ਕਲੱਬ ਫ਼ਰੀਦਕੋਟ ਵੱਲੋਂ ਲਗਾਏ ਕੈਂਪ ’ਚ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਲਾਇਨ ਆਗੂ ਲੁਕੇਂਦਰ ਸ਼ਰਮਾ, ਮੋਹਿਤ ਗੁਪਤਾ, ਬਿਕਰਮਜੀਤ ਸਿੰਘ ਢਿੱਲੋਂ, ਮਦਨ ਮੁਖੀਜਾ, ਚੰਦਨ ਕੱਕੜ, ਕੇ.ਪੀ.ਸਿੰਘ ਸਰਾਂ ਅਤੇ ਹੋਰ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *