ਵਿਸਾਖੀ ਦਾ ਮੇਲਾ ਪੰਜਾਬੀਆਂ ਦੀ ਜਾਨ ।।

Spread the love

ਪੱਕ ਪਈਆਂ ਕਣਕਾਂ ਲੁਕਾਠ ਰੱਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਵਿਸਾਖੀ ਦਾ ਮੇਲਾ ਪੰਜਾਬੀਆਂ ਦੀ ਜਾਨ ਹੈ। ਇਸ ਮੇਲੇ ਦਾ ਸੰਬੰਧ ਹਾੜੀ ਦੀ ਫ਼ਸਲ ਨਾਲ ਹੈ। ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਪੱਕੀ ਫਸਲ ਵੇਖ ਕੇ ਜੱਟ ਖ਼ੁਸ਼ੀ ਵਿੱਚ ਭੰਗੜੇ ਪਾਉਣ ਲੱਗਦਾ ਹੈ ਤੇ ਢੋਲ ਦੀ ਅਵਾਜ਼ ਤੇ ਨੱਚਦਾ-ਟੱਪਦਾ ਗੀਤਗਾਉਂਦਾਮੇਲੇ ਨੂੰ ਤੁਰ ਪੈਂਦਾ ਹੈ।ਵਿਸਾਖੀ ਦਾ ਮੇਲਾ 13 ਅਪਰੈਲ ਨੂੰ ਭਾਰਤ ਵਿੱਚ ਥਾਂ-ਥਾਂ ਲੱਗਦਾ ਹੈ। ਇਹ ਮੇਲਾ ਹਾੜ੍ਹੀ ਦੀ ਫ਼ਸਲ ਪੱਕਣ ‘ਤੇ ਮਨਾਇਆ ਜਾਂਦਾ ਹੈ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਹੈ। ਬਹੁਤ ਸਾਰੇ ਬੱਚੇ, ਬੁੱਢੇ ਤੇ ਨੌਜਵਾਨ ਮੇਲਾ ਵੇਖਣ ਲਈ ਜਾ ਰਹੇ ਹੁੰਦੇ ਹਨ ਅਤੇ ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾਏ ਹੁੰਦੇ ਹਨ ਕੁਝ ਕਿਸਾਨਾਂ ਨੂੰ ਵਾਢੀ ਦਾ ਸ਼ਗਨ ਕਰਦਿਆਂ ਵੀ ਵੇਖਿਆ ਜਾਂਦਾ ਹੈ ਉਨ੍ਹਾਂ ਦੀ ਪਕੀ ਹੋਈ ਕਣਕ ਇਸ ਤਰ੍ਹਾਂ ਵਿਖਾਈ ਦਿੰਦੀ ਸੀ, ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ ਵਿਸਾਖੀ ਦਾ ਸੰਬੰਧ ਕੁਝ ਇਤਿਹਾਸਕ ਘਟਨਾਵਾਂ ਨਾਲ ਵੀ ਹੈ। ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ 1919 ਈ. ਨੂੰ ਜ਼ਾਲਮ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਵਿਖੇ ਗੋਲੀਆਂ ਚਲਾ ਕੇ ਸੈਂਕੜੇ ਨਿਹੱਥੇ ਵਿਖਾਈ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਮੇਲੇ ਦਾ ਦ੍ਰਿਸ਼ ਬੜਾ ਦਿਲ-ਖਿੱਚਵਾਂ ਸੀ। ਚਹੁੰ ਪਾਸਿਓ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਅਵਾਜ਼ ਸੁਣਾਈ ਦਿੰਦੀ ਹੈ ਆਲੇ-ਦੁਆਲੇ ਮਠਿਆਈਆਂ, ਖਿਡੌਣਿਆਂ ਤੇ ਹੋਰ ਕਈ ਦੁਕਾਨਾਂ ਸਜੀਆਂ ਹੁੰਦੀਆ ਹਨ ਥਾਂ-ਥਾਂ ਤੇ ਜੱਟਾਂ ਨੂੰ ਭੰਗੜੇ ਪਾਉਂਦੇ, ਤੇ ਬੋਲੀਆਂ ਪਾਉਂਦੇ ਹੋਏ ਦਿਖਾਈ ਦਿੰਦੇ ਹਨ ਇੰਨੇ ਨੂੰ ਸੂਰਜ ਛਿਪਣ ਲੱਗਾ ਤੇ ਲੋਕ ਆਪਣੇ ਘਰਾਂ ਨੂੰ ਚੱਲ ਪਏ।  ਵਿਸਾਖੀ ਦਾ ਮੇਲਾ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ। ਇਹ ਮੇਲਾ ਸਾਡਾ ਮਨ – ਪ੍ਰਚਾਵਾ ਤਾਂ ਕਰਦਾ ਹੀ ਹੈ ਨਾਲੇ ਸਾਨੂੰ ਖ਼ੁਸ਼ੀਆਂ ਅਤੇ ਖੇੜੇ ਵੀ ਬਖ਼ਸ਼ਦਾ ਹੈ ਸਾਨੂੰ ਸਾਰੇ ਮੇਲੇ ਅਤੇ ਤਿਉਹਾਰ ਪਿਆਰ, ਸਤਿਕਾਰ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *