ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੱਤਰਕਾਰ ਸੁਖਪਾਲ ਸਿੰਘ ਢਿਲੋ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

Spread the love

ਸ਼੍ਰੀ ਮੁਕਤਸਰ ਸਾਹਿਬ, 24 ਜੂਨ ()- ਪਿਛਲੇਂ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਢਿੱਲੋ ਦੀ ਮੌਤ ਹੋਣ ਤੇ ਜਿਲੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਲ੍ਹਾ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਦੱਸਿਆ ਕਿ ਉਹ ਪੱਤਰਕਾਰ ਸੁਖਪਾਲ ਢਿੱਲੋਂ ਨੂੰ ਪਿਛਲੇ 25-30 ਸਾਲਾਂ ਤੋਂ ਜਾਣਦੇ ਸਨ। ਉਹਨਾਂ ਦੀ ਸੱਭਿਆਚਾਰਕ ਖੇਤਰ ਅਤੇ ਪੱਤਰਕਾਰੀ ਖੇਤਰ ਵਿੱਚ ਸਮਾਜ ਨੂੰ ਵਡਮੁੱਲੀ ਦੇਣ ਹੈ। ਉਹ ਇੱਕ ਨੀਡਰ ਇਮਾਨਦਾਰ ਸੂਝਵਾਨ ਅਤੇ ਮਿਹਨਤੀ ਪੱਤਰਕਾਰ ਸਨ। ਡਾ. ਨਰੇਸ਼ ਪਰੂਥੀ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨਿਰਧਨ ਵਿਦਿਆਰਥੀ ਵਿਕਾਸ ਸਭਾ (ਰਜਿ.) ਦੇ ਪ੍ਰਧਾਨ ਵਰਿੰਦਰ ਪਾਲ ਗਲੋਰੀ, ਬੂਟਾ ਰਾਮ ਕਮਰਾ, ਇੰਦਰਜੀਤ ਬਾਂਸਲ, ਜਸਪ੍ਰੀਤ ਸਿੰਘ ਪ੍ਰਧਾਨ ਮੁਕਤਸਰ ਵੈਲਫੇਅਰ ਕਲੱਬ, ਨਰਿੰਦਰ ਪੰਮਾ ਸੰਕਲਪ ਐਜੂਕੇਸ਼ਨ ਸੁਸਾਇਟੀ, ਰਿਟਾਇਰ ਪ੍ਰਿੰਸੀਪਲ ਮਾਸਟਰ ਜਸਪਾਲ ਸਿੰਘ, ਦੀਪਕ ਗਰਗ ਜੈ ਬਾਬਾ ਦੀ ਬਲੱਡ ਸੇਵਾ ਸੁਸਾਇਟੀ, ਮਾਨਵਤਾ ਫਾਊਂਡੇਸ਼ਨ ਰਜਿੰਦਰ ਪ੍ਰਸਾਦ, ਪ੍ਰਿੰਸੀਪਲ ਗੋਪਾਲ ਸਿੰਘ, ਸਰਬਜੀਤ ਸਿੰਘ ਦਰਦੀ ਬਿਰਧ ਆਸ਼ਰਮ ਵੈਲਫੇਅਰ ਸੁਸਾਇਟੀ, ਮਿੰਕਲ ਬਜਾਜ, ਦੀਪਕ ਗਰਗ, ਬੂਟਾ ਰਾਮ ਕਮਰਾ, ਸੰਜੀਵ ਕੁਮਾਰ ਟਿੰਕੂ, ਆਦੀ ਨੇ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

  • Related Posts

    ਸਮਰਾਲਾ ‘ਚ ਪਹਿਲਾ ਵਿਸ਼ਾਲ ਗੁਰਮਤਿ ਸਮਾਗਮ 13 ਤੇ 14 ਜੁਲਾਈ ਨੂੰ, ਸੰਤ ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ ਸੰਗਤਾਂ ਨੂੰ ਕਰਨਗੇ ਨਿਹਾਲ

    Spread the love

    Spread the loveਸਮਰਾਲਾ, 12 ਜੁਲਾਈ (ਮੁਕੇਸ਼ ਵਰਮਾ) ਸਮਰਾਲਾ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ 13 ਅਤੇ 14 ਜੁਲਾਈ 2026 ਨੂੰ ਸਰਕਾਰੀ ਕੰਨਿਆ ਸਕੂਲ ਸਮਰਾਲਾ (ਲੁਧਿਆਣਾ) ਨੇੜੇ ਸੰਘੂ…

    ਤਿੰਨ ਬੱਸਾਂ ਨੂੰ ਝੰਡੀ ਦੇਕੇ ਸ਼੍ਰੀ ਅਮਿ੍ਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਰਵਾਨਾਂ 

    Spread the love

    Spread the love ਘਨੌਰ 12 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਰਾਜਪੁਰਾ ਦੇ ਪਿੰਡ ਫਰੀਦਪੁਰ, ਹੁਲਕਾ, ਕਲੋਲੀ, ਤੋਂ ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ…

    Leave a Reply

    Your email address will not be published. Required fields are marked *