ਸ਼ਰਾਬ ਪੀਣ ਦੇ ਸ਼ੌਕੀਨਾ ਲਈ ਸੁਨਿਹਰੀ ਮੌਕਾ- ਠੇਕਿਆਂ ਤੇ ਲੱਗ ਗਈ ਸ਼ਰਾਬ ਦੀ ਵੱਡੀ ਸੇਲ- ਸਿਰਫ 4 ਦਿਨ ਬਾਕੀ

Spread the love

1 ਅਪ੍ਰੈਲ ਤੋਂ ਸ਼ਰਾਬ ਦੀਆ ਕੀਮਤਾਂ ਵਿੱਚ ਹੋਵੇਗਾ ਭਾਰੀ ਵਾਧਾ –

ਅੰਮ੍ਰਿਤਸਰ 27 ਮਾਰਚ(ਦਿਨੇਸ਼ ਸੋਨੀ )

ਪੰਜਾਬ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਸੁਨਹਿਰੀ ਮੌਕਾ ਸਸਤੇ ਰੇਟਾਂ ਤੇ ਠੇਕਿਆਂ ਤੇ ਮਿਲ ਰਹੀ ਹੈ ਸ਼ਰਾਬ-

ਨਵੇ ਮਾਲੀ ਸਾਲ 2025- 26 ਦੀ ਸ਼ੁਰੂਆਤ ਤੋਂ ਪਹਿਲਾਂ ਠੇਕਿਆਂ ਤੇ ਲਾਗਤ ਮੁੱਲ ਤੇ ਹੀ ਸ਼ਰਾਬ ਵੇਚੀ ਜਾ ਰਹੀ ਹੈ 31 ਮਾਰਚ ਆਉਣ ਵਿੱਚ  ਲਗਭਗ ਪੰਜ ਦਿਨ ਬਾਕੀ ਹਨ ਅਤੇ ਇਹਨਾਂ ਪੰਜ ਦਿਨਾਂ ਦੇ ਵਿੱਚ ਪੁਰਾਣੇ ਠੇਕੇਦਾਰਾਂ ਵੱਲੋਂ ਆਪਣੇ ਲਾਗਤ ਮੁੱਲ ਤੇ ਹੀ ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੇ ਰੇਟਾਂ ਤੇ ਸ਼ਰਾਬ ਦਿੱਤੀ ਜਾ ਰਹੀ ਹੈ। ਦਰਅਸਲ ਮੌਜੂਦਾ ਠੇਕੇਦਾਰਾਂ ਵੱਲੋਂ 31 ਮਾਰਚ ਤੋਂ ਪਹਿਲਾਂ ਆਪਣਾ ਸਟੋਕ ਕਲੀਅਰ ਕੀਤਾ ਜਾ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਦੇ ਬਹੁਤੇ ਖੇਤਰਾਂ ਦੇ ਵਿੱਚ ਪੁਰਾਣੇ ਠੇਕੇਦਾਰਾਂ ਨੂੰ ਇਸ ਵਾਰ ਠੇਕੇ ਹਾਸਿਲ ਕਰਨ ਦਾ ਮੌਕਾ ਪ੍ਰਾਪਤ ਨਹੀਂ ਹੋਇਆ ਜਿਸ ਕਾਰਨ ਉਹਨਾਂ ਵੱਲੋਂ ਸਰਕਾਰੀ ਹਦਾਇਤਾਂ ਦੇ ਅਨੁਸਾਰ ਆਪਣਾ ਸਟੋਕ ਕਲੀਅਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਵਿਅਕਤੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਸ਼ਰਾਬ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਦੇ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਫੰਕਸ਼ਨ ਹੈ ਤਾਂ ਉਸ ਨੂੰ ਵੀ ਸਸਤੇ ਰੇਟਾਂ ਵਿੱਚ ਸ਼ਰਾਬ ਮਿਲ ਜਾਵੇਗੀ ਗੌਰਤਲਬ ਹੈ ਕੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਲਗਭਗ 10,350 ਕਰੋੜ ਦਾ ਟੀਚਾ ਐਕਸਾਈਜ਼ ਡਿਊਟੀ ਰਾਹੀਂ ਠੇਕੇਦਾਰਾਂ ਪਾਸੋਂ ਲੈਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਕਾਰਨ ਸਾਲ 2025-26 ਦੌਰਾਨ ਸ਼ਰਾਬ ਦੇ ਰੇਟਾਂ ਵਿੱਚ ਵੱਡਾ ਵਾਧਾ ਹੋਣ ਜਾ ਰਿਹਾ ਹੈ ਅਤੇ ਇਹ ਸਾਰਾ ਭਾਰ ਸ਼ਰਾਬ ਦੇ ਸ਼ੌਕੀਨਾਂ ਦੇ ਮੋਢਿਆਂ ਤੇ ਪਵੇਗਾ ਅਤੇ ਇਹ ਜੋ ਪੈਸਾ ਇਕੱਠਾ ਹੋਵੇਗਾ ਉਸ ਨੂੰ ਪੰਜਾਬ ਦੀ ਪ੍ਰਗਤੀ ਤੇ ਖਰਚਿਆ ਜਾਵੇਗਾ।

                                                                           

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *