ਸ਼ਿਕਾਗੋ ਕਿਸਾਨ ਕਰੈਡਿਟ ਕੰਪਨੀ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਿਆ ,ਪਰਚੇ ਦਰਜ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਸੁੱਤਾ ਪਿਆ : ਚੇਅਰਮੈਨ ਗੁਰਭੇਜ ਸਿੰਘ ਸੰਧੂ

Spread the love
ਬਠਿੰਡਾ6 ਜੁਲਾਈ(ਐੱਸ ਐੱਸ ਰਾਹੀ): ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਦਾ ਟੈਗ ਲਗਾ ਕੇ ਜਿੱਥੇ ਅਨੇਕਾਂ ਕੰਪਨੀਆਂ ਨੇ ਵੱਖ ਵੱਖ ਸ਼ਹਿਰਾਂ ਵਿਚ ਦਫਤਰ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਉੱਥੇ ਚਿੱਟਫੰਡ ਕੰਪਨੀ ‘ ਸ਼ਿਕਾਗੋ ਕਿਸਾਨ ਕਰੈਡਿਟ ‘ ਦੇ ਮਾਲਕ ਗਗਨਦੀਪ ਸਿੰਘ , ਹਰਜੀਤ ਕੌਰ ਦਲਜੀਤ ਸਿੰਘ , ਦਵਿੰਦਰ ਕੌਰ ਅਤੇ ਗੁਲਜ਼ਾਰ ਸਿੰਘ ਨੇ ਵੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦਫਤਰ ਬਣਾ ਕੇ ਵੱਧ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਨੂੰ ਬੁਰੀ ਤਰਾਂ ਲੁੱਟਿਆ ਅਤੇ ਜਦੋ ਹੁਣ ਪੈਸੇ ਵਾਪਿਸ ਕਰਨ ਦਾ ਸਮਾਂ ਆਇਆ ਤਾ ਦਫਤਰ ਬੰਦ ਕਰਕੇ ਆਪਣੇ ਫੋਨ ਵੀ ਬੰਦ ਕਰ ਲਏ  ! ਪੀੜ੍ਹਤ ਲੋਕ ਆਪਣਾ ਪੈਸੇ ਵਾਪਿਸ ਲੈਣ ਲਈ ਦਰ ਦਰ  ਦੀਆ ਠੋਕਰਾਂ ਖਾਣ ਤੋਂ ਬਾਅਦ ਪਿਛਲੇ ਦਿਨੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ  ਪੰਜਾਬ ਕੋਲ ਫਰਿਆਦ ਲੈ ਕੇ ਪਹੁੰਚੇ ਤਾਂ ਜਥੇਬੰਦੀ ਦੇ ਆਗੂਆਂ ਨੇ ਸੰਘਰਸ਼ ਕਰਕੇ ਪੰਜਾਬ ਪੁਲਿਸ਼ ਕੋਲ ਦਰਖ਼ਾਸਤ ਦੇ ਕੇ ਇੱਕ ਪਰਚਾ ਨਾਬਰ 0125 ਮਿਤੀ 14-08-2024 ਨੂੰ ਥਾਣਾ ਰਣਜੀਤ ਐਵੇਨਿਊ ਅਮ੍ਰਿਤਸਰ  ਵਿਖੇ ਦਰਜ ਕਰਵਾਇਆ ਜਦੋ ਕਿ ਇੱਕ ਹੋਰ ਪਰਚਾ ਅੰਮ੍ਰਿਤਸਰ ਦੇ ਹੀ ਥਾਣਾ ਬੀ ਡਵੀਜਨ ਵਿਚ FIR ਨਾਬਰ 312 ਜੋ ਕਿ ਮਿਤੀ 03-10-2023 ਵਿਚ ਦਰਜ ਹੈ  ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ! ਚੇਅਰਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਕੰਪਨੀ ਦੀ ਲੁੱਟ ਦੇ ਸੰਬੰਧ ਵਿਚ ਅਤੇ ਪਰਚੇ ਸੰਬੰਧੀ ਯੋਗ ਕਾਰਵਾਈ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਪੁਵਾਉਂਣ ਲਈ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ , ਮਾਨਯੋਗ DGP ਪੰਜਾਬ ਅਤੇ ਪੰਜਾਬ ਦੇ ਸਾਰੇ ਜਿਲਿਆ ਦੇ SSP ਨੂੰ ਪੱਤਰ ਲਿਖੇ ਹਨ ਤਾ ਜੋ ਗਰੀਬ ਅਤੇ ਭੋਲੇ ਭਾਲੇ ਲੋਕ ਦੇ ਖੂਨ ਪਸੀਨੇ ਦੀ ਕਮਾਈ ਵਾਪਿਸ ਉਹਨਾਂ ਦੇ ਹੱਥਾਂ ਵਿਚ ਵਾਪਿਸ ਦਿਵਾਈ ਜਾ ਸਕੇ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *