ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਪੋਕਸੋ ਐਕਟ ਬਾਰੇ ਕੀਤਾ ਜਾਗਰੂਕ- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ

Spread the love

ਸ੍ਰੀ ਮੁਕਤਸਰ ਸਾਹਿਬ, 04 ਜੁਲਾਈ ()- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ (ਆਈ ਏ ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ੍ਰੀ ਮੁਕਤਸਰ ਸਾਹਿਬ ਅਤੇ ਗਠਿਤ ਟੀਮ ਵੱਲੋਂ ਲਿਟਲ ਫਲਾਵਰ ਕੋਨਵੈਂਟ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਕੂਲ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੌਕੇ ਏ.ਆਰ.ਟੀ.ਓ ਸੁਰਿੰਦਰ ਗੌਇਲ ਅਤੇ ਚੈਕਿੰਗ ਟੀਮ ਦੁਆਰਾ 21 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ: ਸ਼ਿਵਾਨੀ ਨਾਗਪਾਲ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਿਚਤ ਕਰਨ ਲਈ ਅਤੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਸਾਰੇ ਸਕੂਲ ਵੈਨਾਂ ਦੇ ਡਰਾਇਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਹਦਾਇਤ ਵੀ ਕੀਤੀ ਗਈ ਜੋ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਨੂੰ ਪੂਰਾ ਨਹੀਂ ਕਰਨਗੇ ਉਹਨਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲੀ ਵੈਨਾਂ ਦੇ ਡਰਾਇਵਰਾ ਨੂੰ ਦੱਸਿਆ ਗਿਆ ਕਿ ਇਸ ਪਾਲਿਸੀ ਤਾਹਿਤ ਬੱਸ ਦੇ ਪਿੱਛੇ ਅਤੇ ਅੱਗੇ ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ ਹੈ। ਜੇਕਰ ਇਹ ਕਿਰਾਏ ’ਤੇ ਲਈ ਗਈ ਬੱਸ ਹੈ, ਤਾਂ “ਔਨ ਸਕੂਲ ਡਿਊਟੀ ਸਪੱਸ਼ਟ ਤੌਰ ’ਤੇ ਦਰਸਾਇਆ ਜਾਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਫਸਟ-ਏਡ-ਬਾਕਸ ਹੋਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਸੀਸੀਟੀਵੀ ਕੈਮਰਾ ਹੋਣਾ ਲਾਜ਼ਮੀ ਹੈ। ਬੱਸ ਦੀਆਂ ਖਿੜਕੀਆਂ ਨੂੰ ਹੋਰੀਜ਼ੈਂਟਲ ਗਰਿੱਲਾਂ ਨਾਲ ਫਿੱਟ ਕੀਤਾ ਜਾਣਾ ਲਾਜ਼ਮੀ ਹੈ। ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਬੱਸ ’ਤੇ ਸਕੂਲ ਦਾ ਨਾਮ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਥਾਰਟੀ ਦਾ ਫ਼ੋਨ ਨੰਬਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਬੱਸ ਦੇ ਦਰਵਾਜ਼ੇ ਭਰੋਸੇਯੋਗ ਤਾਲੇ ਨਾਲ ਫਿੱਟ ਕੀਤੇ ਜਾਣੇ ਲਾਜ਼ਮੀ ਹੈ। ਸਕੂਲ ਬੱਸ ਵਿੱਚ ਸਪੀਡ ਗਵਰਨਰ ਲਗਾਇਆ ਜਾਣਾ ਲਾਜ਼ਮੀ ਹੈ। ਸਕੂਲ ਬੱਸ ਦੀ ਬਾਡੀ ਪੀਲੇ ਰੰਗ ਦੀ ਹੋਣੀ ਲਾਜ਼ਮੀ ਹੈ। ਸਕੂਲੀ ਬੈਗਾਂ ਨੂੰ ਸੁਰੱਖਿਅਤ ਰੱਖਣ ਲਈ, ਸੀਟਾਂ ਦੇ ਹੇਠਾਂ ਇੱਕ ਜਗਾ ਫਿੱਟ ਹੋਣੀ ਲਾਜ਼ਮੀ ਹੈ। ਵਾਹਨ ਸੜਕ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕ ਸਾਲਾਨਾ ਫਿਟਨੈਸ ਸਰਟੀਫਿਕੇਟ ਲੈ ਕੇ ਜਾਣਾ ਲਾਜ਼ਮੀ ਹੈ। ਸਕੂਲੀ ਬੱਸਾਂ ਦਾ ਬੀਮਾ ਲਾਜ਼ਮੀ ਹੈ। ਸਕੂਲ ਬੱਸ ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਲਾਜ਼ਮੀ ਹੈ। ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹਰ ਵਾਹਨ, ਬੱਸ, ਵੈਨ ਜਾਂ ਆਵਾਜਾਈ ਦੇ ਅਜਿਹੇ ਹੋਰ ਸਾਧਨਾਂ ਕੋਲ ਉਚਿਤ ਪਰਮਿਟ/ਇਜਾਜ਼ਤ ਹੋਣੀ ਲਾਜ਼ਮੀ ਹੈ। ਸਕੂਲ ਬੱਸ ਦਾ ਐਮਰਜੈਂਸੀ ਐਗਜ਼ਿਟ ਹੋਣਾ ਚਾਹੀਦਾ ਹੈ (ਸੱਜੇ ਪਾਸੇ ਅਤੇ ਪਿੱਛੇ)। ਸਕੂਲ ਕੋਲ ਸਕੂਲੀ ਵੈਨਾਂ ਦੀ ਪਾਰਕਿੰਗ ਸਬੰਧੀ ਆਪਣੀ ਜਗਾ ਹੋਣੀ ਲਾਜ਼ਮੀ ਹੈ। ਸਕੂਲ ਵਿੱਚ ਬੱਸ ਤੋਂ ਚੜਨ ਅਤੇ ਉਤਰਨ ਸਮੇਂ ਬੱਚੇ ਵੱਲੋਂ ਕਿਸੇ ਵੀ ਸੂਰਤ ਵਿੱਚ ਰੋਡ ਕਰਾਸ ਨਹੀ ਕਰਵਾਇਆ ਜਾਵੇਗਾ ਅਤੇ ਇਸ ਨਾਲ ਹੀ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਬੱਚਿਆ ਨੂੰ ਵਹੀਕਲ ਚਲਾਉਣ ਨੂੰ ਨਾ ਦਿੱਤਾ ਜਾਵੇ। ਇਸ ਮੌਕੇ ਸੋਹਲਪ੍ਰੀਤ ਕੌਰ ਬਾਲ ਸੁਰੱਖਿਆ ਅਫਸਰ (93) ਸ੍ਰੀ ਮੁਕਤਸਰ ਸਾਹਿਬ, ਸੌਰਵ ਚਾਵਲਾ ਲੀਗਲ ਕਮ ਪ੍ਰੋਬੇਸ਼ਨ ਅਫਸਰ ਸ੍ਰੀ ਮੁਕਤਸਰ ਸਾਹਿਬ, ਚਰਨਵੀਰ ਸਿੰਘ ਨੁਮਾਂਇੰਦਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।
ਕੈਪਸ਼ਨ:ਟਰੈਫਿਕ ਨਿਯਮਾਂ ਤੋਂ ਬੱਚਿਆਂ ਨੂੰ ਜਾਣੂ ਕਰਾਉਂਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ।
ਫੋਟੋ ਫਾਇਲ: ਐਮਕੇਐਸ 04-09

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *